2015 ਦੀ ਬੇਦਅਬੀ ਤੋਂ ਲੈ ਕੇ ਹੁਣ ਤੱਕ ਹੋਈਆਂ ਭੁੱਲਾਂ ਲਈ ਮੰਗੀ ਜਾਵੇਗੀ ਮੁਆਫ਼ੀ
ਸ਼੍ਰੀ ਅੰਮ੍ਰਿਤਸਰ ਸਾਹਿਬ, 1 ਜੁਲਾਈ: ਸ਼੍ਰੋਮਣੀ ਅਕਾਲੀ ਦਲ ਵਿਚ ਪਿਛਲੇ ਕੁੱਝ ਦਿਨਾਂ ਤੋਂ ਲੀਡਰਸ਼ਿਪ ਵਿਚ ਤਬਦੀਲੀ ਨੂੰ ਲੈ ਕੇ ਸ਼ੁਰੂ ਹੋਈ ਅੰਦਰੂਨੀ ਜੰਗ ਹੁਣ ਨਵੇਂ ਮੋੜ ਵਿਚ ਪਹੁੰਚਦੀ ਦਿਖ਼ਾਈ ਦੇ ਰਹੀ ਹੈ। ਲਗਾਤਾਰ ਮਿਲ ਰਹੀਆਂ ਹਾਰਾਂ ਕਾਰਨ ਸੁਖਬੀਰ ਸਿੰਘ ਬਾਦਲ ਨੂੰ ਗੱਦੀਓ ਉਤਾਰਨ ਦੇ ਲਈ ਸਰਗਰਮ ਹੋਏ ਬਾਗੀ ਧੜੇ ਵੱਲੋਂ ਅੱਜ ਸੋਮਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਪਿਛਲੀ ਅਕਾਲੀ ਸਰਕਾਰ ਦੌਰਾਨ ਸ਼ੁਰੂ ਹੋ ਕੇ ਹੁਣ ਤੱਕ ਹੋਈਆਂ ਗਲਤੀਆਂ ਲਈ ਭੁੱਲਾਂ ਬਖਸਾਈਆਂ ਜਾਣਗੀਆਂ। ਇਸਦੇ ਲਈ ਜਥੇਦਾਰ ਸਾਹਿਬ ਨੂੂੰ ਸਿੱਖ ਰਿਵਾਇਤਾਂ ਮੁਤਾਬਕ ਸਜ਼ਾ ਦੇਣ ਲਈ ਲਈ ਵੀ ਕਿਹਾ ਜਾਵੇਗਾ। ਗੱਲ ਇੱਥੇ ਹੀ ਖ਼ਤਮ ਨਹੀਂ ਹੋੇਵੇਗੀ, ਬਲਕਿ ਇੱਕ ਕਮੇਟੀ ਦਾ ਐਲਾਨ ਕਰਕੇ ਅੱਜ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਦੀ ਸ਼ੁਰੂਆਤ ਵੀ ਸ਼੍ਰੀ ਦਰਬਾਰ ਸਾਹਿਬ ਤੋਂ ਹੋਵੇਗੀ।
ਦੇਸ ’ਚ ਅੱਜ ਤੋਂ ਬਦਲਿਆਂ ਕਾਨੂੰਨ, ਹੁਣ FIR ਦਰਜ਼ ਕਰਨ ਤੋਂ ਲੈ ਕੇ ਫ਼ੈਸਲਾ ਸੁਣਾਉਣ ਤੱਕ ਬਦਲੇ ਨਿਯਮ
ਹਾਲਾਂਕਿ ਸੁਖਬੀਰ ਬਾਦਲ ਧੜਾ ਇੰਨ੍ਹਾਂ ਵਿਰੋਧੀ ਕਾਰਵਾਈਆਂ ਨੂੰ ਮੁੱਠੀ ਭਰ ਆਗੂਆਂ ਦੀ ਨਿਰਾਸ਼ਤਾ ਕਹਿ ਕੇ ਆਪਣੀ ਪਿੱਠ ਥਾਪੜ ਰਿਹਾ ਪ੍ਰੰਤੂ ਆਉਣ ਵਾਲੇ ਸਮੇਂ ਵਿਚ ਇਹ ਘਟਨਾਵਾਂ ਅਕਾਲੀ ਦਲ ਵਿਚ ਵੱਡੀਆਂ ਤਬਦੀਲੀਆਂ ਦਾ ਮੁੱਢ ਬੱਝਣ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਪ੍ਰੋ ਪ੍ਰੇਮ ਸਿੰਘ ਚੰਦੂਮਾਜ਼ਰਾ, ਸੁਖਦੇਵ ਸਿੰਘ ਢੀਂਢਸਾ, ਬੀਬੀ ਜੰਗੀਰ ਕੌਰ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਸਰਵਣ ਸਿੰਘ ਫ਼ਿਲੌਰ, ਜਸਟਿਸ ਨਿਰਮਲ ਸਿੰਘ, ਬੀਬੀ ਪਰਮਜੀਤ ਕੌਰ ਗੁਲਸ਼ਨ ਸਹਿਤ ਦਰਜ਼ਨਾਂ ਆਗੂਆਂ ਵੱਲੋਂ ਖੁੱਲੇ ਤੌਰ ’ਤੇ ਪਾਰਟੀ ਦੇ ਵਿਚ ਨਿਘਾਰ ਆਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਜਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਤੋਂ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ।
ਭਾਈ ਅੰਮ੍ਰਿਤਪਾਲ ਸਿੰਘ ਦੇ ਤੀਜ਼ੇ ਸਾਥੀ ਵੱਲੋਂ ਵੀ ਜਿਮਨੀ ਚੋਣ ਲੜਣ ਦਾ ਐਲਾਨ
ਦੂਜੇ ਪਾਸੇ ਸ: ਬਾਦਲ ਦੇ ਵੱਲੋਂ ਵੀ ਪ੍ਰਧਾਨਗੀ ਨਾ ਛੱਡਣ ਦੀ ਜਿੱਦ ਫ਼ੜੀ ਹੋਈ ਹੈ ਤੇ ਆਪਣੇ ਹੱਕ ਵਿਚ ਜ਼ਿਲ੍ਹਾ ਪ੍ਰਧਾਨਾਂ, ਹਲਕਾ ਇੰਚਾਰਜ਼ਾਂ, ਵਰਕਿੰਗ ਕਮੇਟੀ ਮੈਂਬਰਾਂ, ਯੂਥ ਅਕਾਲੀ ਦਲ, ਇਸਤਰੀ ਅਕਾਲੀ ਤੇ ਹੋਰਨਾਂ ਵਿੰਗਾਂ ਦੇ ਅਹੁੱਦੇਦਾਰਾਂ ਦੀ ਮੀਟਿੰਗ ਕਰਕੇ ਮਤੇ ਪਵਾਏ ਜਾ ਰਹੇ ਹਨ। ਜਿਸਦੇ ਨਾਲ ਸ਼੍ਰੋਮਣੀ ਅਕਾਲੀ ਦਲ ਆਉਣ ਵਾਲੇ ਦਿਨਾਂ ’ਚ ਦੁਫ਼ਾੜ ਹੋਣ ਵਾਲੇ ਪਾਸੇ ਵਧ ਰਿਹਾ। ਇਹੀਂ ਨਹੀਂ ਸੁਖਬੀਰ ਧੜੇ ਵੱਲੋਂ ਇਸ ਬਗਾਵਤ ਪਿੱਛੇ ਖੁੱਲੇ ਤੌਰ ’ਤੇ ਭਾਜਪਾ ਦਾ ਹੱਥ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ। ਜਿਸਦੇ ਕਾਰਨ ਪੰਜਾਬ ਦੇ ਵਿਚ ਵੀ ਮਹਾਰਾਸ਼ਟਰ ਦੀ ਤਰਜ਼ ’ਤੇ ਅਕਾਲੀ ਦਲ ਦਾ ਹੋਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ।
ਪੰਜਾਬ ’ਚ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਹੈ: ਰਾਜਾ ਵੜਿੰਗ
ਉਧਰ ਬਾਗੀ ਧੜੇ ਦੇ ਆਗੂਆਂ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਵਿਚ ਸੁਧਾਰ ਲਈ ਬਣਾਈ ਝੂੰਦਾ ਕਮੇਟੀ ਦੀ ਰੀਪੋਰਟ ਨੂੰ ਵੀ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀਹੈ। ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਇਹ ਕਮੇਟੀ ਦੀ ਰੀਪੋਰਟ ਲਾਗੂ ਹੋ ਜਾਂਦੀ ਤਾਂ ਹੁਣ ਅਕਾਲੀ ਦਲ ਦਾ ਇਹ ਹਾਲ ਨਹੀਂ ਹੋਣਾ ਸੀ। ਇਸ ਕਮੇਟੀ ਵਿਚ ਪਾਰਟੀ ਪ੍ਰਧਾਨ ਦੇ ਲਗਾਤਾਰ ਦੋ ਟਰਮਾ ਤੋਂ ਵੱਧ ਪ੍ਰਧਾਨ ਰਹਿਣ ’ਤੇ ਰੋਕ ਲਗਾਉਣ ਤੋਂ ਇਲਾਵਾ ਜ਼ਿਲ੍ਹਾ ਜਥੇਦਾਰਾਂ ਦੇ ਵੀ ਚੋਣ ਲੜਣ ’ਤੇ ਰੋਕ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਇਕੱਲੇ ਧਾਰਮਿਕ ਖੇਤਰ ’ਚ ਕਾਰਜ਼ਸੀਲ ਰਹਿਣ ਅਤੇ ਨਾਲ ਹੀ ਅਕਾਲੀ ਸਰਕਾਰ ਸਮੇਂ ਵੱਡੀ ਚਰਚਾ ਦਾ ਕਾਰਨ ਬਣੇ ਵਿਦਿਆਰਥੀ ਵਿੰਗ ਸੋਈ ਨੂੰ ਭੰਗ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਨੂੰ ਮੁੜ ਸਰਗਰਮ ਕਰਨ ਦੀ ਸਿਫ਼ਾਰਿਸ ਕੀਤੀ ਗਈ ਹੈ।
Share the post "ਬਾਗੀ ਧੜੇ ਵੱਲੋਂ ਅੱਜ ਅਕਾਲ ਤਖ਼ਤ ’ਤੇ ਪੇਸ਼ ਹੋ ਕੇ ਸ਼ੁਰੂ ਕੀਤੀ ਜਾਵੇਗੀ ਅਕਾਲੀ ਦਲ ਬਚਾਓ ਲਹਿਰ"