ਅਕਾਲੀ ਦਲ ਨੇ ਬਠਿੰਡਾ ਸ਼ਹਿਰੀ ਹਲਕੇ ’ਚ ਪ੍ਰਧਾਨ ਤੇ ਦੋ ਸਰਕਲ ਪ੍ਰਧਾਨ ਐਲਾਨੇ

Date:

spot_img

ਬਠਿੰਡਾ, 12 ਮਾਰਚ: ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਬਰਾੜ ਵੱਲੋਂ ਪਾਰਟੀ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ ਲਈ ਜਿਲ਼ਾ ਜਥੇਬੰਦੀ ਚ ਅਹਿਮ ਨਿਯੁਕਤੀਆਂ ਕੀਤੀਆਂ ਗਈਆ ਹਨ । ਇਸੇ ਕੜੀ ਤਹਿਤ ਹਲਕਾ ਇੰਚਾਰਜ ਬਠਿੰਡਾ ਸ਼ਹਿਰੀ ਇਕਬਾਲ ਸਿੰਘ ਬਬਲੀ ਢਿੱਲੋਂ ਤੇ ਹਲਕਾ ਇੰਚਾਰਜ ਭੁੱਚੋ ਮਾਨ ਸਿੰਘ ਗੁਰੂ ਨਾਲ ਵਿਚਾਰ ਵਟਾਂਦਰੇ ਤੋਂ ਬਾਦ ਜਾਰੀ ਸੂਚੀ ਚ ਐਡਵੋਕੇਟ ਰਾਜਬਿੰਦਰ ਸਿੰਘ ਸਿੱਧੂ ਨੂੰ ਬਠਿੰਡਾ ਸ਼ਹਿਰ ਦਾ ਪ੍ਰਧਾਨ, ਭਲਿੰਦਰ ਸਿੰਘ ਭਿੰਡਰ ਨੂੰ ਸਰਕਲ ਗੋਨਿਆਣਾ ਅਤੇ ਗੁਰਲਾਭ ਸਿੰਘ ਢੇਲਵਾ ਨੂੰ ਗੋਬਿੰਦਪੁਰਾ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ।

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਬਣਾਈ ਜਾਵੇ ਯਕੀਨੀ : ਜਸਪ੍ਰੀਤ ਸਿੰਘ

ਇਸ ਮੌਕੇ ਨਵਨਿਯੁਕਤ ਅਹੁੱਦੇਦਾਰਾਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕੇ ਸੌਪੀ ਜੁੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ ਅਤੇ ਲੋਕ ਸਭਾ ਚੋਣਾਂ ਚ ਅਕਾਲੀ ਦਲ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਅਕਾਲੀ ਦਲ ਦੇ ਹੱਕ ਚ ਲਾਮਬੰਦ ਕੀਤਾ ਜਾਵੇਗਾ। ਉਧਰ ਨਵਨਿਯੁਕਤ ਅਹੁਦੇਦਾਰਾਂ ਨੂੰ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਜਗਸੀਰ ਸਿੰਘ ਜੱਗਾ ਕਲਿਆਣ , ਸਾਬਕਾ ਮੇਅਰ ਬਲਜੀਤ ਸਿੰਘ ਬੀੜ ਬਹਿਮਣ ਨਿਰਮਲ ਸਿੰਘ ਸੰਧੂ, ਮੋਹਨਜੀਤ ਪੁਰੀ, ਦਲਜੀਤ ਸਿੰਘ ਬਰਾੜ, ਚਮਕੌਰ ਸਿੰਘ ਮਾਨ , ਜਗਸੀਰ ਸਿੰਘ ਬੱਲੂਆਣਾ, ਗਰਦੋਰ ਸਿੰਘ ਸੰਧੂ, ਸਵਰਨ ਅਕਾਲੀਆ, ਅਮਰਜੀਤ ਸਿੰਘ ਜੰਡਾਵਾਲਾ, ਜਿਲ੍ਹਾ ਪ੍ਰੈਸ ਸਕੱਤਰ ਡਾ ਓਮ ਪ੍ਰਕਾਸ਼ ਸ਼ਰਮਾ ਅਤੇ ਰਤਨ ਸ਼ਰਮਾ ਨੇ ਵਧਾਈ ਦਿੱਤੀ।

 

spot_img
spot_img

Share post:

Popular

More like this
Related