ਸ਼੍ਰੋਮਣੀ ਕਮੇਟੀ, ਵਿਧਾਨ ਸਭਾ ਤੋਂ ਇਲਾਵਾ ਉਪ ਚੋਣਾਂ ਵੀ ਲੜਣ ਦਾ ਲਿਆ ਫੈਸਲਾ
ਬਠਿੰਡਾ, 28 ਜੂਨ: ਲੰਘੀਆਂ ਲੋਕ ਸਭਾ ਚੋਣਾਂ ਵਿਚ ਖਡੂਰ ਸਾਹਿਬ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਨੂੰ ਮਿਲੀ ਇਤਿਹਾਸਕ ਜਿੱਤ ਤੋਂ ਉਤਸ਼ਾਹਤ ਪੰਥਕ ਧਿਰਾਂ ਵੱਲੋਂ ਹੁਣ ਪੰਜਾਬ ਵਿਧਾਨ ਸਭਾ, ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਤੇ ਆਉਣ ਵਾਲੇ ਦਿਨਾਂ ’ਚ ਪੰਜਾਬ ਵਿਚ ਚਾਰ ਵਿਧਾਨ ਸਭਾ ਹਲਕਿਆਂ ਲਈ ਹੋਣ ਵਾਲੀਆਂ ਜਿਮਨੀ ਚੋਣਾਂ ਲੜਣ ਦਾ ਵੀ ਐਲਾਨ ਕੀਤਾ ਹੈ। ਅੱਜ ਬਠਿੰਡਾ ਦੇ ਸਰਕਟ ਹਾਊਸ ਵਿੱਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼ੇਰੇ ਪੰਜਾਬ ਅਕਾਲੀ ਦਲ ਦੇ ਆਗੂ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਬਲਵਿੰਦਰ ਸਿੰਘ, ਤਰੁਣ ਜੈਨ ਬਾਵਾ, ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਬਰ ਸ਼ਰੋਮਣੀ ਕਮੇਟੀ, ਬਾਬਾ ਸਵਰਨਜੀਤ ਸਿੰਘ ਮੁੱਖੀ ਤਰਨਾ ਦਲ, ਸ਼ਰੋਮਣੀ ਅਕਾਲੀ ਦਲ ਫ਼ਤਹਿ ਦੇ ਪ੍ਰਧਾਨ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੁਤੰਤਰ ਅਕਾਲੀ ਦਲ ਦੇ ਆਗੂ ਪਰਮਜੀਤ ਸਿੰਘ ਸਹੌਲੀ, ਅਖੰਡ ਕੀਰਤਨੀ ਜਥੇ ਦੇ ਆਗੂ ਹਾਕਮ ਸਿੰਘ ਆਦਿ ਨੇ ਦੋਨਾਂ ਸੀਟਾਂ ਤੋਂ ਪੰਥਕ ਉਮੀਦਵਾਰ ਜਿਤਾਉਣ ਲੲਂੀ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ।
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਡੇਰਾ ਬਿਆਸ ਵੀ ਭਰੀ ਹਾਜ਼ਰੀ
ਇਹਨਾਂ ਆਗੂਆਂ ਨੇ ਕਿਹਾ ਕਿ ਇਸ ਜਿੱਤ ਨਾਲ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿਚ ਹਾਲੇ ਵੀ ਪੰਥਕ ਜਜ਼ਬਾ ਪੂਰੀ ਤਰ੍ਹਾਂ ਕਾਇਮ ਹੈ ਤੇ ਲੋੜ ਸਿਰਫ਼ ਸਾਫ਼ ਸੁਥਰੇ ਤੇ ਪੰਥਕ ਚਿਹਰਿਆਂ ਨੂੰ ਅੱਗੇ ਕਰਨ ਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰਿਵਾਇਤੀ ਰਾਜਸੀ ਪਾਰਟੀਆਂ ਆਪਸ ਵਿਚ ਇਕੱਠੀਆਂ ਹਨ ਤੇ ਪੰਜਾਬ ਦੇ ਲੋਕ ਇੰਨ੍ਹਾਂ ਤੋਂ ਦੁਖੀ ਹਨ ਕਿਉਂਕਿ ਇਹ ਪੰਜਾਬ ਦੀਆਂ ਹਮਦਰਦ ਨਹੀਂ ਹਨ। ਜਿਸਦੇ ਕਾਰਨ ਪੰਜਾਬ ਦੇ ਲੋਕ ਬਦਲ ਚਾਹੁੰਦੇ ਹਨ। ਉਹਨਾਂ ਸਪੱਸ਼ਟ ਕੀਤਾ ਕਿ ਪਿਛਲੇ ਦਿਨੀਂ ਮਿਲੀਆਂ ਸਫ਼ਲਤਾਵਾਂ ਦੇ ਜੇਤੂ ਕਾਫਲੇ ਨੂੰ ਅੱਗੇ ਵਧਾਇਆ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਅਤੇ ਵਿਧਾਨ ਸਭਾ 2027 ਦੀਆਂ ਚੋਣਾਂ ਪੂਰੀ ਤਾਕਤ ਨਾਲ ਲੜੀਆ ਜਾਣਗੀਆਂ। ਇਸਤੋਂ ਇਲਾਵਾ ਆਉਂਦੀਆਂ ਜਿਮਨੀ ਚੋਣਾਂ ਬਾਰੇ ਸਮੇਂ ਸਿਰ ਫੈਸਲਾ ਕੀਤਾ ਜਾਵੇਗਾ। ਹਾਲਾਂਕਿ ਜਲੰਧਰ ਉਪ ਚੋਣ ਵਿੱਚ ਹਿੱਸਾ ਨਹੀਂ ਲਿਆ ਜਾਵੇਗਾ। ਇੰਨ੍ਹਾਂ ਆਗੂਆਂ ਨੇ ਕੌਮੀ ਮੀਡੀਆ ਵਲੋਂ ਇਸ ਜਿੱਤ ਨੂੰ ਪੰਜਾਬ ਅਤੇ ਦੇਸ਼ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਸਾਡੀ ਆਪਸੀ ਭਾਈਚਾਰਾ, ਜਮਹੂਰੀ ਕਦਰਾਂ ਕੀਮਤਾਂ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਜਾਵੇਗਾ।
ਮੰਦਭਾਗੀ ਖ਼ਬਰ: ਕੈਨੇਡਾ ’ਚ ਦੋ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌ+ਤ
ਉਨ੍ਹਾਂ ਪੰਜਾਬ ਦੇ ਸਾਰੇ ਭਾਈਚਾਰਿਆਂ ਅਤੇ ਮਿਹਨਤੀ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਪ੍ਰੈਸ ਕਾਨਫਰੰਸ ਵਿੱਚ ਲੁਧਿਆਣਾ ਤੋਂ ਹਾਰੇ ਹੋਏ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਉਣ ਅਤੇ ਜਿੱਤੇ ਹੋਏ ਪਾਰਲੀਮੈਂਟ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਐਨ. ਐੱਸ. ਏ. ਵਿਚ ਵਾਧੇ ਨੂੰ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਉਨ੍ਹਾਂ ਇਸਦੇ ਲਈ ਭਗਵੰਤ ਸਿੰਘ ਮਾਨ ਅਤੇ ਮੋਦੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ। ਪੰਥਕ ਆਗੂਆਂ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਤਾਰਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਰਿਹਾਈ ਲਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇ- ਅਦਬੀ ਦੇ ਦੋਸ਼ੀਆ ਲਈ ਸਖ਼ਤ ਸਜਾਵਾਂ ਲਈ ਸ਼ਾਂਤੀਪੂਰਵਕ ਅਤੇ ਸੰਵਿਧਾਨਕ ਢੰਗਾਂ ਰਾਹੀਂ ਮਜ਼ਬੂਤ ਲੋਕ ਲਹਿਰ ਬਣਾ ਕੇ ਫੈਸਲਾਕੁੰਨ ਸੰਘਰਸ਼ ਲੜ੍ਹਨ ਦਾ ਵੀ ਐਲਾਨ ਕੀਤਾ। ਇਸਦੀ ਸਮੁੱਚੀ ਰੂਪ ਰੇਖਾ ਆਉਂਦੇ ਦਿਨਾਂ ਵਿੱਚ ਐਲਾਨ ਕਰ ਦਿੱਤੀ ਜਾਵੇਗੀ।
Share the post "ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਦੀ ਜਿੱਤ ਤੋਂ ਬਾਅਦ ਪੰਥਕ ਧਿਰਾਂ ਵੱਲੋਂ ਜੇਤੂ ਕਾਫ਼ਲੇ ਨੂੰ ਅੱਗੇ ਵਧਾਉਣ ਦਾ ਐਲਾਨ"