ਡਾਇਰੈਕਟਰ ਏ.ਆਰ.ਓ ਫਿਰੋਜਪੁਰ ਨੇ ਸੀ—ਪਾਈਟ ਕੈਂਪ ਕਾਲਝਰਾਣੀ ਦਾ ਕੀਤਾ ਦੌਰਾ

Date:

spot_img

Muktsar News:ਕਰਨਲ ਸੰਦੀਪ ਕੁਮਾਰ, ਡਾਇਰੈਕਟਰ ਏ.ਆਰ.ਓ. ਫਿਰੋਜਪੁਰ ਵੱਲੋਂ ਸੀ—ਪਾਈਟ ਕੈਂਪ, ਕਾਲਝਰਾਣੀ (ਬਠਿੰਡਾ) ਦਾ ਵਿਸ਼ੇਸ਼ ਦੌਰਾ ਕੀਤਾ, ਜਿਸ ਦੌਰਾਨ ਉਹਨਾਂ ਵੱਲੋਂ ਯੁਵਕਾਂ ਨੂੰ ਆਰਮੀ ਅਗਨੀਵੀਰ ਯੋਜਨਾ ਬਾਬਤ ਪੂਰਨ ਜਾਣਕਾਰੀ ਦੇ ਕੇ ਆਰਮੀ ਵਿੱਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ।ਉਹਨਾਂ ਦੱਸਿਆ ਕਿ ਸਾਲ ਅਪ੍ਰੈਲ 2025 ਵਿੱਚ ਹੋਣ ਵਾਲੀ ਭਰਤੀ ਰੈਲੀ ਵਾਸਤੇ ਪਹਿਲਾ ਵੈਬਸਾਈਟ wwwHjoinindianarmyHnicHin ਤੇ ਆਨ—ਲਾਈਨ ਅਪਲਾਈ ਕਰਨਾ ਲਾਜ਼ਮੀ ਹੈ । ਉਹਨਾਂ ਦੱਸਿਆ ਕਿ ਆਨ—ਲਾਈਨ ਅਪਲਾਈ ਜਲਦ ਹੀ ਸ਼ੁਰੂ ਹੋ ਜਾਵੇਗਾ ਅਤੇ ਵੱਧ ਤੋਂ ਵੱਧ ਯੁਵਕਾਂ ਨੂੰ ਭਰਤੀ ਵਾਸਤੇ ਆਨ—ਲਾਈਨ ਅਪਲਾਈ ਕਰਨ ਅਤੇ ਕਰਵਾਉਣ ਦੀ ਅਪੀਲ ਕੀਤੀ ।

ਇਹ ਵੀ ਪੜ੍ਹੋ  ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਸੰਭਾਲਿਆ ਅਹੁੱਦਾ

ਉਹਨਾਂ ਵੱਲੋਂ ਯੁਵਕਾਂ ਦੇ ਸਵਾਲਾ ਦੇ ਜਵਾਬ ਦਿੰਦੇ ਹੋਏ ਯੁਵਕਾਂ ਨੂੰ ਪੂਰਨ ਸੰਤੁਸ਼ਟ ਕੀਤਾ ਅਤੇ ਸੀ—ਪਾਈਟ ਕੈਂਪਾਂ ਵਿਖੇ ਯੁਵਕਾਂ ਦੇ ਰਹਿਣ—ਸਹਿਣ, ਡਿਜੀਟਲ ਕਲਾਸਾਂ ਅਤੇ ਗਰਾਂਉਂਡਜ਼ ਆਦਿ ਤੋਂ ਪ੍ਰਭਾਵਿਤ ਹੋਏ, ਉਹਨਾਂ ਜਿ਼ਲ੍ਹੇ ਦੇ ਯੁਵਕਾਂ ਨੂੰ ਸੀ—ਪਾਈਟ ਵਿੱਚ ਟਰੇਨਿੰਗ ਕਰਨ ਦੀ ਸਲਾਹ ਦਿੱਤੀ ।ਉਹਨਾਂ ਵੱਲੋਂ ਸਮੇਂ—ਸਮੇਂ ਤੇ ਸੀ—ਪਾਈਟ ਕੈਂਪ ਕਾਲਝਰਾਣੀ ਵਿਖੇ ਦੌਰਾ ਕਰਨ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਏ.ਆਰ.ਓ ਦਫਤਰ ਦਾ ਵੀ ਸੀ—ਪਾਈਟ ਕੈਂਪਾਂ ਵਿੱਚ ਚੱਲ ਰਹੀ ਟਰੇਨਿੰਗ ਵਿੱਚ ਯੋਗਦਾਨ ਰਹੇਗਾ। ਇਸ ਮੌਕੇ ਕੈਪਟਨ ਲਖਵਿੰਦਰ ਸਿੰਘ, ਟਰੇਨਿੰਗ ਅਧਿਕਾਰੀ, ਸੀ—ਪਾਈਟ ਕੈਂਪ ਕਾਲਝਰਾਣੀ ਅਤੇ ਸਮੂਹ ਕੈਂਪ ਸਟਾਫ ਹਾਜ਼ਰ ਸਨ।ਵਧੇਰੇ ਜਾਣਕਾਰੀ ਲਈ 94641—52013, 93167—13000, 94638—31615 ਤੇ ਸੰਪਰਕ ਕੀਤਾ ਜਾ ਸਕਦਾ ਹੈ

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

spot_img

Share post:

Popular

More like this
Related

योग हमारी सनातन संस्कृति का अनमोल उपहार है : नायब सिंह सैनी

👉मुख्यमंत्री ने श्री कृष्ण आयुष विश्वविद्यालय के प्रांगण में...

ਗੈਂਗਸਟਰਾਂ ‘ਤੇ ਵਾਰ ਦਾ 136ਵਾਂ ਦਿਨ:Punjab Police ਵੱਲੋਂ 548 ਥਾਈਂ ਛਾਪੇਮਾਰੀ; 295 ਗ੍ਰਿਫ਼ਤਾਰ

👉ਪੁਲਿਸ ਟੀਮਾਂ ਨੇ 78 ਵਿਅਕਤੀਆਂ ਵਿਰੁੱਧ ਇਹਤਿਆਤੀ ਕਾਰਵਾਈ ਕੀਤੀ,...