WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਅਕਾਲੀ ਦਲ ਨੇ ਲਾਰੰਸ ਬਿਸ਼ਨੋਈ ਵੱਲੋਂ ਜੇਲ੍ਹ ਤੋਂ ਫੋਨ ਕਾਲਾਂ ਕਰਨ ਦੀ ਉੱਚ ਪੱਧਰੀ ਕੇਂਦਰੀ ਜਾਂਚ ਮੰਗੀ

ਲਾਰੰਸ ਨੇ ਗੁਜਰਾਤ ਦੀ ਜੇਲ੍ਹ ਵਿਚੋਂ ਪਾਕਿਸਤਾਨ ਦੇ ਗੈਂਗਸਟਰ ਨੂੰ ਫੋਨ ਕਰ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ: ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 18 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕੇਂਦਰ ਸਰਕਾਰ ਨੂੰ ਨਾਮੀ ਗੈਂਗਸਟਰ ਲਾਰੰਸ ਬਿਸ਼ਨੋਈ ਵੱਲੋਂ ਜੇਲ੍ਹ ਵਿਚੋਂ ਆਪਣਾ ਅਪਰਾਧਿਕ ਨੈਟਵਰਕ ਚਲਾਉਣ ਅਤੇ ਗੁਜਰਾਤ ਦੀ ਜੇਲ੍ਹ ਵਿਚੋਂ ਪਾਕਿਸਤਾਨ ਦੇ ਗੈਂਗਸਟਰ ਸ਼ਾਹਜ਼ਾਦ ਭੱਟੀ ਨੂੰ ਵੀਡੀਓ ਕਾਲ ਕਰ ਕੇ ਕੌਮੀ ਸੁਰੱਖਿਆ ਨਾਲ ਸਮਝੌਤਾ ਕਰਨ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ।ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਲਾਰੰਸ ਨੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ ਹੋਵੇ। ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਦੀਆਂ ਘਟਨਾਵਾਂ ਸੰਕੇਤ ਦਿੰਦੀਆਂ ਹਨ ਕਿ ਗੈਂਗਸਟਰ ਭਾਵੇਂ ਦਿੱਲੀ, ਪੰਜਾਬ ਜਾਂ ਗੁਜਰਾਤ ਦੀ ਕਿਸੇ ਵੀ ਜੇਲ੍ਹ ਵਿਚ ਰਹੇ, ਉਹ ਬਿਨਾਂ ਡਰ ਭੈਅ ਦੇ ਆਪਣਾ ਰਾਜ ਚਲਾਉਂਦਾ ਹੈ। ਇਸਨੂੰ ਤੁਰੰਤ ਰੋਕਣ ਦੀ ਜ਼ਰੂਰਤ ਹੈ ਤੇ ਕੇਂਦਰ ਸਰਕਾਰ ਨੂੰ ਇਸ ਦਿਸ਼ਾ ਵਿਚ ਠੋਸ ਕਦਮ ਚੁੱਕਣੇ ਚਾਹੀਦੇ ਹਨ।

ਲਾਰੇਂਸ ਬਿਸਨੋਈ ਮੁੜ ਚਰਚਾ ’ਚ: ਜੇਲ੍ਹ ‘ਚੋਂ ਪਾਕਿਸਤਾਨ ਵਿਚੋਂ ਵੀਡੀਓ ਕਾਲ ਕਰਨ ਦੀ ਚਰਚਾ, ਜਾਂਚ ਸ਼ੁਰੂ

ਵੇਰਵੇ ਸਾਂਝੇ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਲਾਰੰਸ ਨੇ ਦਿੱਲੀ ਦੀ ਤਿਹਾੜ ਜੇਲ੍ਹ ਜੋ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕੰਟਰੋਲ ਅਧੀਨ ਹੈ, ਵਿਚ ਬਹਿ ਕੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰਵਾਇਆ। ਉਹਨਾਂ ਕਿਹਾ ਕਿ ਮੂਸੇਵਾਲਾ ਦੇ ਕਤਲ ਵਿਚ ਅਤਿ ਆਧੁਨਿਕ ਹਥਿਆਰਾਂ ਦੀ ਵਰਤੋਂ ਹੋਈ ਜੋ ਸਿਰਫ ਡਰੋਨਾਂ ਰਾਹੀਂ ਪਾਕਿਸਤਾਨ ਤੋਂ ਹੀ ਮੰਗਵਾਏ ਗਏ ਹੋਣਗੇ। ਉਹਨਾਂ ਕਿਹਾ ਕਿ ਗੈਂਗਸਟਰ ਨੇ ਜੇਲ੍ਹ ਵਿਚੋਂ ਇਕ ਪ੍ਰਸਿੱਧ ਪੱਤਰਕਾਰ ਨੂੰ ਦਿੱਤੀ ਇੰਟਰਵਿਊ ਵਿਚ ਖੁਦ ਮੰਨਿਆ ਹੈ ਕਿ ਮੂਸੇਵਾਲਾ ਦਾ ਕਤਲ ਉਸਨੇ ਕਰਵਾਇਆ ਤੇ ਜਦੋਂ ਪੰਜਾਬ ਪੁਲਿਸ ਨੇ ਇਸ ਗੱਲ ਦਾ ਖੰਡਨ ਕੀਤਾ ਕਿ ਇੰਟਰਵਿਊ ਸੂਬੇ ਦੀ ਜੇਲ੍ਹ ਵਿਚੋਂ ਹੋਈ ਹੈ ਤਾਂ ਉਸਨੇ ਆਪਣਾ ਪੱਖ ਰੱਖਣ ਲਈ ਉਹਨਾਂ ਹੀ ਕਪੜਿਆਂ ਵਿਚ ਦੂਜੀ ਇੰਟਰਵਿਊ ਦੇ ਦਿੱਤੀ।

ਹੁਣ ਸਪੀਕਰ ਦੇ ਅਹੁੱਦੇ ਨੂੰ ਲੈ ਕੇ ਦਿੱਲੀ ’ਚ ਰੱਸਾ-ਕਸ਼ੀ ਸ਼ੁਰੂ, ਭਾਜਪਾ ਰੱਖੇਗਾ ਸਪੀਕਰ ਦਾ ਅਹੁੱਦਾ

ਉਹਨਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਇਸ ਮਾਮਲੇ ਵਿਚ ਅਦਾਲਤ ਵਿਚ ਪਟੀਸ਼ਨ ਦਾਇਰ ਹੋਣ ਮਗਰੋਂ ਜਾਂਚ ਲਈ ਐਸ ਆਈ ਟੀ ਦਾ ਗਠਨ ਕੀਤਾ ਸੀ ਪਰ ਉਸਦਾ ਹੁਣ ਤੱਕ ਜ਼ੀਰੋ ਰਿਜ਼ਲਟ ਰਿਹਾ ਹੈ। ਸ: ਮਜੀਠੀਆ ਨੇ ਕਿਹਾ ਕਿ ਲਾਰੰਸ ਬਿਸ਼ਨੋਈ ਜੇਲ੍ਹ ਵਿਚੋਂ ਆਪਣੀਆਂ ਅਪਰਾਧਿਕ ਸਰਗਰਮੀਆਂ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਇਸਦਾ ਪਤਾ ਉਦੋਂ ਵੀ ਲੱਗਾ ਜਦੋਂ ਗੈਂਗਸਟਰ ਦੇ ਗੁਰਗਿਆਂ ਨੇ ਕੁਝ ਮਹੀਨੇ ਪਹਿਲਾਂ ਸਲਮਾਨ ਖਾਨ ਦੇ ਘਰ ’ਤੇ ਹਮਲਾ ਕਰ ਦਿੱਤਾ। ਉਹਨਾਂ ਕਿਹਾ ਕਿ ਹਾਲ ਹੀ ਵਿਚ ਲਾਰੰਸ ਨੇ ਗੁਜਰਾਤ ਜੇਲ੍ਹ ਵਿਚੋਂ ਪਾਕਿਸਤਾਨ ਦੇ ਗੈਂਗਸਟਰ ਸ਼ਾਹਜ਼ਾਦ ਭੱਟੀ ਨੂੰ ਵੀਡੀਓ ਕਾਲ ਕੀਤੀ ਜਿਸ ਤੋਂ ਪਤਾ ਚਲਦਾ ਹੈ ਕਿ ਉਹ ਪਾਕਿਸਤਾਨ ਵਿਚ ਦੇਸ਼ ਵਿਰੋਧੀ ਅਨਸਰਾਂ ਦੇ ਸਰਗਰਮ ਸੰਪਰਕ ਵਿਚ ਹੈ। ਲਾਰੰਸ ਬਿਸ਼ਨੋਈ ਡਰੋਨ ਜਾਂ ਹੋਰ ਸਾਧਨਾਂ ਜ਼ਰੀਏ ਪਾਕਿਸਤਾਨ ਤੋਂ ਹਥਿਆਰ ਮੰਗਵਾਉਣ ਦੇ ਸਮਰਥ ਹੈ ਤੇ ਇਹਨਾਂ ਨੂੰ ਆਪਣਾ ਅਪਰਾਧਿਕ ਸਾਮਰਾਜ ਵਧਾਉਣ ਲਈ ਵਰਤਦਾ ਹੈ।

ਜਲੰਧਰ ਮੁੜ ‘ਦਲ-ਬਦਲੂਆਂ ’ ਨੂੰ ਟਿਕਟਾਂ ਮਿਲਣ ਕਾਰਨ ਮੁੜ ਚਰਚਾ ’ਚ, ਪਾਰਟੀਆਂ ਬਦਲੀਆਂ ਪਰ ਉਮੀਦਵਾਰ ਪੁਰਾਣੇ

ਇਹ ਕੌਮੀ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ ਤੇ ਇਸ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਗਂਗਸਟਰਾਂ ਵੱਲੋਂ ਪੰਜਾਬ ਦੀਆਂ ਜੇਲ੍ਹਾਂ ਵਿਚੋਂ 43000 ਵਾਰ ਫੋਨ ਕਾਲ ਕੀਤੇ ਜਾਣ ਦੀ ਕੇਂਦਰੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਪਿਛਲੇ ਸਾਲ ਖੁਦ ਇਹ ਜਾਣਕਾਰੀ ਹਾਈ ਕੋਰਟ ਨੂੰ ਦੇਣ ਲਈ ਮਜਬੂਰ ਹੋਈ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਪੰਜਾਬ ਵਿਚ ਗੈਂਗਸਟਰਾਂ ਵੱਲੋਂ ਜੇਲ੍ਹਾਂ ਦੀ ਵਰਤੋਂ ਲੈਂਡ ਡਵੈਲਪਰਾਂ, ਵਪਾਰੀਆਂ ਤੇ ਪ੍ਰੋਫੈਸ਼ਨਲ ਲੋਕਾਂ ਕੋਲੋਂ ਫਿਰੌਤੀ ਲੈਣ ਲਈ ਕੀਤੀ ਜਾਂਦੀ ਹੈ ਪਰ ਆਪ ਸਰਕਾਰ ਨੇ ਇਸ ਮਾਮਲੇ ਵਿਚ ਹਾਲੇ ਤੱਕ ਕਿਸੇ ਵੀ ਜੇਲ੍ਹ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।

 

Related posts

ਗਣਤੰਤਰ ਦਿਵਸ ਮੌਕੇ ਗ੍ਰਹਿ ਮੰਤਰਾਲੇ ਵੱਲੋਂ ਪੁਰਸਕਾਰਾਂ ਲਈ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ

punjabusernewssite

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਡੂੰਘਾ ਸਦਮਾ, ਪਿਤਾ ਦਾ ਹੋਇਆ ਦਿਹਾਂਤ, CM ਮਾਨ ਨੇ ਜਤਾਇਆ ਦੁੱਖ

punjabusernewssite

ਵਿਧਾਨ ਸਭਾ ਕਰਮਚਾਰੀ ਭਰਤੀ ਨੂੰ ਲੈਕੇ ‘ਆਪ’ ਨੇ ਕਾਂਗਰਸ ‘ਤੇ ਲਗਾਏ ਵਿਧਾਇਕਾਂ-ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ ਨੌਕਰੀ ਦੇਣ ਦੇ ਆਰੋਪ

punjabusernewssite