👉ਕਿਹਾ, ਵਿਰੋਧੀ ਸਾਥੋਂ ਨਹੀਂ ਖੋਹ ਸਕਦੇ ਚੋਣ ਨਿਸ਼ਾਨ ਤੇ ਦਫ਼ਤਰ
Bathinda News: ਸ਼੍ਰੋਮਣੀ ਅਕਾਲੀ ਦਲ ਵਿਚ ਪਿਛਲੇ ਦਿਨੀਂ ਵਾਪਸੀ ਕਰਨ ਵਾਲੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿਚ ਅਕਾਲੀ-ਭਾਜਪਾ ਗਠਜੋੜ ਸੰਭਵ ਹੈ ਤੇ ਅੰਦਰਖਾਤੇ ਦੋਨਾਂ ਪਾਰਟੀਆਂ ਦੇ ਆਗੂ ਹੀ ਇਸਦੇ ਹੱਕ ਵਿਚ ਹਨ। ਸ਼ਨੀਵਾਰ ਨੂੰ ਬਠਿੰਡਾ ਦੇ ਵਿਚ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਜੱਗਾ ਕਲਿਆਣ ਤੇ ਸਮੁੱਚੀ ਲੀਡਰਸ਼ਿਪ ਦੀ ਮੌਜਦੂਗੀ ਵਿਚ ਲੈਂਡ ਪੂਲਿੰਗ ਮਾਮਲੇ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ: ਮਲੂਕਾ ਨੇ ਇਹ ਵੀ ਕਿਹਾ ਕਿ, ‘‘ਮੌਜੂਦਾ ਪ੍ਰਸਥਿਤੀਆਂ ਦੇ ਵਿਚ ਕੇਂਦਰ ਦੀ ਭਾਈਵਾਲੀ ਤੋਂ ਬਿਨ੍ਹਾਂ ਸੂਬੇ ਦੀ ਤਰੱਕੀ ਸੰਭਵ ਨਹੀਂ।’’
ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਵਿਚਕਾਰ ਬਹੁਤ ਛੋਟੇ-ਛੋਟੇ ਮਤਭੇਦ ਹਨ, ਜਿੰਨ੍ਹਾਂ ਨੂੰ ਦੂਰ ਕੀਤਾ ਜਾ ਸਕਦਾ। ਇਸਦੇ ਇਲਾਵਾ ਉਨ੍ਹਾਂ ਦੋਨਾਂ ਪਾਰਟੀਆਂ ਵਿਚਜਕਾਰ ਗਠਜੋੜ ਦੀ ਚਾਬੀ ਸਿਰਫ਼ ਤਿੰਨ ਵਿਅਕਤੀਆਂ ਦੇ ਹੱਥ ਵਿਚ ਦਸਦਿਆਂ ਕਿਹਾ ਕਿ, ‘‘ ਜਿਸ ਦਿਨ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਦੀ ਆਪਸ ਵਿਚ ਗੱਲ ਮਿਲ ਗਈ ਤਾਂ ਸਭ ਰੁਕਾਵਟਾਂ ਖਤਮ ਹੋ ਜਾਣਗੀਆਂ।’’ ਜਿਕਰਯੋਗ ਹੈ ਕਿ ਉਹ ਅਕਾਲੀ ਦਲ ਤੋਂ ਬਾਹਰ ਹੋਣ ਸਮੇਂ ਵੀ ਗਠਜੋੜ ਦੇ ਵੱਡੇ ਹਿਮਾਇਤੀ ਰਹੇ ਹਨ।
ਇਹ ਵੀ ਪੜ੍ਹੋ ਸੁਨਿਆਰੇ ਨੂੰ ਗੋ+ਲੀ ਮਾਰਨ ਵਾਲੇ ਬਦਮਾਸ਼ਾਂ ਦਾ ਪੁਲਿਸ ਨੇ ਕੀਤਾ Encounter
ਇਸਤੋਂ ਇਨਾਵਾ ਨਵੇਂ ਅਕਾਲੀ ਦਲ ਬਾਰੇ ਟਿੱਪਣੀਆਂ ਕਰਦਿਆਂ ਸ: ਮਲੂਕਾ ਨੇ ਕਿਹਾ ਕਿ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਇੱਕ ਹੀ ਰਿਹਾ ਤੇ ਛੋਟੇ-ਛੋਟੇ ਅਕਾਲੀ ਦਲ ਬਣਦੇ ਰਹੇ ਹਨ।ਉਨ੍ਹਾਂ ਵਿਰੋਧੀ ਅਕਾਲੀ ਆਗੂਆਂ ਵੱਲੋਂ ਕੀਤੀਆਂ ਟਿੱਪਣੀਆਂ ਦਾ ਜਵਾਬ ਦਿੰਦਿਆਂ ਕਿਹਾ, ‘‘ਸਾਡੇ ਤੋਂ ਕੋਈ ਅਕਾਲੀ ਦਲ ਦਾ ਦਫ਼ਤਰ ਤੇ ਚੋਣ ਨਿਸ਼ਾਨ ਨਹੀਂ ਖੋਹ ਸਕਦਾ।’’ ਉਨ੍ਹਾਂ ਵਿਰੋਧੀ ਅਕਾਲੀ ਆਗੂਆਂ ਨੂੰ ਮੁੜ ਪੁਰਾਣੇ ਅਕਾਲੀ ਦਲ ਨਾਲ ਜੁੜਣ ਦਾ ਸੱਦਾ ਦਿੰਦਿਆਂ ਕਿਹਾ ਕਿ, ‘‘ ਤੁਹਾਡਾ ਕੁੱਝ ਵੱਟਿਆ ਨਹੀਂ ਜਾਣਾ ਤੇ ਸਾਡਾ ਥੋੜਾ-ਬਹੁਤ ਨੁਕਸਾਨ ਹੋ ਸਕਦਾ, ਜਿਸਨੂੰ ਰੋਕਣ ਲਈ ਉਹ ਪਹਿਲਾਂ ਹੀ ਤਿਆਰੀਆਂ ਵਿਚ ਲੱਗੇ ਹੋਏ ਹਨ।’’
ਇਹ ਵੀ ਪੜ੍ਹੋ ਵੱਡੀ ਖ਼ਬਰ; CM Bhagwant Mann ਵੱਲੋਂ ਨਸ਼ਾ ਫੜਣ ਵਾਲੇ ਪੁਲਿਸ ਕਰਮਚਾਰੀਆਂ ਲਈ ‘ਇਨਾਮ’ ਦਾ ਐਲਾਨ
ਇਸਤੋਂ ਪਹਿਲਾਂ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ‘ਤੇ ਗੱਲ ਕਰਦਿਆਂ ਸਾਬਕਾ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਪੰਜਾਬੀਆਂ ਦੀ ਇੱਕ ਵੱਡੀ ਲੁੱਟ ਸੀ, ਜਿਸਦਾ ਅਸਰ ਸੂਬੇ ਦੇ ਹਰ ਵਰਗ ‘ਤੇ ਪੈਣਾ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਵਾਹਦ ਇੱਕੋ-ਇੱਕ ਪਾਰਟੀ ਹੈ, ਜਿਹੜੀ ਸਮੂਹ ਪੰਜਾਬੀਆਂ ਦੇ ਹਿੱਤਾਂ ਦੀ ਪਹਿਰੇਦਾਰ ਹੈ। ਅਕਾਲੀ ਦਲ ਵੱਲੋਂ ਹੀ ਲੈਂਡ ਪੂਲਿੰਗ ਪਾਲਿਸੀ ਦੇ ਵਿਰੁਧ ਰੋਸ਼ ਮੁਜ਼ਾਹਰੇ ਕੀਤੇ ਤੇ ਧਰਨਾ ਦੇਣ ਦਾ ਐਲਾਨ ਕੀਤਾ, ਜਿਸ ਕਾਰਨ ਸਰਕਾਰ ਨੂੰ ਇਹ ਪਾਲਿਸੀ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। ਇਸ ਮੌਕੇ ਉਨ੍ਹਾਂ ਨਾ ਲਹਲਕਾ ਇੰਚਾਰਜ਼ ਬਠਿੰਡਾ ਸ਼ਹਿਰੀ ਇਕਬਾਲ ਸਿੰਘ ਬਬਲੀ ਢਿੱਲੋਂ, ਸੀਨੀ ਆਗੂ ਮੋਹਿਤ ਗੁਪਤਾ, ਗੁਰਲਾਭ ਸਿੰਘ ਢੇਲਵਾਂ, ਚਮਕੌਰ ਸਿੰਘ ਮਾਨ ਸਹਿਤ ਵੱਡੀ ਗਿਣਤੀ ਵਿਚ ਆਗੂ ਮੌਜੂਦ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।













