ਸਕੂਲ ਵਾਲੇ ਵਿਦਿਆਰਥੀਆਂ ਨੇ ਵੀ ਭੰਗੜਾ ਅਤੇ ਕਲਚਰਲ ਪ੍ਰੋਗਰਾਮ ਪੇਸ਼ ਕੀਤੇ
ਬਠਿੰਡਾ, 23 ਜੂਨ : ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕਰਵਾਈ ਗਈ ਐਂਟੀ ਡਰੱਗਜ ਕ੍ਰਿਕਟ ਲੀਗ ’ਚ ਦੂਜੇ ਦਿਨ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਐੱਸ.ਐੱਸ.ਪੀ. ਬਠਿੰਡਾ ਦੀਪਕ ਪਾਰੀਕ ਮੁਤਾਬਕ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਅੱਗੇ ਤੋਰਦਿਆਂ ਆਉਣ ਵਾਲੀ ਪੀੜੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ ਇਸ ਮੁਕਾਬਲੇ ਦਾ ਮੁੱਖ ਉਦੇਸ਼ ਹੈ।ਉਨ੍ਹਾਂ ਦਸਿਆ ਕਿ ਤਿੰਨ ਦਿਨਾਂ ‘ਐਂਟੀ ਡਰੱਗ ਕ੍ਰਿਕਟ ਲੀਗ’ ਦੇ ਦੂਸਰੇ ਦਿਨ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਪਹਿਲਾ ਮੈਚ ਪਿੰਡ ਬੀਬੀ ਵਾਲਾ ਅਤੇ ਗਿੱਲ/ਢਿੱਲੋ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਬੀਬੀ ਵਾਲਾ ਟੀਮ ਜੇਤੂ ਰਹੀ।ਦੂਸਰਾ ਮੈਚ ਜੰਡੀਆ ਈਗਲਜ ਅਤੇ ਆਰ.ਐੱਸ. ਟਰੇਡਿੰਗ ਵਿੱਚ ਖੇਡਿਆ ਗਿਆ। ਜਿਸ ਵਿੱਚ ਆਰ.ਐੱਸ. ਟਰੇਡਿੰਗ ਦੀ ਟੀਮ ਨੇ ਮੈਚ ਜਿੱਤਿਆ।
ਬਰਨਾਲਾ ਦੇ ਅਕਾਲੀ ਆਗੂ ਨੇ ਮਾਂ-ਧੀ ਦੇ ਕ.ਤਲ ਤੋਂ ਬਾਅਦ ਕੀਤੀ ਖ਼ੁਦਕ+ਸ਼ੀ
ਤੀਜਾ ਮੈਚ ਟੈਕਸਟਾਈਲ ਅਤੇ ਮਨੋਜ ਗਿਰੀ ਟੀਮਾਂ ਵਿਚਕਾਰ ਖੇਡਿਆ ਗਿਆ, ਜਿਸ ਵਿੱਚ ਟੈਕਸਟਾਈਲ ਦੀ ਟੀਮ ਜੇਤੂ ਰਹੀ।ਇਸ ਤੋ ਇਲਾਵਾ ਅਖੀਰਲਾ ਮੈਚ ਸਿੱਧੂ ਕਲੱਬ ਕਰਮਗੜ੍ਹ ਅਤੇ ਕ੍ਰਿਕਟ ਲਵਰਸਜ ਵਿੱਚ ਖੇਡਿਆ ਗਿਆ ਜਿਹਨਾਂ ਵਿੱਚ ਪਿੰਡ ਕਰਮਗੜ੍ਹ ਛੱਤਰਾਂ ਵਾਲੀ ਟੀਮ ਨੇ ਮੈਚ ਜਿੱਤਿਆ।ਇਹਨਾਂ 8 ਟੀਮਾਂ ਨੇ ਆਪਣੀ ਕੁਆਟਰ ਫਾਈਨਲ ਦੀ ਪਾਰੀ ਖੇਡੀ। ਇਹਨਾਂ ਵਿੱਚੋਂ 4 ਟੀਮਾਂ ਨੇ ਮੈਚ ਜਿੱਤ ਕੇ ਆਪਣੀ ਸੈਮੀਫਾਈਨਲ ਵਿੱਚ ਜਗਾ ਬਣਾਈ। ਇਸ ਤੋਂ ਇਲਾਵਾ ਸਕੂਲੀ ਬੱਚਿਆ ਨੇ ਸਟੇਜ ਤੇ ਭੰਗੜਾ ਅਤੇ ਕਲਚਰਲ ਪ੍ਰੋਗਰਾਮ ਪੇਸ਼ ਕੀਤੇ ਗਏ।ਇਸਦੇ ਨਾਲ ਹੀ ਪੁਲਿਸ ਮੁਲਾਜਮਾਂ ਨੇ ਵੀ ਨਸ਼ਿਆਂ ਖਿਲਾਫ ਗੀਤ ਗਾ ਕੇ ਰੰਗਮੰਚ ਬੰਨਿਆ।ਇਸਤੋਂ ਇਲਾਵਾ ਜਿਹਨਾਂ ਨੌਜਵਾਨਾਂ ਨੇ ਨਸ਼ਾ ਛੱਡਿਆ ਉਹਨਾਂ ਨੇ ਆਪਣੇ ਜੀਵਨ ਦੇ ਵਿਚਾਰ ਸਾਂਝੇ ਕੀਤੇ ਅਤੇ ਨਸ਼ਾ ਛੱਡ ਕੇ ਇੱਕ ਸਿਹਤਮੰਦ ਅਤੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੀ ਅਪੀਲ ਕੀਤੀ।
Share the post "ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕਰਵਾਈ ਗਈ ਐਂਟੀ ਡਰੱਗਜ ਕ੍ਰਿਕਟ ਲੀਗ ’ਚ ਦੂਜੇ ਦਿਨ ਵੀ ਭਾਰੀ ਉਤਸ਼ਾਹ"