Bathinda News: AIIMS Bathinda (ਏਮਜ਼ ਬਠਿੰਡਾ) ਅਤੇ ਦ ਹੰਸ ਫਾਊਂਡੇਸ਼ਨ ਵੱਲੋਂ ਏਮਜ਼ ਬਠਿੰਡਾ ਦੇ ਬਾਲ ਵਿਕਾਸ ਅਤੇ ਸ਼ੁਰੂਆਤੀ ਦਖ਼ਲ ਕੇਂਦਰ (CDEIC) ਦੀਆਂ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਇੱਕ ਸਮਝੌਤਾ ਪੱਤਰ (MoU) ‘ਤੇ ਦਸਤਖ਼ਤ ਕੀਤੇ ਗਏ।ਇਸ MoU ‘ਤੇ ਪ੍ਰੋ. (ਡਾ.) ਰਤਨ ਗੁਪਤਾ, ਕਾਰਜਕਾਰੀ ਨਿਰਦੇਸ਼ਕ ਏਮਜ਼ ਬਠਿੰਡਾ ਅਤੇ ਸ਼੍ਰੀਮਤੀ ਸੀਮਾ ਸਿੰਘ ਜ਼ੋਨਲ ਹੈੱਡ ਦ ਹੰਸ ਫਾਊਂਡੇਸ਼ਨ ਵੱਲੋਂ ਦਸਤਖ਼ਤ ਕੀਤੇ ਗਏ।ਇਸ ਸਾਂਝੇ ਉਪਰਾਲੇ ਦਾ ਉਦੇਸ਼ ਬੱਚਿਆਂ ਵਿੱਚ ਵਿਕਾਸ ਸੰਬੰਧੀ ਅਤੇ ਨਿਊਰੋ-ਡਿਵੈਲਪਮੈਂਟਲ ਸਮੱਸਿਆਵਾਂ ਦੀ ਸਮੇਂ ਸਿਰ ਪਛਾਣ, ਵੱਖ-ਵੱਖ ਮਾਹਿਰਾਂ ਵੱਲੋਂ ਜਾਂਚ ਅਤੇ ਸਮੇਂ ਸਿਰ ਇਲਾਜ ਨੂੰ ਹੋਰ ਬਿਹਤਰ ਬਣਾਉਣਾ ਅਤੇ CDEIC ਦੀਆਂ ਸਹੂਲਤਾਂ ਤੇ ਸੇਵਾਵਾਂ ਨੂੰ ਮਜ਼ਬੂਤ ਕਰਨਾ ਹੈ।
ਇਹ ਵੀ ਪੜ੍ਹੋ 👉ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖ਼ਲ ਹੋਣ ਵਾਲੇ ਪੀੜਤਾਂ ਦੀ ਗਿਣਤੀ ਇੱਕ ਸਾਲ ‘ਚ 164 ਫੀਸਦ ਤੱਕ ਵਧੀ
ਇਸ ਉਪਰਾਲੇ ਰਾਹੀਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧੀਆ ਅਤੇ ਸਮੁੱਚੀ ਦੇਖਭਾਲ ਪ੍ਰਦਾਨ ਕਰਨ ਦੇ ਨਾਲ-ਨਾਲ ਬੱਚਿਆਂ ਦੇ ਵਿਕਾਸ ਅਤੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ‘ਤੇ ਜ਼ੋਰ ਦਿੱਤਾ ਜਾਵੇਗਾ।ਇਸ ਸਮਝੌਤਾ ਸਮਾਗਮ ਵਿੱਚ ਪ੍ਰੋ. (ਡਾ.) ਲਾਜਿਆ ਦੇਵੀ ਗੋਇਲ, ਡੀਨ ਅਕਾਦਮਿਕਸ; ਪ੍ਰੋ. (ਡਾ.) ਰਾਜੀਵ ਕੁਮਾਰ, ਮੈਡੀਕਲ ਸੁਪਰਡੈਂਟ; ਡਾ. ਅਰਵਿੰਦਰ ਵਾਂਡਰ, CDEIC ਇੰਚਾਰਜ ਅਤੇ ਮੁਖੀ, ਬਾਲ ਰੋਗ ਅਤੇ ਬਾਲ ਨਿਊਰੋਲੋਜੀ ਵਿਭਾਗ; ਡਾ. ਅਨੁਪਿੰਦਰ ਥਿੰਦ, ਨੋਡਲ ਅਫ਼ਸਰ, CDEIC; ਅਤੇ ਸ਼੍ਰੀ ਦਿਨੇਸ਼ ਧਾਮੁਨ, ਅਸਿਸਟੈਂਟ ਪ੍ਰੋਜੈਕਟ ਮੈਨੇਜਰ, ਦ ਹੰਸ ਫਾਊਂਡੇਸ਼ਨ ਦੀ ਹਾਜ਼ਰੀ ਰਹੀ।ਇਹ ਸਾਂਝੇਦਾਰੀ ਏਮਜ਼ ਬਠਿੰਡਾ ਵਿਖੇ ਬਾਲ ਵਿਕਾਸ ਅਤੇ ਸ਼ੁਰੂਆਤੀ ਦਖ਼ਲ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




