Mohali/Ludhiana News: Mohali Police; ਮੋਹਾਲੀ ਪੁਲਿਸ ਨੇ ਲੁਧਿਆਣਾ ਦੇ ਮੁੱਲਾਪੁਰ ਦਾਖਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ਼ ਅਤੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਕਰੀਬੀ ਮੰਨੇ ਜਾਂਦੇ ਜਸਕਰਨਜੀਤ ਸਿੰਘ ਦਿਓਲ ਨਾਂ ਦੇ ਨੌਜਵਾਨ ਆਗੂ ਨੂੰ ਇੱਕ ਨਾਬਾਲਿਗ ਨਾਲ ਜਬਰ ਜਨਾਹ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿਚ ਮੋਹਾਲੀ ਦੇ ਥਾਣਾ ਮਟੌਰ ਵਿਖੇ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕਥਿਤ ਜਬਰ ਜਨਾਹ, ਕੁੱਟਮਾਰ ਅਤੇ ਜਾਨੋਂ ਮਾਰਣ ਦੀਆਂ ਧਮਕੀਆਂ ਦੇਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਸੀ। ਦਸਿਆ ਜਾ ਰਿਹਾ ਕਿ ਮੁਲਜਮ ਜਸਕਰਨਜੀਤ ਸਿੰਘ ਨੇ ਪਹਿਲਾਂ ਪੀੜਤ ਲੜਕੀ ਦੀ ਮਾਂ ਨੂੰ ਆਪਣੀ ਚੁੰਗਲ ਵਿਚ ਫ਼ਸਾਇਆ ਹੋਇਆ ਸੀ, ਜਿਹੜੇ ਆਪਣੇ ਪਤੀ ਨੂੰ ਛੱਡ ਕੇ ਕਥਿਤ ਤੌਰ ‘ਤੇ ਉਸਦੇ ਨਾਲ ਮੋਹਾਲੀ ਵਿਖੇ ਰਹਿ ਰਹੀ ਸੀ।
ਇਹ ਵੀ ਪੜ੍ਹੋ 👉Punjab News : ਅੱਜ ਬਿਹਾਰ ਦੇ ਦੌਰੇ ‘ਤੇ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ
ਮੁਲਜਮ ਵਿਰੁਧ ਇਹ ਸਿਕਾਇਤ ਹੁਣ ਲੜਕੀ ਦੇ ਪਿਤਾ ਨੇ ਦਿੱਤੀ ਸੀ। ਜਿਸਦੇ ਕੋਲ ਕਿਸੇ ਤਰ੍ਹਾਂ ਇਹ ਸਾਢੇ 14 ਸਾਲਾਂ ਲੜਕੀ ਚੁੰਗਲ ਵਿਚੋਂ ਨਿਕਲ ਕੇ ਪੁੱਜੀ ਸੀ। ਪੀੜਤਾ ਦੇ ਪਿਤਾ ਮੁਤਾਬਕ ਉਸਦਾ ਵਿਆਹ ਸਾਲ 2009 ਵਿੱਚ ਹੋਇਆ ਸੀ ਅਤੇ ਉਸ ਦੀਆਂ ਦੋ ਧੀਆਂ ਹਨ। ਸ਼ਿਕਾਇਤਕਰਤਾ ਮੁਤਾਬਕ ਸਭ ਕੁੱਝ ਠੀਕ-ਠਾਕ ਚੱਲ ਰਿਹਾ ਸੀ ਕਿ ਸਾਲ 2023 ਵਿੱਚ ਮੁਲਜ਼ਮ ਦਾ ਉਸਦੇ ਨਾਲ ਸੰਪਰਕ ਹੋਇਆ ਤਾਂ ਮਾੜਾ ਸਮਾਂ ਆ ਗਿਆ, ਕਿਉਂਕਿ ਮੁਲਜਮ ਨੇ ਉਸਦੀ ਪਤਨੀ ਨੂੰ ਆਪਣੇ ਪ੍ਰੇਮ ਜਾਲ ਵਿਚ ਫ਼ਸਾ ਲਿਆ ਤੇ ਉਸਦੇ ਵੱਲੋਂ ਵਿਰੋਧ ਕਰਨ ‘ਤੇ ਉਸਦੀ ਪਤਨੀ ਦੋਨਾਂ ਧੀਆਂ ਨਾਲ ਘਰ ਛੱਡ ਕੇ ਮੁਹਾਲੀ ‘ਚ ਮੁਲਜਮ ਨਾਲ ਰਹਿਣ ਲੱਗ ਪਈ। ਇਸ ਦੌਰਾਨ ਹੀ ਮੁਲਜਮ ਨੇ ਉਸਦੀ ਵੱਡੀ ਲੜਕੀ ‘ਤੇ ਗੰਦੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ 👉National News ;ਸਵੇਰੇ-ਸਵੇਰੇ ਰੇਲਵੇ ਸਟੇਸ਼ਨ ‘ਤੇ ਹੜਕੰਪ! ਪਟਨਾ ਜਾਣ ਵਾਲੀ ਟ੍ਰੇਨ ‘ਚ ਮਚੇ ਅੱਗ ਦੇ ਭਾਂਬੜ
ਸ਼ਿਕਾਇਤ ਮੁਤਾਬਕ ਮੁਲਜ਼ਮ ਕੁੱਝ ਦਿਨ ਪਹਿਲਾਂ ਨਾਬਾਲਗ ਕੁੜੀ ਨੂੰ ਸਕੂਲ ਦੇ ਹੋਸਟਲ ਤੋਂ ਘਰ ਵਾਪਸ ਲਿਆਂਉਂਦੇ ਸਮੇਂ ਇੱਕ ਹੋਟਲ ਵਿੱਚ ਲੈ ਗਿਆ, ਜਿੱਥੇ ਉਸ ਨੇ ਮਾਸੂਮ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦਿਆਂ ਉਸ ਦਾ ਜਿਣਸੀ ਸ਼ੋਸ਼ਣ ਕੀਤਾ। ਕੁੜੀ ਵੱਲੋਂ ਵਿਰੋਧ ਕਰਨ ‘ਤੇ ਮੁਲਜ਼ਮ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਧਮਕਾਇਆ ਕਿ ਜੇਕਰ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪਿਤਾ ਨੂੰ ਕੈਨੇਡਾ ਬੈਠੇ ਗੈਂਗਸਟਰਾਂ ਤੋਂ ਮਰਵਾ ਦੇਵੇਗਾ। ਇਸਤੋਂ ਬਾਅਦ ਲੜਕੀ ਕਿਸੇ ਤਰ੍ਹਾਂ ਬਚਕੇ 9 ਮਈ ਨੂੰ ਆਪਣੇ ਪਿਤਾ ਕੋਲ ਪਹੁੰਚੀ ਅਤੇ ਸਾਰੀ ਹੱਡਬੀਤੀ ਸੁਣਾਈ। ਜਿਸਤੋਂ ਬਾਅਦ ਉਸਨੇ ਪੁਲਿਸ ਕੋਲ ਸਿਕਾਇਤ ਕੀਤੀ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਇਹ ਐਕਸ਼ਨ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





