ਤਲਵੰਡੀ ਸਾਬੋ, 18 ਅਪ੍ਰੈਲ : ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿਚ ਲਗਾਤਾਰ ਵੱਡੀਆਂ ਪੁਲਾਘਾਂ ਪੁੱਟ ਰਹੀ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਸਿੱਖਿਆ ਦੇ ਖੇਤਰ ਵਿੱਚ ਨਵੇਂ ਦਸਹਿੱਦੇ ਸਥਾਪਿਤ ਕਰਨ ਅਤੇ ਖੋਜ ਕਾਰਜਾਂ ਵਿੱਚ ਤੇਜੀ ਲਿਆਉਣ ਲਈ ਗੈਮਬੇਲਾ ਯੂਨੀਵਰਸਿਟੀ, ਇਥੋਪੀਆ ਨਾਲ ਸਮਝੋਤਾ ਸਹੀਵੱਧ ਕੀਤਾ ਹੈ। ਅੱਜ ਇੱਥੇ ਯੂਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਦੀ ਪ੍ਰੇਰਣਾ ਸਦਕਾ ਹੋਏ ਇਸ ਸਮਝੋਤੇ ਉਪਰ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਅਤੇ ਗੈਮਬੇਲਾ ਯੂਨੀਵਰਸਿਟੀ ਦੇ ਪ੍ਰੈਸੀਡੈਂਟ ਰੀਬਾ ਇਟੀਚਾ ਤੁਜੂਬਾ ਦੀ ਹਾਜ਼ਰੀ ਵਿਚ ਗੁੁਰੂ ਕਾਸੀ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਅਤੇ ਗੈਮਬੇਲਾ ਯੂਨੀਵਰਸਿਟੀ ਦੇ ਵਾਈਸ ਪ੍ਰੈਸੀਡੈਂਟ ਅਕਾਦਮਿਕ ਮਾਮਲੇ ਪਾਲ ਬੋਥ ਡੋਲ ਵੱਲੋਂ ਦੁਵੱਲਾ ਸਮਝੌਤਾ ਉਪਰ ਹਸਤਾਖਰਿਤ ਕੀਤਾ ਗਿਆ। ਇਸ ਮੌਕੇ ਆਪਣੇ ਵਧਾਈ ਸੰਦੇਸ਼ ਵਿੱਚ ਚਾਂਸਲਰ ਗੁਰਲਾਭ ਸਿੰਘ ਸਿੱਧੂ ਨੇ ਕਿਹਾ ਕਿ ਸਮਝੌਤੇ ਨਾਲ ਜੀ.ਕੇ.ਯੂ. ਵੱਲੋਂ ਵਿਦਿਆਰਥੀ ਨੂੰ ਖੋਜ ਕਾਰਜਾਂ ਵਿੱਚ ਵਿਸ਼ਵ ਪੱਧਰੀ ਸੁਵਿਧਾਵਾਂ ਉਪਲਬਧ ਕਰਵਾਉਣ ਦੀ ਲੜੀ ਨੂੰ ਹੋਰ ਹੁੰਗਾਰਾ ਮਿਲੇਗਾ।
ਕਈ ਦਿਨਾਂ ਦੀ ‘ਚੁੱਪੀ’ ਤੋਂ ਬਾਅਦ ਨਵਜੋਤ ਸਿੱਧੂ ਨੇ ਸਮਰਥਕਾਂ ਨਾਲ ਪਟਿਆਲਾ ’ਚ ਕੀਤੀ ਮੀਟਿੰਗ
ਉਪ ਕੁਲਪਤੀ ਡਾ. ਬਾਵਾ ਨੇ ਦੱਸਿਆ ਕਿ ਹੁਣ ਦੋਹੇਂ ਧਿਰਾਂ ਦੇ ਫੈਕਲਟੀ ਮੈਂਬਰ, ਖੋਜਾਰਥੀ ਤੇ ਵਿਦਿਆਰਥੀ ਬੌਧਿਕ ਗਿਆਨ ਦੇ ਆਦਾਨ-ਪ੍ਰਦਾਨ ਅਤੇ ਖੋਜ ਕਾਰਜਾਂ ਲਈ ਸਾਂਝੇ ਤੌਰ ’ਤੇ ਆਨ ਲਾਈਨ, ਆਫ਼ ਲਾਈਨ, ਲੈਕਚਰ, ਵਰਕਸ਼ਾਪ, ਟਰੇਨਿੰਗ ਪ੍ਰੋਗਰਾਮ ,ਮੀਟਿੰਗਾਂ ਆਦਿ ਦਾ ਆਯੋਜਨ ਕਰਨਗੇ ਅਤੇ ਦੋਹੇਂ ਅਦਾਰਿਆਂ ਵੱਲੋਂ ਫੰਡਿੰਗ ਏਜੰਸੀ ਨੂੰ ਸਾਂਝੇ ਤੌਰ ‘ਤੇ ਪ੍ਰੋਜੈਕਟ ਵੀ ਜਮਾਂ ਕਰਵਾਏ ਜਾਣਗੇ।ਡਾ. ਡੋਲ ਨੇ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਆ ਰਹੇ ਬਦਲਾਵਾਂ ਅਤੇ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਫੈਕਲਟੀ ਮੈਂਬਰ, ਖੋਜਾਰਥੀ ਅਤੇ ਵਿਦਿਆਰਥੀ ਵੱਖ-ਵੱਖ ਯੂਨੀਵਰਸਿਟੀਆਂ ਦਾ ਵਿਦਿਅਕ ਦੌਰਾ ਵੀ ਕਰਨਗੇ।ਧੰਨਵਾਦੀ ਭਾਸ਼ਣ ਵਿੱਚ ਡਾ. ਜਗਤਾਰ ਸਿੰਘ ਧੀਮਾਨ ਨੇ ਕਿਹਾ ਕਿ ਖੋਜ ਕਾਰਜਾਂ, ਪ੍ਰੋਜੈਕਟਾਂ ਦੀਆਂ ਯੋਜਨਾਵਾਂ ਅਤੇ ਪ੍ਰਬੰਧਨ ਲਈ ਦੋਹੇਂ ਧਿਰਾਂ ਦੁਵੱਲੇ ਸਹਿਯੋਗ ਦਾ ਆਦਾਨ-ਪ੍ਰਦਾਨ ਕਰਨਗੀਆਂ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਗੈਮਬੇਲਾ ਯੂਨੀਵਰਸਿਟੀ ਇਥੋਪੀਆ ਵਿਚਕਾਰ ਹੋਇਆ ਦੁਵੱਲਾ ਸਮਝੌਤਾ"