ਪਟਿਆਲਾ, 25 ਸਤੰਬਰ: ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਚੰਡੀਗੜ੍ਹ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨਾਲ ਤਕਨੀਕੀ ਸਹਾਇਤਾ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ’ਤੇ ਹਸਤਾਖਰ ਕੀਤੇ। ਪੀਐਸਪੀਸੀਐਲ ਦੇ ਵਫ਼ਦ, ਜਿਸਦੀ ਅਗਵਾਈ ਇੰਜੀ. ਰਵਿੰਦਰ ਸਿੰਘ ਸੈਣੀ (ਡਾਇਰੈਕਟਰ ਐਚਆਰ), ਇੰਜੀ. ਪਰਮਜੀਤ ਸਿੰਘ (ਡਾਇਰੈਕਟਰ – ਜਨਰੇਸ਼ਨ), ਅਤੇ ਇੰਜੀ. ਅਭਿਰਾਜ ਸਿੰਘ ਰੰਧਾਵਾ (ਪ੍ਰਿੰਸੀਪਲ ਤਕਨੀਕੀ ਸਿਖਲਾਈ ਸੰਸਥਾਨ), ਇੰਜੀ. ਅਨੁਪਮ ਜੋਸ਼ੀ (ਡਾਇਰੈਕਟਰ, ਦ ਨਜ ਇੰਸਟੀਚਿਊਟ) ਨੇ ਕੀਤੀ, ਦਾ ਪੀਈਸੀ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਪ੍ਰੋ. ਰਾਜੇਸ਼ ਕਾਂਡਾ (ਮੁਖੀ, ਐਲੂਮਨੀ, ਕਾਰਪੋਰੇਟ ਅਤੇ ਅੰਤਰਰਾਸ਼ਟਰੀ ਸਬੰਧ), ਪ੍ਰੋ. ਜੇ.ਡੀ. ਸ਼ਰਮਾ (ਮੁਖੀ, ਐਮਐਮਈਡੀ), ਪ੍ਰੋ. ਉਮਾ ਬਤਰਾ (ਡੀਨ ਫੈਕਲਟੀ ਮਾਮਲੇ),
ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪੰਜਾਬ ਦੇ ਅੱਠ ਸਰਕਾਰੀ ਹਸਪਤਾਲਾਂ ਵਿੱਚ ਡਾਇਲਸਿਸ ਕੇਂਦਰਾਂ ਦਾ ਉਦਘਾਟਨ
ਪ੍ਰੋ. ਜਿੰਮੀ ਕਾਰਲੋਪੀਆ (ਪ੍ਰੋਫੈਸਰ-ਇੰਚਾਰਜ, ਏਸੀਆਈਆਰ), ਅਤੇ ਸ੍ਰੀਮਤੀ ਰਾਜਿੰਦਰ ਕੌਰ (ਮੈਨੇਜਰ, ਏਸੀਆਈਆਰ) ਨਾਲ ਮਿਲ ਕੇ ਨਿੱਘਾ ਸਵਾਗਤ ਕੀਤਾ।ਆਪਣੇ ਸੰਬੋਧਨ ਵਿੱਚ, ਇੰਜੀ. ਰਵਿੰਦਰ ਸਿੰਘ ਸੈਣੀ ਨੇ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਅਤੇ ਖੋਜ ਪਹਿਲਕਦਮੀਆਂ ਵਿੱਚ ਸ਼ਾਮਲ ਹੋਣ ਲਈ ਪੀਐਸਪੀਸੀਐਲ ਦੀ ਵਚਨਬੱਧਤਾ ’ਤੇ ਜ਼ੋਰ ਦਿੱਤਾ ਜੋ ਦੋਵਾਂ ਸੰਸਥਾਵਾਂ ਨੂੰ ਲਾਭ ਪਹੁੰਚਾਏਗਾ। ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਇਸ ਸਹਿਯੋਗ ਲਈ ਆਪਣਾ ਉਤਸ਼ਾਹ ਪ੍ਰਗਟ ਕੀਤਾ, ਨਵੀਨਤਾ ਅਤੇ ਤਕਨੀਕੀ ਉੱਤਮਤਾ ਵਿੱਚ ਯੋਗਦਾਨ ਪਾਉਣ ਵਾਲੀਆਂ ਚਿਰਸਥਾਈ ਭਾਈਵਾਲੀਆਂ ਬਣਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ।