ਚੰਡੀਗੜ੍ਹ, 14 ਫਰਵਰੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਲਕੇ ਪੰਜਾਬ ਬਚਾਓ ਯਾਤਰਾ ਦੇ ਪ੍ਰੋਗਰਾਮ ਇਕ ਦਿਨ ਲਈ ਮੁਲਤਵੀ ਕਰ ਕੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ।ਅੱਜ ਦੁਪਹਿਰ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ: ਬਾਦਲ ਨੇ ਕਿਹਾ ਕਿ ਕਿਸਾਨ ਅਤੇ ਖੇਤ ਮਜ਼ਦੂਰਾਂ ਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਹਮੇਸ਼ਾ ਹਰ ਅਕਾਲੀ ਆਗੂ ਤੇ ਵਰਕਰ ਦੀ ਉਚ ਤਰਜੀਹ ਰਹੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਲੋਕਤੰਤਰੀ ਤੇ ਸਿਆਸੀ ਆਵਾਜ਼ ਹੈ ਅਤੇ ਹਮੇਸ਼ ਉਹਨਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਮੋਹਰੀ ਹੋ ਕੇ ਲੜਾਈ ਲੜਦਾ ਰਿਹਾ ਹੈ।
ਹਰਿਆਣਾ ਬਾਰਡਰ ’ਤੇ ਦਿਨ ਚੜਦੇ ਮੁੜ ਮਾਹੌਲ ਤਲਖ਼ੀ ਵਾਲਾ ਬਣਿਆ, ਪੁਲਿਸ ਵਲੋਂ ਅੱਥਰੂ ਗੈਸ ਦੇ ਗੋਲਿਆਂ ਦੀ ਬੋਛਾੜ ਸ਼ੁਰੂ
ਉਹਨਾਂ ਕਿਹਾ ਕਿ ਸਾਡੀਆਂ ਸਰਕਾਰਾਂ ਨੇ ਕਿਸਾਨਾਂ ਦੀ ਭਲਾਈ ਵਾਸਤੇ ਇਤਿਹਾਸਕ ਤੇ ਵੱਡੇ ਫੈਸਲੇ ਲਾਗੂ ਕੀਤੇ ਹਨ ਤੇ ਇਹ ਰਵਾਇਤ ਜਾਰੀ ਰਹੇਗੀ। ਪੰਜਾਬ ਬਚਾਓ ਯਾਤਰਾ ਜਿਸਨੂੰ ਸਾਰੇ ਪੰਜਾਬੀਆਂ ਖਾਸ ਤੌਰ ’ਤੇ ਕਿਸਾਨਾਂ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਭਲਕੇ ਫਰੀਦਕੋਟ ਤੋਂ ਮੁੜ ਸ਼ੁਰੂ ਹੋਣੀ ਸੀ ਪ੍ਰੰਤੂ ਹੁਣ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਭਲਕੇ ਵੀਰਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਦੀ ਐਮਰਜੰਸੀ ਮੀਟਿੰਗ ਚੰਡੀਗੜ੍ਹ ਵਿਚ ਪਾਰਟੀ ਹੈਡਕੁਆਰਟਰ ’ਤੇ ਦੁਪਹਿਰ ਬਾਅਦ 2.00 ਵਜੇ ਸੱਦ ਲਈ ਹੈ। ਇਸ ਵਿਚ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ ਜਾਵੇਗੀ।
ਝੂਠੇ ਦਸਤਾਵੇਜਾਂ ’ਤੇ ਲੱਖਾਂ ਦੀ ਕਰਜ਼ਾ ਮੁਆਫ਼ੀ ਲੈਣ ਵਾਲੇ ਤਿੰਨ ਕਿਸਾਨਾਂ ਵਿਰੁਧ ਪਰਚਾ ਦਰਜ਼
ਉਧਰ ਪ੍ਰੋ. ਚੰਦੂਮਾਜਰਾ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਵਫਦ ਨੇ ਪੀ ਜੀ ਆਈ ਅਤੇ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਜ਼ਖ਼ਮੀ ਕਿਸਾਨਾਂ ਨਾਲ ਮੁਲਾਕਾਤ ਕੀਤੀ। ਪ੍ਰੋ. ਚੰਦੂਮਾਜਰਾ ਨੇ ਹੈਰਾਨੀ ਪ੍ਰਗਟ ਕੀਤੀ ਕਿ ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਹਰਿਆਣਾ ਪੁਲਿਸ ਨੂੰ ਪੰਜਾਬ ਵਿਚ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ’ਤੇ ਫਾਇਰਿੰਗ ਕਰਨ ਦੇ ਅਧਿਕਾਰ ਕਿਵੇਂ ਦਿੱਤੇ ਹੋਏ ਹਨ? ਉਹਨਾਂ ਸਵਾਲ ਕੀਤਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੱਸਣ ਕਿ ਉਹਨਾਂ ਨੇ ਬਤੌਰ ਗ੍ਰਹਿ ਮੰਤਰੀ ਹਰਿਆਣਾ ਪੁਲਿਸ ਨੂੰ ਇਹ ਆਗਿਆ ਕਿਉਂ ਦਿੱਤੀ ਹੈ? ਇਸ ਮੌਕੇ ਅਕਾਲੀ ਆਗੂ ਚਰਨਜੀਤ ਸਿੰਘ ਬਰਾੜ ਵੀ ਮੌਜੂਦ ਸਨ।
Share the post "ਅਕਾਲੀ ਦਲ ਨੇ ਪੰਜਾਬ ਬਚਾਓ ਯਾਤਰਾ ਕੀਤੀ ਮੁਲਤਵੀ, ਵਫ਼ਦ ਨੇ ਜ਼ਖਮੀ ਕਿਸਾਨਾਂ ਦਾ ਜਾਣਿਆਂ ਹਾਲਚਾਲ"