WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਹਰਿਆਣਾ

ਵਾਤਾਵਰਣ ਨੂੰ ਸਵੱਛ ਬਨਾਉਣ ਲਈ 1 ਕਰੋੜ 50 ਲੱਖ ਪੌਧੇ ਲਗਾਉਣ ਦਾ ਟੀਚਾ – ਨਾਇਬ ਸਿੰਘ ਸੈਨੀ

ਮੁੱਖ ਮੰਤਰੀ ਨੇ ਕੁਰੂਕਸ਼ੇਤਰ ਵਿਚ ਏਅਰ ਕੰਡੀਸ਼ਨ ਅਗਰਸੇਨ ਭਵਨ ਦਾ ਰੱਖਿਆ ਨੀਂਹ ਪੱਥਰ
ਚੰਡੀਗੜ੍ਹ, 29 ਜੁਲਾਈ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਸੂਬੇ ਦੇ ਵਾਤਾਵਰਣ ਨੂੰ ਸਵੱਛ ਅਤੇ ਸੁੰਦਰ ਬਨਾਉਣ ਲਈ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਦੇ ਤਹਿਤ 1 ਕਰੋੜ 50 ਲੱਖ ਪੌਧੇ ਲਗਾਉਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਸ ਲਈ ਹਰੇਕ ਨਾਗਰਿਕ ਨੂੰ ਇਕ-ਇਕ ਪੌਧਾ ਜਰੂਰ ਲਗਾਉਣਾ ਚਾਹੀਦਾ ਹੈ, ਇਹ ਵਾਤਾਵਰਣ ਸਰੰਖਣ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੈ। ਮੁੱਖ ਮੰਤਰੀ ਐਤਵਾਰ ਨੂੰ ਦੇਰ ਰਾਤ ਕੁਰੂਕਸ਼ੇਤਰ ਵਿਚ ਅਗਰਵਾਲ ਧਰਮਸ਼ਾਲਾ ਵਿਚ ਸ੍ਰੀ ਬੈਸ਼ਯ ਅਗਰਵਾਲ ਪੰਚਾਇਛ ਵੱਲੋਂ ਪ੍ਰਬੰਧਿਤ ਨਾਗਰਿਕ ਅਭਿਨੰਦਰ ਸਮਾਰੋਹ ਵਿਚ ਬੋਲ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਨੀ, ਸਾਂਸਦ ਸ੍ਰੀ ਨਵੀਨ ਜਿੰਦਲ, ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ ਨੇ ਸ੍ਰੀ ਵੈਸ਼ਯ ਅਗਰਵਾਲ ਪੰਚਾਇਛ ਵੱਲੋਂ ਸੈਕਟਰ-8 ਵਿਚ ਬਨਣ ਵਾਲੇ ਏਅਰਕੰਡੀਸ਼ਨ ਅਗਰਵਾਲ ਭਵਨ ਦਾ ਨੀਂਹ ਪੱਥਰ ਰੱਖਿਆ।

ਨੈਸ਼ਨਲ ਵਾਇਰਲ ਹੈਪਾਟਾਈਟਸ ਕੰਟਰੋਲ ਪ੍ਰੋਗ੍ਰਾਮ ਅਧੀਨ ਕੀਤਾ ਜਾਂਦਾ ਹੈ ਹੈਪਾਟਾਈਟਸ ਬੀ ਅਤੇ ਸੀ ਦਾ ਮੁਫ਼ਤ ਇਲਾਜ: ਡਾ ਤੇਜਵੰਤ ਢਿੱਲੋਂ

ਇਸ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ, ਸਾਂਸਦ ਤੇ ਰਾਜ ਮੰਤਰੀ ਨੇ ਕੁੱਲ 31 ਲੱਖ ਰੁਪਏ ਦੇ ਰਕਮ ਦੇਣ ਦਾ ਐਲਾਨ ਕੀਤਾ। ਸ੍ਰੀ ਨਾਇਬ ਸਿੰਘ ਸੈਨੀ ਨੇ ਕਿਹਾ ਕਿ ਇਕ ਪੇੜ ਮਾਂ ਦੇ ਨਾਂਅ ਮੁਹਿੰਮ ਦੇ ਤਹਿਤ ਕਰਨਾਲ ਵਿਚ ਇਕੱਠੇ 20 ਹਜਾਰ ਅਤੇ ਕੁਰੂਕਸ਼ੇਤਰ ਵਿਚ 5 ਹਜਾਰ ਪੌਧੇ ਲਗਾਏ ਗਏ। ਹਰੇਕ ਨਾਗਰਿਕ ਨੂੰ ਇਕ-ਇਕ ਪੌਧਾ ਲਗਾਉਣਾ ਚਾਹੀਦਾ ਹੈ ਅਤੇ ਪੌਧਿਆਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੁਹਿੰਮ ਨੂੰ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕੇਂਦਰ ਅਤੇ ਸੂਬਾ ਸਰਕਾਰ ਨੇ ਲੋਕਾਂ ਦੀ ਮੁੱਢਲੀ ਸਹੂਲਤਾਂ ਲਈ ਕੰਮ ਕੀਤਾ। ਇੰਨ੍ਹਾਂ ਹੀ ਨਹੀਂ ਕੇਂਦਰ ਅਤੇ ਸੂਬਾ ਸਰਕਾਰ ਲੋਕਾਂ ਦੇ ਜੀਵਨ ਨੂੰ ਸੁਗਮ ਬਨਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਇਸ ਸਰਕਾਰ ਨੇ ਵਿਕਾਸ ਕੰਮਾਂ ਵਿਚ ਕਦੀ ਕਮੀ ਨਹੀਂ ਆਉਣ ਦਿੱਤੀ। ਹੁਣ ਹਾਲ ਵਿਚ ਹੀ ਦਿੱਲੀ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਨੀਤੀ ਆਯੋਗ ਦੀ ਮੀਟਿੰਗ ਵਿਚ ਮੁੱਖ ਮੰਤਰੀਆਂ ਤੋਂ ਦੇਸ਼ ਅਤੇ ਸੂਬੇ ਦੇ ਵਿਕਾਸ ਲਈ ਲੰਬੀ ਚਰਚਾ ਕੀਤੀ ਹੈ।

ਅਨੁਸ਼ਾਸ਼ਨ ਅਤੇ ਨਿਰੋਏ ਸਮਾਜ ਦੀ ਸਿਰਜਣਾ ਚ ਖੇਡਾਂ ਦਾ ਵੱਡਾ ਯੋਗਦਾਨ:ਗੁਰਪ੍ਰੀਤ ਮਲੂਕਾ

ਇਸ ਚਰਚਾ ਦੇ ਬਾਅਦ ਯਕੀਨੀ ਹੀ ਵਿਕਾਸ ਦੀ ਗਤੀ ਹੋਰ ਤੇਜ ਹੋਵੇਗੀ। ਸਾਂਸਦ ਸ੍ਰੀ ਨਵੀਨ ਜਿੰਦਲ ਨੇ ਕਿਹਾ ਕਿ ਧਰਮਖੇਤਰ ਕੁਰੂਕਸ਼ੇਤਰ ਨੂੰ ਪੂਰੀ ਦੁਨੀਆ ਦੇ ਲੋਕ ਜਾਨਣਾ ਅਤੇ ਦੇਖਣਾ ਚਾਹੁੰਦੇ ਹਨ। ਇਸ ਧਰਮਸਥਲੀ ਨੁੰ ਕੇਂਦਰ ਅਤੇ ਰਾਜ ਸਰਕਾਰ ਨੇ ਸੈਰ-ਸਪਾਟਾ ਹੱਬ ਵਜੋ ਵਿਕਸਿਤ ਕਰਨ ਦਾ ਕੰਮ ਕੀਤਾ ਹੈ। ਕੁਰੂਕਸ਼ੇਤਰ ਵਿਚ ਸ੍ਰੀ ਵੈਸ਼ਯ ਅਗਰਵਾਲ ਪੰਚਾਇਤ ਦਾ ਅਗਰਸੇਨ ਭਵਨ ਆਧੁਨਿਕ ਡਿਜਾਇਨ ਦੇ ਨਾਲ ਤਿਆਰ ਕੀਤਾ ਜਾਵੇਗਾ ਤਾਂ ਜੋ ਬਾਹਰ ਤੋਂ ਆਉਣ ਵਾਲੇ ਸੈਨਾਨੀ ਅਤੇ ਸਥਾਨਕ ਨਾਗਰਿਕਾਂ ਨੂੰ ਭਵਨ ਵਿਚ ਉੱਚ ਪੱਧਰੀ ਸਹੂਲਤਾਂ ਮਿਲ ਸਕਣ। ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਨੈ ਮੁੱਖ ਮੰਤਰੀ ਦਾ ਨਾਗਰਿਕ ਅਭਿਨੰਦਰ ਪ੍ਰੋਗ੍ਰਾਮ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਭਵਨ ਯਕੀਨੀ ਹੀ ਸਮਾਜ ਲਈ ਇਕ ਖਿੱਚ ਦਾ ਕੇਂਦਰ ਬਣੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਨੇ ਥਾਨੇਸਰ ਹਲਕਾ ਦੇ ਵਿਕਾਸ ‘ਤੇ ਪਿਛਲੇ 10 ਸਾਲਾਂ ਵਿਚ ਲਗਭਗ 5 ਹਜਾਰ ਕਰੋੜ ਰੁਪਏ ਖਰਚ ਕੀਤੇ ਹਨ।

 

Related posts

ਬ੍ਰਾਜੀਲ ਦੀ ਲੈਬ ਨੇ ਹਰਿਆਣਾ ਪਸ਼ੂਧਨ ਵਿਕਾਸ ਬੋਰਡ ਤੋਂ ਗੁਣਵੱਤਾ ਵਾਲੇ ਮੁਰਰਾ ਜਰਮਪਲਾਜਮ ਲੈਣ ਦੀ ਇੱਛਾ ਜਤਾਈ

punjabusernewssite

ਸੂਬੇ ਵਿਚ ਸਿਖਿਆ ਦੇ ਪੱਧਰ ਨੂੰ ਸੁਧਾਰਨ ਲਈ ਲਗਾਤਾਰਯਤਨ ਕਰ ਰਹੀ ਹੈ ਸੂਬਾ ਸਰਕਾਰ – ਮੁੱਖ ਮੰਤਰੀ

punjabusernewssite

ਗੁਰੂਗ੍ਰਾਮ ਵਿਚ 50 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਵਿਅਕਤੀ ਗਿਰਫਤਾਰ

punjabusernewssite