ਮੋਦੀ ਸਰਕਾਰ ਵੱਲੋਂ ਡਾ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਲਈ ‘ਰਾਜਘਾਟ ’ ਵਿਚ ਜਗ੍ਹਾਂ ਨਾਂ ਦੇਣ ’ਤੇ ਅਕਾਲੀ ਦਲ ਨੇ ਜਤਾਈ ਨਰਾਜ਼ਗੀ

0
290

👉ਕਿਹਾ, ਇੱਕੋ-ਇੱਕ ਸਿੱਖ ਪ੍ਰਧਾਨ ਮੰਤਰੀ ਬਣਨ ਵਾਲੇ ਆਗੂ ਦਾ ਕੇਂਦਰ ਵੱਲੋਂ ਨਿਰਾਦਰ ਸਮਝ ਤੋਂ ਬਾਹਰ
ਚੰਡੀਗੜ੍ਹ, 28 ਦਸੰਬਰ: ਦੇਸ ਦੇ ਸਾਬਕਾ ਪ੍ਰਧਾਨ ਤੇ ਨਾਮਵਰ ਅਰਥ ਸ਼ਾਸਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ਉਪਰ ਜਿੱਥੇ ਪੂਰੇ ਦੇਸ ਭਰ ਵਿਚ ਸੋਗ ਦੀ ਲਹਿਰ ਹੈ, ਉਥੇ ਉਨ੍ਹਾਂ ਦੇ ਪਰਿਵਾਰ ਅਤੇ ਕਾਂਗਰਸ ਪਾਰਟੀ ਵੱਲੋਂ ਦੇਸ਼ ਲਈ ਉਨ੍ਹਾਂ ਦੁਆਰਾ ਨਿਭਾਈ ਗਈ ਅਹਿਮ ਭੂਮਿਕਾ ਅਤੇ ਬੇਮਿਸਾਲ ਸੇਵਾਵਾਂ ਨੂੰ ਯਾਦ ਕਰਦਿਆਂ ਅੰਤਿਮ ਰਸਮਾਂ ਲਈ ਮੰਗੀ ਇੱਕ ਵਿਸ਼ੇਸ਼ ਜਗ੍ਹਾ ਨਾਂ ਦੇਣ ’ਤੇ ਅਕਾਲੀ ਦਲ ਨੇ ਨਰਾਜ਼ਗੀ ਜਤਾਈ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਰਕਿੰਗ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਦਲਜੀਤ ਸਿੰਘ ਚੀਮਾ ਤੋਂ ਇਲਾਵਾ ਹੋਰ ਲੀਡਰਸ਼ਿਪ ਨੇ ਕੇਂਦਰ ਸਰਕਾਰ ਵੱਲੋਂ ਪਰਿਵਾਰ ਦੀ ਬੇਨਤੀ ਨੂੰ ਠੁਕਰਾਉਣ ’ਤੇ ਸਖ਼ਤ ਇਤਰਾਜ ਜ਼ਾਹਰ ਕਰਦਿਆਂ ਕਿਹਾ,

ਇਹ ਵੀ ਪੜ੍ਹੋ ਡਾ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਅੱਜ, ਦਰਸ਼ਨਾਂ ਲਈ ਮ੍ਰਿਤਕ ਦੇਹ ਕਾਂਗਰਸ ਭਵਨ ਰੱਖੀ

‘‘ ਪਿਛਲੇ ਸਮਿਆਂ ਦੌਰਾਨ ਚਲਦੀ ਆ ਰਹੀ ਪਰੰਪਰਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਜਗਾ ’ਰਾਜ ਘਾਟ’ ਹੋਣੀ ਚਾਹੀਦੀ ਸੀ । ਪਰ, ਇਹ ਸਮਝ ਤੋਂ ਬਾਹਰ ਹੈ ਕਿ ਸਰਕਾਰ ਉਸ ਮਹਾਨ ਆਗੂ ਦਾ ਇਸ ਕਦਰ ਨਿਰਾਦਰ ਕਿਉਂ ਕਰ ਰਹੀ ਹੈ, ਜੋ ਇੱਕੋ-ਇੱਕ ਸਿੱਖ ਸਨ ਜਿੰਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਨ ਦਾ ਮਾਣ ਹਾਸਿਲ ਸੀ । ’’ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੇ ਸੋਸਲ ਮੀਡੀਆ ’ਤੇ ਜਾਰੀ ਕੀਤੇ ਇੱਕ ਬਿਆਨ ਵਿਚ ਲਿਖਿਆ ਹੈ ਕਿ ਕੇਂਦਰ ਸਰਕਾਰ ਦੇ ਇਸ ਨਾਂਹਪੱਖੀ ਹੂੰਗਾਰੇ ਤੋਂ ਬਾਅਦ ਫਿਲਹਾਲ, ਨਿਗਮਬੋਧ ਘਾਟ ਦੇ ਸਾਂਝੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਹੈ ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦੇਹਾਂਤ ‘ਤੇ ਸੱਤ ਦਿਨਾਂ ਦੇ ਰਾਜਸੀ ਸੋਗ ਦਾ ਐਲਾਨ

ਸੁਖਬੀਰ ਨੈ ਕਿਹਾ,‘‘ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਅਜਿਹੀ ਵਿਸ਼ਵ ਪ੍ਰਸਿੱਧ ਸ਼ਖਸੀਅਤ ਨਾਲ ਪੱਖਪਾਤ ਦੀ ਇਸ ਹੱਦ ਤੱਕ ਪਹੁੰਚ ਜਾਵੇਗੀ, ਪਰ ਡਾ. ਮਨਮੋਹਨ ਸਿੰਘ ਜੀ ਦਾ ਕੱਦ ਵਿਸ਼ਵ ਪੱਧਰ ‘ਤੇ ਹਮੇਸ਼ਾ ਉੱਚਾ ਹੀ ਰਹੇਗਾ। ’’ ਉਨ੍ਹਾਂ ਲਿਖਿਆ ਕਿ ਭਾਵੇਂ ਕਿ ਕਾਂਗਰਸ ਨਾਲ ਸਾਡੇ ਸਿਆਸੀ ਮਤਭੇਦ ਹਨ, ਪਰ ਰਾਜਨੀਤਕ ਅਤੇ ਸਿਆਸੀ ਸੰਬੰਧਾਂ ਤੋਂ ਉਪਰ ਉੱਠ ਕੇ ਡਾ. ਮਨਮੋਹਨ ਸਿੰਘ ਜੀ ਸਾਡੇ ਲਈ ਉੱਚ ਸਤਿਕਾਰ ਦੇ ਪਾਤਰ ਰਹਿਣਗੇ, ਕਿਉਂਕਿ ਡਾ. ਮਨਮੋਹਨ ਸਿੰਘ ਜੀ ਨੇ ਦੇਸ਼ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਉਭਾਰਿਆ। ਸੁਖਬੀਰ ਬਾਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਕੇਂਦਰ ਸਰਕਾਰ ਦੇ ਇਸ ਨਿੰਦਣਯੋਗ ਫੈਸਲੇ ਨੂੰ ਬਦਲਣ ਲਈ ਨਿੱਜੀ ਤੌਰ ’ਤੇ ਦਖਲ ਦੇਣ ਤਾਂ ਕਿ ਡਾ ਮਨਮੋਹਨ ਸਿੰਘ ਦਾ ਅੰਤਿਮ ਸੰਸਕਾਰ ਪ੍ਰਵਾਰ ਦੀ ਇੱਛਾ ਮੁਤਾਬਕ ਹੋ ਸਕੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

 

LEAVE A REPLY

Please enter your comment!
Please enter your name here