ਚੰਡੀਗੜ੍ਹ, 11 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਐਮ ਪੀ ਸੰਜੇ ਸਿੰਘ ਵੱਲੋਂ ਸਰਕਾਰੀ ਮਸ਼ੀਨਰੀ ਅਤੇ ਰਿਹਾਇਸ਼ ਦੀ ਦੁਰਵਰਤੋਂ ਆਮ ਆਦਮ ਆਦਮੀ ਪਾਰਟੀ (ਆਪ) ਲਈ ਆਉਂਦੀਆਂ ਸੰਸਦੀ ਚੋਣਾਂ ਵਿਚ ਸਿਆਸੀ ਲਾਹਾ ਲੈਣ ਵਾਸਤੇ ਕਰਨ ਦੀ ਸ਼ਿਕਾਇਤ ਭਾਰਤੀ ਚੋਣ ਕਮਿਸ਼ਨ ਨੂੰ ਦਿੱਤੀ ਹੈ।ਚੋਣ ਕਮਿਸ਼ਨ ਨੂੰ ਦਿੱਤੀ ਲਿਖਤੀ ਸ਼ਿਕਾਇਤ ਵਿਚ ਅਕਾਲੀ ਦਲ ਦੇ ਮੁੱਖ ਬੁਲਾਰੇ ਅਤੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਐਮ ਪੀ ਸੰਜੇ ਸਿੰਘ ਨੇ ਆਪਣੇ ਸਿਆਸੀ ਅਹੁਦਿਆਂ ਦੀ ਦੁਰਵਰਤੋਂ ਕਰਦਿਆਂ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।
ਸੁਖਬੀਰ ਵੱਲੋਂ ਭਾਜ਼ਪਾ ’ਤੇ ਤੰਜ਼: ਪੰਜਾਬੀ ਆਪਣੀਆਂ ਵੋਟਾਂ ਨਾਲ ਦਿੱਲੀ ਵਾਲੀਆਂ ਪਾਰਟੀਆਂ ਲਈ ਬਾਰਡਰ ਸੀਲ ਕਰਨ
ਇਹਨਾਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੇ ਪੰਜਾਬ ਦੇ ਮੀਡੀਆ ਪਲੈਟਫਾਰਮ ਦੀ ਦੁਰਵਰਤੋਂ ਆਪ ਦੇ ਸਿਆਸੀ ਏਜੰਡੇ ਦੇ ਪ੍ਰਚਾਰ ਵਾਸਤੇ ਕੀਤੀ ਹੈ।ਉਹਨਾਂ ਕਿਹਾ ਕਿ ਇਹਨਾਂ ਲੋਕਾਂ ਨੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ’ਤੇ ਮੰਤਰੀਆਂ ਲਈ ਸਿਆਸੀ ਮੀਟਿੰਗ ਆਯੋਜਿਤ ਕੀਤੀ ਜਿਥੇ ਆਉਂਦੀਆਂ ਆਮ ਚੋਣਾਂ ਵਾਸਤੇ ਸਿਆਸੀ ਰਣਨੀਤੀ ਤੈਅ ਕੀਤੀ ਗਈ। ਇਹ ਪ੍ਰਗਟਾਵਾ ਖੁਦ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਮੀਟਿੰਗ ਮਗਰੋਂ ਮੀਡੀਆ ਕੋਲ ਕੀਤਾ ਹੈ ਜਿਸਦੀ ਵੀਡੀਓ ਸ਼ਿਕਾਇਤ ਦੇ ਨਾਲ ਨੱਥੀ ਕੀਤੀ ਗਈ ਹੈ।ਉਹਨਾਂ ਕਿਹਾ ਕਿ ਇਹ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵਾਸਤੇ ਤੈਅ ਚੋਣ ਜ਼ਾਬਤੇ ਦੀ ਧਾਰਾ 6 ਦੀ ਉਪ ਧਾਰਾ 1 (ਏ), 2 ਅਤੇ 3 ਦੀ ਉਲੰਘਣਾ ਹੈ।
Share the post "ਅਕਾਲੀ ਦਲ ਨੇ ਭਗਵੰਤ ਮਾਨ ਤੇ ਸੰਜੇ ਸਿੰਘ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦੀ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ"