ਹਿਮਾਚਲ ’ਚ ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਹੋਵੇਗੀ!

0
14

ਕੈਬਨਿਟ ਪ੍ਰਸਤਾਵ ਪਾਸ ਕਰਕੇ ਭੇਜਿਆ ਕੇਂਦਰ ਨੂੰ
ਸਿਮਲਾ, 13 ਜਨਵਰੀ : ਹਿਮਾਚਲ ਦੇਸ ਦੇ ਪਹਿਲਾਂ ਸੂਬਾ ਬਣ ਗਿਆ ਹੈ, ਜਿਸਨੇ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਵਧਾਉਣ ਦਾ ਪ੍ਰਸਾਤਵ ਪਾਸ ਕੀਤਾ ਹੈ। ਬੀਤੇ ਕੱਲ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪ੍ਰਧਾਨਗੀ ਹੇਠ ਹਰਿਆਣਾ ਮੰਤਰੀ ਮੰਡਲ ਦੀ ਹੋਈ ਮੀਟਿੰਗ ਵਿਚ ਇਹ ਪ੍ਰਸਤਾਵ ਪਾਸ ਕਰਦਿਆਂ ਸੂਬੇ ਵਿਚ ਲੜਕੀਆਂ ਦੀ ਘੱਟੋ-ਘੱਟ ਵਿਆਹ ਦੀ ਉਮਰ 21 ਸਾਲ ਕਰਨ ਦੇ ਫੈਸਲੇ ’ਤੇ ਮੋਹਰ ਲਗਾਈ ਹੈ। ਮੌਜੂਦਾ ਸਮੇਂ ਦੇਸ ਭਰ ਵਿਚ ਲੜਕੀਆਂ ਲਈ ਵਿਆਹ ਲਈ ਘੱਟੋ-ਘੱਟ ਉਮਰ 18 ਸਾਲ ਅਤੇ ਲੜਕਿਆਂ ਲਈ 21 ਸਾਲ ਹੈ।

ਕੇਜਰੀਵਾਲ ਦੀਆਂ ਵਧੀਆਂ ਮੁਸ਼ਕਿਲਾਂ, ਈ.ਡੀ. ਵਲੋਂ ਚੌਥੀ ਵਾਰ ਸੰਮਨ ਜਾਰੀ

ਉਂਜ ਕੋਈ ਵੀ ਸੂਬਾ ਸਰਕਾਰ ਇਸ ਫੈਸਲੇ ਨੂੰ ਅਪਣੇ ਪੱਧਰ ’ਤੇ ਲਾਗੂ ਨਹੀਂ ਕਰ ਸਕਦੀ, ਜਿਸਦੇ ਚੱਲਦੇ ਹਿਮਾਚਲ ਕੈਬਨਿਟ ਨੇ ਵੀ ਇਹ ਪ੍ਰਸਤਾਵ ਪਾਸ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਭੇਜਿਆ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਪੂਰੇ ਦੇਸ ਵਿਚ ਹੀ ਲੜਕੀਆਂ ਦੇ ਵਿਆਹ ਦੀ ਘੱਟੋ-ਘੱਟ ਉਮਰ ਵਿਚ ਵਾਧਾ ਕਰਨ ਦੀ ਚਰਚਾ ਚੱਲ ਰਹੀ ਹੈ ਤੇ ਖੁਦ ਕੇਂਦਰ ਦੀ ਮੋਦੀ ਸਰਕਾਰ ਨੇ ਵੀ ਕਈ ਮੌਕਿਆਂ ‘ਤੇ ਇਸਦਾ ਪ੍ਰਗਟਾਵਾ ਕੀਤਾ ਹੈ।

 

LEAVE A REPLY

Please enter your comment!
Please enter your name here