Student Visa ਤੋਂ ਬਾਅਦ Canada Government ਵੱਲੋਂ ਹੁਣ Refugee Cases ਵਿਚ ਸਖ਼ਤੀ ਕਰਨ ਦੇ ਸੰਕੇਤ

0
81

ਨਵਦੀਪ ਸਿੰਘ ਗਿੱਲ
ਸਰੀ, 27 ਨਵੰਬਰ: ਕੈਨੇਡਾ ਦੀ ਟਰੂਡੋ ਸਰਕਾਰ ਵੱਲੋਂ ਇੰਮੀਗ੍ਰਸ਼ੇਨ ਨੀਤੀ ਸਬੰਧੀ ਹਰ ਦਿਨ ਸਖ਼ਤੀ ਦੇ ਐਲਾਨ ਕੀਤੇ ਜਾ ਰਹੇ ਹਨ। ਅੱਜ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਰਿਫ਼ਊਜੀ ਕਲੇਮ ਬਾਰੇ ਸਖ਼ਤੀ ਦੇ ਸੰਕੇਤ ਦਿੱਤੇ ਹਨ। ਉਨ੍ਹਾਂ ਅੱਜ ਹਾਊਸ ਆਫ ਕਾਮਨ ਵਿੱਚ ਇੰਮੀਗ੍ਰੇਸ਼ਨ ਨੀਤੀਆਂ ਬਾਰੇ ਸਰਬ ਪਾਰਟੀ ਕਮੇਟੀ ਵਿੱਚ ਕਿਹਾ ਕਿ ਬਹੁਤੇ ਲੋਕ ਗਲਤ ਤਰੀਕੇ ਨਾਲ ਰਿਫ਼ਊਜੀ ਕਲੇਮ ਕਰਕੇ ਸਿਸਟਮ ਦੀ ਦੁਰਵਰਤੋਂ ਕਰ ਰਹੇ ਹਨ, ਜਿਸ ਦੀ ਢੁਕਵਾਂ ਹੱਲ ਕੱਢਿਆ ਜਾਵੇਗਾ।

ਇਹ ਵੀ ਪੜ੍ਹੋ ਅੰਮਿ੍ਤਸਰ ‘ਚ ਐਨ.ਆਰ.ਆਈਜ਼ ਨੂੰ ਨਿਸ਼ਾਨਾ ਬਣਾਉਣ ਵਾਲੇ ਸਨੈਚਰ ਵੱਲੋਂ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਨਾਕਾਮ; ਪੁਲਿਸ ਨੇ ਲੱਤ ਵਿੱਚ ਗੋਲੀ ਮਾਰ ਕੇ ਮੁਲਜ਼ਮ ਨੂੰ ਭੱਜਣ ਤੋਂ ਰੋਕਿਆ

ਕੈਨੇਡਾ ਵਿੱਚ ਆ ਕੇ ਰਿਫ਼ਊਜੀ ਕਲੇਮ ਕਰਨ ਵਾਲੇ ਵਿਆਕਤੀ ਦੀ ਸੁਣਵਾਈ ਵਿੱਚ 44 ਮਹੀਨਿਆਂ ਤੋਂ ਵੱਧ ਦਾ ਸਮਾਂ ਲੱਗਦਾ ਹੈ। ਜਿਸ ਦੌਰਾਨ ਉਸ ਵਿਆਕਤੀ ਨੂੰ ਖੁੱਲ੍ਹਾ ਵਰਕ ਪਰਮਿਟ ਤੇ ਮੁਫ਼ਤ ਸਿਹਤ ਸਹੂਲਤਾਂ ਸਮੇਤ ਭੱਤਿਆਂ ਦੇ ਰੂਪ ਵਿੱਚ ਵੱਡੀ ਮਾਲੀ ਮੱਦਦ ਮਿਲਣੀ ਸ਼ੁਰੂ ਹੋ ਜਾਂਦੀ ਹੈ। ਜਿਸਦਾ ਬੋਝ ਸਿੱਧਾ ਕੈਨੇਡਾ ਸਰਕਾਰ ਉੱਤੇ ਪੈਂਦਾ ਹੈ। ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਵਿਜਟਰ ਵੀਜ਼ਾ, ਵਰਕ ਪਰਮਿਟ, ਸਟੂਡੈਂਟ ਵੀਜ਼ਾ, ਆਦਿ ਉੱਤੇ ਸਖ਼ਤੀ ਕਰ ਦਿੱਤੀ ਗਈ ਹੈ। ਅੱਜ ਦੇ ਐਲਾਨ ਨੂੰ ਕਾਫ਼ੀ ਹੱਦ ਤੱਕ ਰਿਫ਼ਊਜੀ ਅਪਲਾਈ ਕਰਨ ਵਾਲੇ ਸਟੂਡੈਂਟਾਂ ਨਾਲ ਜੋੜਕੇ ਦੇਖਿਆ ਜਾ ਰਿਹਾ ਰਿਹਾ ਹੈ।

ਇਹ ਵੀ ਪੜ੍ਹੋ ਬਠਿੰਡਾ ਰੇਂਜ ਦੇ ਨਵੇਂ ਡੀਆਈਜੀ ਵਜੋਂ ਹਰਜੀਤ ਸਿੰਘ ਨੇ ਸੰਭਾਲਿਆ ਚਾਰਜ

ਮੀਟਿੰਗ ਦੌਰਾਨ ਐਨ.ਡੀ.ਪੀ ਦੀ ਮੈਂਬਰ ਪਾਰਲੀਮੈਂਟ ਜੈਨੀ ਕੁਆਨ ਨੇ ਕਿਹਾ ਕਿ ਸਰਕਾਰ ਵੱਲੋਂ ਇੰਮੀਗ੍ਰੇਸ਼ਨ ਨੀਤੀਆਂ ਉੱਤੇ ਇਸ ਤਰ੍ਹਾਂ ਕੁਹਾੜਾ ਚਲਾਉਣਾ ਗਲਤ ਹੈ, ਜਿਸ ਦੇ ਜਵਾਬ ਵਿੱਚ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕੈਨੇਡਾ ਵਿੱਚ ਪੱਕਿਆਂ ਰਹਿਣਾ ਤੇ ਕੈਨੇਡੀਅਨ ਨਾਗਰਿਕਤਾ ਲੈਣੀ ਹਰ ਕਿਸੇ ਦਾ ਹੱਕ ਨਹੀਂ । ਇਹ ਕੈਨੇਡਾ ਦੇਖੇਗਾ ਉਸਨੂੰ ਕੀ ਲੋੜ ਹੈ ।ਜਿਕਰਯੋਗ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਵਿਜਟਰ ਵੀਜ਼ੇ, ਸਟੂਡੈਂਟਸ ਤੇ ਵਰਕ ਪਰਮਿਟ ਖਤਮ ਹੋਣ ਵਾਲੇ ਵਿਅਕਤੀਆਂ ਨੇ ਕੈਨੇਡਾ ਵਿੱਚ ਰਹਿਣ ਲਈ ਰਫਿਊਜੀ ਅਪਲਾਈ ਕਰ ਰਹੇ ਹਨ।

 

LEAVE A REPLY

Please enter your comment!
Please enter your name here