ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਅੱਜ, ਸੁਖਬੀਰ ਬਾਦਲ ਦੀ ਸਮੂਲੀਅਤ ’ਤੇ ਸੰਸਪੈਂਸ ਬਰਕਰਾਰ

0
42
+1

ਚੰਡੀਗੜ੍ਹ, 13 ਅਕਤੂਬਰ: ਦੋ ਦਿਨਾਂ ਬਾਅਦ ਹੋਣ ਜਾ ਰਹੀਆਂ ਪੰਚਾਇਤ ਚੋਣਾਂ ਤੋਂ ਪਹਿਲਾਂ ਅਜ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ੍ਹ ਦੀ ਅਗਵਾਈ ਹੇਠ ਹੋਣ ਜਾ ਰਹੀ ਹੈ। ਇਸ ਮੀਟਿੰਗ ਵਿਚ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖ਼ਾਹੀਆ ਕਰਾਰ ਦਿੱਤੇ ਅਕਾਲੀ ਦਲ ਦੇ ਪ੍ਰਧਾਨ ਸੁਖ਼ਬੀਰ ਸਿੰਘ ਬਾਦਲ ਦੇ ਸਮੂਲੀਅਤ ਦੇ ਘਟ ਹੀ ਆਸਾਰ ਹਨ।

ਇਹ ਵੀ ਪੜ੍ਹੋ:ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ:ਅੱਜ 12 ਤੋਂ 3 ਵਜੇਂ ਤੱਕ ਕਿਸਾਨ ਰੋਕਣਗੇ ਰੇਲ੍ਹਾਂ ਤੇ ਸੜ੍ਹਕਾਂ

ਹਾਲਾਂਕਿ ਉਹ ਕਈ ਹਫ਼ਤਿਆਂ ਦੇ ਏਕਾਂਤਵਸ ਤੋਂ ਬਾਅਦ ਹੁਣ ਸਿਆਸੀ ਹਲਕਿਆਂ ‘ਚ ਪਹਿਲਾਂ ਵਾਂਗ ਆਮ ਵਿਚਰਨ ਲੱਗੇ ਹਨ, ਜਿਸ ਕਾਰਨ ਵਿਰੋਧੀ ਅਕਾਲੀ ਧੜਿਆਂ ਤੇ ਖ਼ਾਸਕਰ ਸੁਧਾਰ ਲਹਿਰ ਵਾਲਿਆਂ ਵੱਲੋਂ ਸਵਾਲ ਖ਼ੜੇ ਕੀਤੇ ਜਾ ਰਹੇ ਹਨ। ਉਧਰ ਪਤਾ ਲੱਗਿਆ ਹੈ ਕਿ ਇਸ ਕੋਰ ਕਮੇਟੀ ਦੀ ਮੀਟਿੰਗ ਵਿਚ ਅਕਾਲੀ ਦਲ ਸੂਬੇ ਵਿਚ ਚੱਲ ਰਹੀਆਂ ਪੰਚਾਇਤ ਚੋਣਾਂ ਦੇ ਮਾਮਲੇ ਵਿਚ ਚਰਚਾ ਕਰਨ ਤੋਂ ਇਲਾਵਾ ਆਉਣ ਵਾਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਦੇ ਹੋਣ ਜਾ ਰਹੇ ਸਲਾਨਾ ਇਜਲਾਸ ’ਤੇ ਵੀ ਰਣਨੀਤੀ ਉਲੀਕ ਸਕਦਾ ਹੈ।

 

+1

LEAVE A REPLY

Please enter your comment!
Please enter your name here