WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਰਾਸ਼ਟਰੀ ਅੰਤਰਰਾਸ਼ਟਰੀ

ਯੂਪੀ ਤੋਂ ਬਾਅਦ ਹੁਣ ਬਿਹਾਰ ’ਚ ਮੱਚੀ ਭਗਦੜ, ਕਈ ਮਰੇ ਤੇ ਦਰਜ਼ਨਾਂ ਜਖ਼ਮੀ

ਨਵੀਂ ਦਿੱਲੀ, 12 ਅਗਸਤ: ਬਿਹਾਰ ਦੇ ਜ਼ਿਲ੍ਹਾ ਜਹਾਨਾਬਾਦ ਵਿਚ ਬੀਤੀ ਰਾਤ ਇੱਕ ਮੰਦਰ ਵਿਚ ਮੱਚੀ ਭਗਦੜ ਕਾਰਨ 7 ਜਣਿਆਂ ਦੇ ਮਰਨ ਅਤੇ ਦਰਜ਼ਨਾਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇਹ ਘਟਨਾ ਸੂਬੇ ਦੇ ਜਹਾਨਾਬਾਦ ਜ਼ਿਲੇ ਦੇ ਮਖਦੂਮਪੁਰ ’ਚ ਸਥਿਤ ਸਿੱਧੇਸ਼ਵਰ ਮੰਦਰ ’ਚ ਵਾਪਰੀ ਦੱਸੀ ਜਾ ਰਹੀ ਹੈ। ਸਾਹਮਣੇ ਆ ਰਹੀਆਂ ਰੀਪੋਰਟਾਂ ਮੁਤਾਬਕ ਘਟਨਾ ਸਮੇਂ ਸਰਧਾਲੂਆਂ ਪੋੜੀਆਂ ਚੜ ਰਹੇ ਸਨ ਪ੍ਰੰਤੂ ਇਸ ਦੌਰਾਨ ਜਿਆਦਾ ਭੀੜ ਹੋਣ ਕਾਰਨ ਹੰਗਾਮਾ ਹੋ ਗਿਆ।

ਹਰਿਆਣਾ ’ਚ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜੋਰਾਂ ’ਤੇ,2 ਦਿਨਾਂ ਦੌਰੇ ’ਤੇ ਪੁੱਜੇ ਚੋਣ ਕਮਿਸ਼ਨਰ

ਕਿਹਾ ਇਹ ਵੀ ਜਾ ਰਿਹਾ ਹੈ ਕਿ ਮੰਦਰ ਦੇ ਨਜਦੀਕ ਹੀ ਫ਼ੁੱਲ ਵਾਲੀਆਂ ਦੁਕਾਨਾਂ ਦੇ ਦੁਕਾਨਦਾਰਾਂ ਵਿਚ ਝਗੜਾ ਹੋਇਆ ਸੀ, ਜਿਸਦੇ ਕਾਰਨ ਅਫ਼ਰਾ-ਤਫ਼ਰੀ ਮੱਚ ਗਈ। ਨਿੱਜੀ ਚੈਨਲਾਂ ਨਾਲ ਗੱਲਬਾਤ ਕਰਦਿਆਂ ਕੁੱਝ ਪ੍ਰਤੱਖਦਰਸ਼ੀਆਂ ਨੇ ਦਸਿਆ ਕਿ ਝਗੜੇ ਦੌਰਾਨ ਪੁਲਿਸ ਵੱਲੋਂ ਵੀ ਲਾਠੀਚਾਰਜ਼ ਕੀਤਾ ਗਿਆ, ਜਿਸਦੇ ਚੱਲਦੇ ਲੋਕ ਭੱਜਣ ਲੱਗੇ ਤੇ ਬਹੁਤ ਸਾਰੇ ਲੋਕ ਹੇਠਾਂ ਡਿੱਗ ਪਏ। ਘਟਨਾ ਵਾਲੀ ਸਥਾਨ ’ਤੇ ਜਗ੍ਹਾਂ ਕਾਫ਼ੀ ਤੰਗ ਦੱਸੀ ਜਾ ਰਹੀ ਹੈ।

ਮੁੱਖ ਮੰਤਰੀ ਵੱਲੋਂ ਹੁਸ਼ਿਆਰਪੁਰ ਦੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ

ਮਰਨ ਵਾਲਿਆਂ ਵਿਚ ਜਿਆਦਾਤਰ ਕਾਵੜੀਏ ਹਨ, ਜੋ ਸਾਵਣ ਦੇ ਚੌਥੇ ਸੋਮਵਾਰ ਨੂੰ ਸਾਵਣੀ ਮੇਲੇ ਦੌਰਾਨ ਇਸ ਮੰਦਰ ਵਿਚ ਜਲ੍ਹ ਚੜਾਉਣ ਪੁੱਜੇ ਹੋਏ ਸਨ।ਘਟਨਾ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਉਹ ਮੌਕੇ ’ਤੇ ਪੁੱਜੇ ਹਨ ਤੇ ਜਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਸੰਭਾਵਨਾ ਹੈ ਕਿ ਇੱਥੇ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਯੂਪੀ ਦੇ ਵਿਚ ਵੀ ਇੱਕ ਡੇਰੇ ’ਤੇ ਸਤਸੰਗ ਦੌਰਾਨ ਭਗਦੜ ਮੱਚ ਗਈ ਸੀ, ਜਿਸ ਵਿਚ ਦਰਜ਼ਨਾਂ ਲੋਕ ਮਾਰੇ ਗਏ ਸਨ।

 

Related posts

Big News: ਹੁਣ ਪ੍ਰਿਅੰਕਾ ਗਾਂਧੀ ਲੜੇਗੀ ਲੋਕ ਸਭਾ ਚੋਣ, ਰਾਹੁਲ ਗਾਂਧੀ ਛੱਡਣਗੇ ਵਾਈਨਾਡ ਸੀਟ

punjabusernewssite

ਦਿੱਲੀ ਦੀ ਮੇਅਰ ਸ਼ੈਲੀ ਓਬਰਾਏ (Shelley Oberoi) ਨੇ ਗਾਜ਼ੀਪੁਰ ਲੈਂਡਫਿਲ ਸਾਈਟ ‘ਚ ਅੱਗ ਲੱਗਣ ਦੇ ਬੀਜੇਪੀ ਨਾਲ ਜੋੜੇ ਤਾਰ

punjabusernewssite

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਹਨ ਮਹਿੰਦਰ ਸਿੰਘ ਧੋਨੀ ਦੇ ਪ੍ਰਸ਼ੰਸਕ

punjabusernewssite