ਪਿੰਡ ਦੇ ਨੌਜਵਾਨ ਵੱਲੋਂ ਬਲੈਕਮੇਲਿਗ ਕਰਨ ਤੋਂ ਦੁਖੀ ਪਤੀ-ਪਤਨੀ ਨੇ ਕੀਤੀ ਆਤਮਹੱਤਿਆ

0
1063
+3

👉ਮੁਲਜਮ ਚਾਚਾ ਅਤੇ ਦੋ ਭਤੀਜਿਆਂ ਵਿਰੁਧ ਪਰਚਾ ਦਰਜ਼
Ludhiana News: ਜ਼ਿਲ੍ਹੇ ਦੇ ਮਾਛੀਵਾੜਾ ਇਲਾਕੇ ’ਚ ਗੁਜ਼ਰਦੀ ਸਰਹਿੰਦ ਨਹਿਰ ਵਿਚ ਇੱਕ ਪਤੀ-ਪਤਨੀ ਵੱਲੋਂ ਛਾਲ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਜਸਵੰਤ ਸਿੰਘ (38 ਸਾਲ) ਅਤੇ ਉਸਦੀ ਪਤਨੀ ਨੇਹਾ ਰਾਣੀ (36 ਸਾਲ) ਵਾਸੀ ਪਿੰਡ ਹੇਡੋਂ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਜੋੜਾ ਆਪਣੇ ਪਿੱਛੇ ਤਿੰਨ ਬੱਚੇ ਲੜਕਾ (17 ਸਾਲ) ਤੇ ਦੋ ਲੜਕੀਆਂ (15 ਤੇ 13 ਸਾਲ) ਛੱਡ ਗਿਆ ਹੈ। ਮੁਢਲੀ ਸੂਚਨਾ ਪਤੀ-ਪਤਨੀ ਆਪਣੇ ਹੀ ਪਿੰਡ ਦੇ ਨੌਜਵਾਨ ਤੇ ਉਸਦੇ ਪ੍ਰਵਾਰ ਤੋਂ ਤੰਗ ਸਨ, ਜਿਸਦੇ ਵੱਲੋਂ ਉਸਨੂੰ ਪੁਰਾਣੇ ਸਬੰਧਾਂ ਦਾ ਹਵਾਲਾ ਦੇ ਕੇ ਮੁੜ ਬਲੈਕਮੇਲ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ  ਮਹਿਲਾ ਕਾਂਸਟੇਬਲ ਨੇ ਫ਼ਾਹਾ ਲੈ ਕੇ ਕੀਤੀ ਆਤਮਹੱਤਿਆ, ਜਾਂਚ ਜਾਰੀ

ਪਿੰਡ ਦੇ ਲੋਕਾਂ ਮੁਤਾਬਕ ਮ੍ਰਿਤਕ ਨੌਜਵਾਨ ਜਸਵੰਤ ਸਿੰਘ ਟੈਕਸੀ ਚਲਾ ਕੇ ਆਪਣੇ ਪ੍ਰਵਾਰ ਦਾ ਗੁਜ਼ਾਰਾ ਕਰਦਾ ਸੀ ਤੇ ਬੇਹੱਦ ਹੀ ਸ਼ਰੀਫ਼ ਸੀ। ਥਾਣਾ ਮਾਛੀਵਾੜਾ ਦੇ ਇੰਸਪੈਕਟਰ ਹਰਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਉਪਰ ਮੁੱਖ ਮੁਲਜਮ ਗੁਰਪ੍ਰੀਤ ਸਿੰਘ, ਉਸਦੇ ਭਰਾ ਨਰਿੰਦਰ ਸਿੰਘ ਤੇ ਚਾਚਾ ਅਮਰੀਕ ਸਿੰਘ ਵਿਰੁਧ ਵੱਖ ਵੱਖ ਧਾਰਾਵਾਂ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ। ਸੂਚਨਾ ਮੁਤਾਬਕ ਗੁਰਪ੍ਰੀਤ ਸਿੰਘ ਤੇ ਦੂਜੇ ਮੁਲਜਮਾਂ ਵੱਲੋਂ ਮ੍ਰਿਤਕ ਔਰਤ ਦੀ ਕਥਿਤ ਅਸ਼ਲੀਲ ਵੀਡੀਓ ਦਾ ਹਵਾਲਾ ਦੇ ਕੇ ਉਸਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ  ਮੁਕਤਸਰ ਪੁਲਿਸ ਵੱਲੋਂ ਟਰਾਂਸਫਾਰਮਰਾਂ ਦੀ ਚੋਰੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਤਾਂਬੇ ਅਤੇ ਮੋਟਰਸਾਈਕਲ ਸਮੇਤ ਕੀਤਾ ਕਾਬੂ

ਔਰਤ ਵੱਲੋਂ ਗੁਰਪ੍ਰੀਤ ਸਿੰਘ ਸਹਿਤ ਕੁੱਝ ਹੋਰਨਾਂ ਵਿਅਕਤੀਆਂ ਵਿਰੁਧ ਸਾਲ 2023 ਵਿਚ ਧਾਰਾ 354, 451 ਅਤੇ 323 ਆਈਪੀਸੀ ਆਦਿ ਤਹਿਤ ਪਰਚਾ ਦਰਜ਼ ਕਰਵਾਇਆ ਸੀ ਪ੍ਰੰਤੂ ਇਸਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਸਨ ਤੇ ਹੁਣ ਇਸ ਪਰਚੇ ਨੂੰ ਵਾਪਸ ਲੈਣ ਲਈ ਡਰਾ-ਧਮਕਾ ਰਹੇ ਸਨ। ਜਿਸਤੋਂ ਦੁਖ਼ੀ ਹੋ ਕੇ ਜਸਵੰਤ ਸਿੰਘ ਤੇ ਨੇਹਾ ਰਾਣੀ ਸੋਮਵਾਰ ਦੁਪਿਹਰ ਘਰੋਂ ਕਾਰ ਲੈ ਕੇ ਨਿਕਲ ਗਏ ਤੇ ਪ੍ਰਵਾਰ ਵੱਲੋਂ ਭਾਲ ਕਰਨ ‘ਤੇ ਉਹ ਨਹੀਂ ਮਿਲੇ ਸਨ। ਬੀਤੇ ਕੱਲ ਇੰਨ੍ਹਾਂ ਦੀਆਂ ਲਾਸ਼ਾਂ ਨਹਿਰ ਵਿਚੋਂ ਬਰਾਮਦ ਹੋਈਆਂ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

+3

LEAVE A REPLY

Please enter your comment!
Please enter your name here