ਚੰਡੀਗੜ੍ਹ, 19 ਮਾਰਚ (ਅਸ਼ੀਸ਼ ਮਿੱਤਲ) : ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਅਨੁਰਾਗ ਅਗਰਵਾਲ ਨੇ ਸੂਬੇ ਦੇ ਸਾਰੇ 1 ਕਰੋੜ 98 ਲੱਖ 29 ਹਜਾਰ 675 ਵੋਟਰਾਂ ਨੂੰ ਅਪੀਲ ਕੀਤੀ ਹੈ ਕਿ 25 ਮਈ, 2024 ਨੂੰ ਹੋਣ ਵਾਲੇ ਲੋਕਸਭਾ ਚੋਣ ਦੇ ਆਮ ਚੋਣ ਦੇ ਦਿਨ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਚੋਣ ਦਾ ਪਰਵ, ਦੇਸ਼ ਦਾ ਗਰਵ ਦਾ ਹਿੱਸਾ ਬਨਣ ਕਿਉਂਕਿ ਰਾਜਨੀਤਿਕ ਪਾਰਟੀਆਂ ਦੀ ਤੇ ਵੋਟਰਾਂ ਦੀ ਭਾਗੀਦਾਰਤਾ ਲੋਕਤੰਤਰ ਵਿਚ ਜਰੂਰੀ ਹੈ। ਸ੍ਰੀ ਅਗਰਵਾਲ ਨੇ ਇਹ ਜਾਣਕਾਰੀ ਮੁੱਖ ਚੋਣ ਅਧਿਕਾਰੀ ਦਫਤਰ ਵਿਚ ਬੁਲਾਈ ਗਈ ਮਾਨਤਾ ਪ੍ਰਾਪਤ ਕੌਮੀ ਤੇ ਰਾਜ ਦੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੀ ਮੀਟਿੰਗ ਨੁੰ ਸੰਬੋਧਿਤ ਕਰਦੇ ਹੋਏ ਦਿੱਤੀ। ਉਨ੍ਹਾਂ ਨੇ ਕਿਹਾ ਕਿ 16 ਮਾਰਚ, 2024 ਨੂੰ ਚੋਣ ਕਮਿਸ਼ਨ ਵੱਲੋਂ ਸਾਲ 2024 ਦੇ ਲੋਕਸਭਾ ਚੋਣ ਦੇ ਦੇ ਐਲਾਨ ਦੇ ਨਾਲ ਹੀ ਚੋਣ ਜਾਬਤਾ ਲਾਗੂ ਹੋ ਗਈ ਹੈ। ਚੋਣ ਲੜ ਰਹੇ ਉਮੀਦਵਾਰਾਂ ਤੇ ਰਾਜਨੀਤਿਕ ਪਾਰਟੀਆਂ ਨੂੰ ਇਸ ਦੀ ਪਾਲਣਾ ਕਰਨੀ ਜਰੂਰੀ ਹੈ। ਜਿੰਦ੍ਹਾਂ ਹੀ ਉਮੀਦਵਾਰ ਆਪਣਾ ਨਾਮਜਦਗੀ ਪੱਤਰ ਦਾਖਲ ਕਰਣਗੇ ਉਦਾਂ ਹੀ ਉਨ੍ਹਾਂ ਦੇ ਚੋਣਾਵੀ ਖਰਚੇ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਉਸ ਦੇ ਲਈ ਉਮੀਦਵਾਰਾਂ ਨੂੰ ਵੱਖ ਤੋਂ ਬਿੱਲ ਖਾਤੇ ਦਾ ਬਿਊਰਾ ਦੇਣਾ ਹੋਵੇਗਾ।
ਚੋਣ ਕਮਿਸ਼ਨ ਦੀ ਵੱਡੀ ਕਾਰਵਾਈ: ਇੱਕ ਡੀਸੀ, ਇੱਕ ਏਡੀਜੀਪੀ ਤੇ ਇੱਕ ਡੀਆਈਜੀ ਦੇ ਤਬਾਦਲਿਆਂ ਦੇ ਹੁਕਮ
ਆਮ ਸ਼੍ਰੇਣੀ ਦੇ ਉਮੀਦਵਾਰਾਂ ਲਈ ਪ੍ਰਤੀਭੂਤੀ ਰਕਮ 25 ਹਜਾਰ ਰੁਪਏ ਅਤੇ ਅਨੁਸੂਚਿਤ ਜਾਤੀ ਦੇ ਉਮੀਦਵਾਰਾਂ ਦੇ ਲਈ 12 ਹਜਾਰ 500 ਰੁਪਏ ਹੋਵੇਗੀ। ਸ੍ਰੀ ਅਗਰਵਾਲ ਨੇ ਕਿਹਾ ਕਿ ਨਾਮਜਦਗੀ ਪੱਤਰ ਭਰਦੇ ਸਮੇਂ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਫਾਰਮ 26 ਏਫੀਡੇਵਿਟ ਵਜੋ ਭਰ ਕੇ ਦੇਣਾ ਹੋਵੇਗਾ ਜਿਸ ਨੂੰ ਨੋਟਰੀ ਜਾਂ ਕਲਾਸ ਵਨ ਮੈਜੀਸਟ੍ਰੇਟ ਤੋਂ ਤਸਦੀਕ ਕਰਵਾਉਣਾ ਹੋਵੇਗਾ। ਸਟਾਰ ਕੰਪੈਨਰ ਦੇ ਲਈ ਵਾਹਨ ਦੀ ਵਰਤੋ ਹੋਵੇਗੀ ਇਸ ਦੇ ਮੁੱਖ ਚੋਣ ਅਧਿਕਾਰੀ ਦਫਤਰ ਤੋਂ ਮੰਜੂਜਰੀ ਪ੍ਰਾਪਤ ਕਰਨੀ ਹੋਵੇਗੀ। ਚੋਣ ਦੇ ਦਿਨ ਇਕ ਵਾਹਨ ਵਿਚ ਇਕ ਡਰਾਈਵਰ ਸਮੇਤ ਪੰਜ ਵਿਅਕਤੀਆਂ ਦੀ ਮੰਜੂਰੀ ਹੋਵੇਗੀ। ਚੋਣ ਰੈਲੀਆਂ ਦੇ ਲਈ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਧਿਕਾਰੀ ਵੱਲੋਂ ਸਥਾਨ ਨਿਰਧਾਰਿਤ ਕੀਤੇ ਜਾਣਗੇ।ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਨੇ ਕੁੱਝ ਮੋਬਾਇਲ ਐਪਲੀਕੇਸ਼ਨ ਤਿਆਰ ਕੀਤੇ ਹਨ ਜਿਨ੍ਹਾਂ ਵਿਚ ਵੋਟਰ ਹੈਲਪਲਾਇਨ , ਸਮਰੱਥ ਈਸੀਆਈ, ਸੀ ਵਿਜਿਲ, ਵੋਟਰ ਟਰਨ ਆਉਟ, ਆਪਣੇ ਉਮੀਦਵਾਰ ਦੇ ਬਾਰੇ ਵਿਚ ਜਾਨਣ ਸ਼ਾਮਿਲ ਹਨ।
ਮੁੱਖ ਮੰਤਰੀ ਵੱਲੋਂ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ
ਇੰਨ੍ਹਾਂ ਐਪਲੀਕੇਸ਼ਨ ਨਾਲ ਵੋਟਰਾਂ ਨੁੰ ਘਰ ਬੈਠੇ ਤਮਾਮ ਜਾਣਕਾਰੀਆਂ ਉਪਲਬਧ ਕਰਵਾਉਣ ਦੀ ਸਹੂਲਤ ਦਿੱਤੀ ਗਈ ਹੈ। ਸੂਬੇ ਵਿਚ ਕੁੱਲ 19 ਹਜਾਰ 812 ਚੋਣ ਕੇਂਦਰ ਸਥਾਪਿਤ ਹੋਣਗੇ ਜਿਨ੍ਹਾਂ ਵਿਚ ਸਾਰੇ ਮੂਲਰੂਪ ਜਨ ਸਹੂਲਤਾਂ ਉਪਲਬਧ ਹੋਣਗੀਆਂ। ਰਾਜਨੀਤਿਕ ਪਾਰਟੀਆਂ ਵੱਲੋਂ ਭਾਰਤੀ ਜਨਤਾ ਪਾਰਟੀ ਤੋਂ ਵਰਿੰਦਰ ਗਰਗ, ਭਾਰਤੀ ਰਾਸ਼ਟਰੀ ਕਾਂਗਰਸ ਤੋਂ ਤਲਵਿੰਦਰ ਸਿੰਘ ਤੇ ਆਰ ਡੀ ਸੈਨੀ ਅਤੇ ਆਮ ਆਦਮੀ ਪਾਰਟੀ ਵੱਲੋਂ ਸੁਸ੍ਰੀ ਵੀਨਸ ਮਲਿਕ ਅਤੇ ਜਨਨਾਇਕ ਜਨਤਾ ਪਾਰਟੀ ਤੋਂ ਰਾਮ ਨਰਾਇਣ ਯਾਦਵ ਅਤੇ ਇਨੇਲੋ ਵੱਲੋਂ ਸਤਅਵ੍ਰਤ ਨੇ ਪ੍ਰਤੀਨਿਧੀਆਂ ਵਜੋ ਮੀਟਿੰਗ ਵਿਚ ਹਿੱਸਾ ਲਿਆ।ਇਸ ਮੌਕੇ ‘ਤੇ ਵਧੀਕ ਮੁੱਖ ਚੋਣ ਅਧਿਕਾਰੀ ਹੇਮਾ ਸ਼ਰਮਾ, ਸੰਯੁਕਤ ਚੋਣ ਅਧਿਕਾਰੀ ਅਪੂਰਵ ਤੇ ਰਾਜਕੁਮਾਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।
Share the post "ਲੋਕਸਭਾ ਚੋਣ ਦੇ ਮੱਦੇਨਜਰ ਮੁੰਖ ਚੋਣ ਅਧਿਕਾਰੀ ਨੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਦੇ ਨਾਲ ਕੀਤੀ ਮੀਟਿੰਗ"