ਨਵੀਂ ਦਿੱਲੀ: CM ਭਗਵੰਤ ਮਾਨ ਅੱਜ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਮਿਲਣ ਲਈ ਤਿਹਾੜ ਜੇਲ ਪਹੁੰਚੇ ਸਨ। ਸੀਐਮ ਮਾਨ ਵੱਲੋਂ ਅੱਜ ਦੀ ਇਸ ਮੁਲਾਕਾਤ ਦਾ ਵੇਰਵਾ ਮੀਡੀਆ ਨਾਲ ਸਾਂਝਾ ਕੀਤਾ ਗਿਆ। ਉਹਨਾਂ ਗੱਲਬਾਤ ਦੌਰਾਨ ਦੱਸਿਆ ਕਿ ਕੇਜਰੀਵਾਲ ਨੇ ਮੇਰੀ ਬੇਟੀ ਦਾ ਹਾਲ ਚਾਲ ਪੁੱਛਿਆ ‘ਤੇ ਪੰਜਾਬ ਚ ਕਣਕਾ ਦੀ ਹੋਈ ਵਾਢੀ ਨੂੰ ਲੈ ਕੇ ਮੰਡੀਆ ਚ ਹੋ ਰਹੀ ਢੋੋਹਾ-ਢੋਹਾਈ ਨੂੰ ਲੈ ਕੇ ਵੀ ਸਵਾਲ ਪੁੱਛੇ। ਸੀਐਮ ਮਾਨ ਨੇ ਕਿਹਾ ਕਿ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 158 ਬੱਚਿਆਂ ਨੇ JEE ਮੇਨ ਦੀ ਪ੍ਰੀਖਿਆ ਪਾਸ ਕੀਤੀ ਹੈ।
ਪੰਜਾਬ ਕਾਂਗਰਸ ਕਮੇਟੀ ਦੇ ਇੰਚਾਰਜ ਦਵਿੰਦਰ ਯਾਦਵ ਨੂੰ ਮਿਲੀ ਵੱਡੀ ਜ਼ਿੰਮੇਵਾਰੀ
ਇਹ ਪਹਿਲੀ ਵਾਰ ਹੈ ਕਿ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਪੜ੍ਹ ਰਹੇ ਬੱਚਿਆਂ ਨੇ ਇਹ ਮੁਕਾਮ ਹਾਸਿਲ ਕੀਤਾ ਹੋਵੇ। ਕੇਜਰੀਵਾਲ ਦੀ ਸਿਹਤ ਬਾਰੇ ਅਪਡੇਟ ਦਿੰਦੇ ਹੋਏ ਸੀਐਮ ਭਗਵੰਤ ਮਾਨ ਨੇ ਦੱਸਿਆ ਕਿ ਉਹਨਾਂ ਨੂੰ ਇੰਸੋਲੀਨ ਦਿੱਤੀ ਜਾ ਰਹੀ ਹੈ ਤੇ ਸਮੇਂ-ਸਮੇਂ ਸਿਰ ਆਉਣਾ ਦੇ ਸ਼ੂਗਰ ਲੈਵਲ ਦੀ ਜਾਂਚ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅਪ੍ਰੈਲ ਮਹੀਨੇ ਚ ਸੀਐਮ ਭਗਵੰਤ ਮਾਨ ਦੀ ਕੇਜਰੀਵਾਲ ਨਾਲ ਇਹ ਦੂਜੀ ਮੁਲਾਕਾਤ ਹੈ ਇਸ ਤੋਂ ਪਹਿਲਾਂ 15 ਅਪ੍ਰੈਲ ਨੂੰ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ।