ਬਠਿੰਡਾ, 27 ਜੁਲਾਈ: ਆਪਣੇ ਸਟਾਫ਼ ਅਤੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਨੂੰ ਹੋਰ ਉਨਤ ਕਰਨ ਦੇ ਰਣਨੀਤਿਕ ਕਦਮ ਵਜੋਂ AIIMS ਬਠਿੰਡਾ ਨੇ ਆਰਟ ਆਫ ਲਿਵਿੰਗ ਨਾਲ ਸਾਂਝੇਦਾਰੀ ਕੀਤੀ ਹੈ। ਇਹ ਸਹਿਯੋਗ ਏਮਜ਼ ਦੇ MBBS ਤੇ ਨਰਸਿੰਗ ਵਿਦਿਆਰਥੀ, ਫੈਕਲਟੀ ਮੈਂਬਰ, ਨਰਸਿੰਗ ਅਧਿਕਾਰੀ, ਪੈਰਾਮੈਡੀਕਲ ਸਟਾਫ ਅਤੇ ਸਹਾਇਕ ਸਟਾਫ ਸ਼ਾਮਲ ਹਨ, ਵਿਚ ਮਾਨਸਿਕ ਭਲਾਈ ਅਤੇ ਤਣਾਅ ਨੂੰ ਘਟਾਉਣ ਦਾ ਉਦੇਸ਼ ਰੱਖਦਾ ਹੈ। ਭਵਿੱਖ ਦੇ ਸਿਹਤ ਪੇਸ਼ੇਵਰਾਂ ਨੂੰ ਇੱਕ ਵਿਆਪਕ ਸਿੱਖਿਆਵਾਦ ਦੇ ਨਾਲ ਪਾਲਣ ਦੇ ਲਈ ਪ੍ਰਤੀਬੱਧ AIIMS ਬਠਿੰਡਾ ਨੇ ਆਪਣੇ ਪਾਠਯਕ੍ਰਮ ਵਿੱਚ ਮਾਇੰਫੁਲਨੈਸ ਅਤੇ ਤਣਾਅ-ਰਾਹਤ ਤਕਨੀਕਾਂ ਨੂੰ ਸ਼ਾਮਿਲ ਕਰਨ ਦੇ ਮਹੱਤਵਪੂਰਨ ਫਾਇਦੇ ਤਹਿਤ ਇਹ ਸਮਝੌਤਾ ਏਮਜ਼ ਦੇ ਡਾਇਰੈਕਟਰ ਪ੍ਰੋਫੈਸਰ ਡੀ.ਕੇ. ਸਿੰਘ ਅਤੇ ਸ਼੍ਰੀ ਅਮਤੇਸ਼ ਅਧਿਆਪਕ ਆਰਟ ਆਫ ਲਿਵਿੰਗ ਪੰਜਾਬ ਸਟੇਟ ਵਿੱਚ ਕੀਤਾ ਗਿਆ।
ਭਾਜਪਾ ਦੀ ਸੱਤਾ ਵਾਲੇ ਸੂਬਿਆਂ ਨੇ ਅਗਨੀਵੀਰਾਂ ਲਈ ਕੀਤੇ ਵੱਡੇ ਐਲਾਨ
ਸਿਹਤ ਮਾਹਰਾਂ ਮੁਤਾਬਕ ਇਹ ਸਮਝੋਤਾ ਮੈਡੀਕਲ ਖੇਤਰ ਵਿੱਚ ਤਣਾਅ ਅਤੇ ਬਰਨਆਉਟ ਨੂੰ ਘਟਾਉਣ ਲਈ ਸਹਾਇਕ ਸਿੱਧ ਹੋਵੇਗਾ। ਇਸ ਸਾਂਝੇਦਾਰੀ ਨੂੰ ਹੋਰ ਅੱਗੇ ਵਧਾਊਂਦਿਆਂ ਆਰਟ ਆਫ ਲਿਵਿੰਗ ਦੇ ਬੰਗਲੌਰ ਆਸ਼ਰਮ ਵਿੱਚ ਇੱਕ ਸਮਾਰੋਹੀ ਤਰੀਕੇ ਨਾਲ ਕਰਵਾਇਆ ਗਿਆ, ਜਿਸ ਵਿੱਚ AIIMS ਬਠਿੰਡਾ ਦੇ ਸਹਿਯੋਗੀ Colonel Dr. Satish Gupta ਅਤੇ ਆਰਟ ਆਫ ਲਿਵਿੰਗ ਭਾਰਤ ਦੇ ਰਾਸ਼ਟਰੀ ਪ੍ਰੋਗ੍ਰਾਮ ਡਾਇਰੈਕਟਰ ਅਤੇ ਰਾਸ਼ਟਰੀ ਅਧਿਆਪਕ ਸਹਿਯੋਗੀ ਰਾਜੀਵ ਨੰਬਿਆਰ ਮੌਜੂਦ ਸਨ। ਇਸ ਮੌਕੇ ਆਰਟ ਆਫ਼ ਲਿਵਿੰਗ ਦੇ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਵੀ ਵਿਸ਼ੇਸ ਤੌਰ ’ਤੇ ਮੌਜੂਦ ਰਹੇ। Colonel Dr. Satish Gupta ਨੇ ਇਸ ਮੋਕੇ ਕਿਹਾ ਕਿ ਇਹ ਸਹਿਯੋਗ AIIMS ਬਠਿੰਡਾ ਦੀ ਸਮੱਗਰੀਕ ਸਿੱਖਿਆ ਅਤੇ ਮਾਨਸਿਕ ਭਲਾਈ ਦੇ ਪ੍ਰਤੀ ਜਾਰੀ ਵਚਨਬੱਧਤਾ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ।
Share the post "AIIMS ਬਠਿੰਡਾ ਨੇ ਵਿਦਿਆਰਥੀਆਂ ਅਤੇ ਸਟਾਫ ਦੀ ਮਾਨਸਿਕ ਸਿਹਤ ਨੂੰ ਵਧਾਉਣ ਲਈ ਆਰਟ ਆਫ ਲਿਵਿੰਗ ਨਾਲ ਮਿਲਾਇਆ ਹੱਥ"