Tuesday, February 3, 2026

ਅਸਲੀ ਤੋਂ ਬਾਅਦ ਹੁਣ ਪੰਜਾਬ ਪੁਲਿਸ ਨੇ ਚੁੱਕੀ ਨਕਲੀ ਮਹਿਲਾ ਪੁਲਿਸ ‘ਇੰਸਪੈਕਟਰ’

Date:

spot_img

👉ਏਡੀਸੀ ਦੀ ਸਿਕਾਇਤ ‘ਤੇ ਹੋਇਆ ਪਰਚਾ, ਪਹਿਲਾਂ ਵੀ ਮਿਲੀਆਂ ਸਨ ਸਿਕਾਇਤਾਂ
Amritsar News: ਪੰਜਾਬ ਪੁਲਿਸ ਨੇ ਇੱਕ ਨਕਲੀ ਮਹਿਲਾ ਪੁਲਿਸ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਹੈ।ਇਸਦੇ ਕੋਲੋਂ ਇੱਕ ਨਕਲੀ ਸਿਨਾਖ਼ਤੀ ਕਾਰਡ ਵੀ ਫ਼ੜਿਆ ਗਿਆ ਹੈ, ਜਿਸਦੇ ਆਧਾਰ ‘ਤੇ ਇਹ ਲੋਕਾਂ ਤੇ ਅਫ਼ਸਰਾਂ ਉਪਰ ਰੋਹਬ ਝਾੜਦੀ ਤੇ ਆਪਣੇ ਕੰਮ ਕਢਾਉਂਦੀ ਸੀ। ਇਸਦੀ ਸਿਨਾਖ਼ਤ ਰਣਜੀਤ ਕੌਰ ਵਾਸੀ ਪ੍ਰਤਾਪ ਨਗਰ ਅੰਮ੍ਰਿਤਸਰ ਦੇ ਤੌਰ ‘ ਤੇ ਹੋਈ ਹੈ।ਇਸ ਨਕਲੀ ਮਹਿਲਾ ਪੁਲਿਸ ਇੰਸਪੈਕਟਰ ਨੂੰ ਡੀਸੀ ਦਫ਼ਤਰ ਵਿਚੋਂ ਗ੍ਰਿਫਤਾਰ ਕੀਤਾ ਗਿਆ, ਜਿੱਥੇ ਇਹ ਆਪਣੇ ਪੁਲਿਸ ਇੰਸਪੈਕਟਰ ਹੋਣ ਦਾ ਰੋਹਬ ਝਾੜ ਰਹੀ ਸੀ ਪ੍ਰੰਤੂ ਸ਼ੱਕ ਪੈਣ ‘ਤੇ ਜਦ ਪੜਤਾਲ ਕੀਤੀ ਗਈ ਤਾਂ ਮਿੰਟਾਂ ਵਿਚ ਹੀ ਸਾਰੀ ਸਚਾਈ ਸਾਹਮਣੇ ਆ ਗਈ।

ਇਹ ਵੀ ਪੜ੍ਹੋ  ED ਵੱਲੋਂ MLA ਰਾਣਾ ਗੁਰਜੀਤ ਤੇ ਰਾਣਾ ਇੰਦਰਪ੍ਰਤਾਪ ਵਿਰੁਧ ਵੱਡੀ ਕਾਰਵਾਈ, 22 ਕਰੋੜ ਦੀ ਜਾਇਦਾਦ ਕੀਤੀ ਜਬਤ

ਇਸ ਨਕਲੀ ਮਹਿਲਾ ਪੁਲਿਸ ਇੰਸਪੈਕਟਰ ਵਿਰੁਧ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਏਡੀਸੀ ਦੀ ਸਿਕਾਇਤ ਉਪਰ ਇਹ ਪਰਚਾ ਦਰਜ਼ ਕੀਤਾ ਹੈ। ਮੀਡੀਆ ਵਿਚ ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਉਕਤ ਮਹਿਲਾ ਵਿਰੁਧ ਪਹਿਲਾਂ ਵੀ ਖ਼ੁਦ ਨੂੰ ਐਸਐਸਪੀ ਦਾ ਰੀਡਰ ਦੱਸਣ ਦੇ ਦੋਸ਼ਾਂ ਹੇਠ ਪਰਚਾ ਦਰਜ਼ ਹੋਇਆ ਸੀ ਤੇ ਉਹ ਜੇਲ੍ਹ ਵਿਚ ਵੀ ਰਹਿ ਕੇ ਆਈ ਹੈ ਪ੍ਰੰਤੂ ਹਾਲੇ ਤੱਕ ਇਸਨੇ ਆਪਣਾ ਧੰਦਾ ਨਹੀਂ ਛੱਡਿਆ। ਪੁਲਿਸ ਸੂਤਰਾਂ ਮੁਤਾਬਕ ਇਹ ਮਹਿਲਾ ਜਿਆਦਾਤਰ ਅੰਮ੍ਰਿਤਸਰ ਦਿਹਾਤੀ ਇਲਾਕੇ ਵਿਚ ਲੋਕਾਂ ਦੇ ਕੰਮ ਧੰਦੇ ਕਰਵਾਉਣ ਦਾ ਕਾਰਜ਼ ਕਰਦੀ ਸੀ। ਫ਼ਿਲਹਾਲ ਹੁਣ ਇਸਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸਤੋਂ ਬਾਅਦ ਕਾਫ਼ੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...