ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਵਫ਼ਦ ਨੇ ਰਾਜਪਾਲ ਕੋਲ ਉਠਾਇਆ ਪਾਰਟੀ ਰਜਿਸਟ੍ਰੇਸ਼ਨ ਦਾ ਮੁੱਦਾ

Date:

spot_img

👉ਚੰਡੀਗੜ੍ਹ ਵਿੱਚ ਪੰਜਾਬ ਦੀਆਂ ਸਰਕਾਰੀ ਕੋਠੀਆਂ ਤੇ ਕਬਜ਼ੇ ਮਾਮਲੇ ਨੂੰ ਲੈਕੇ ਮੁੱਖ ਮੰਤਰੀ ਦੇ ਅਸਤੀਫ਼ੇ ਦੀ ਮੰਗ
👉ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਤੋਂ ਵੱਧ ਕੁਰਬਾਨੀਆਂ ਅਸੀਂ ਦਿੱਤੀਆਂ, ਸਾਡੇ ਤੋਂ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦੇਕੇ ਪਾਰਟੀ ਰਜਿਸਟ੍ਰੇਸ਼ਨ ਰੋਕਣਾ ਸਰਾਸਰ ਬੇਇਨਸਾਫ਼ੀ – ਇਯਾਲੀ
Chandigarh News: ਪਾਰਟੀ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਕਰਵਾਈ ਜਾ ਰਹੀ ਦੇਰੀ ਅਤੇ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਸਰਕਾਰੀ ਕੋਠੀਆਂ ਉਤੇ ਹੋਏ ਨਜਾਇਜ਼ ਸਿਆਸੀ ਕ਼ਬਜ਼ੇ ਦੇ ਮਸਲੇ ਨੂੰ ਲੈਕੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਦਾ ਉੱਚ ਪੱਧਰੀ ਵਫ਼ਦ ਰਾਜਪਾਲ ਪੰਜਾਬ ਸ੍ਰੀ ਗੁਲਾਬ ਚੰਦ ਕਟਾਰੀਆਂ ਨੂੰ ਮਿਲਿਆ, ਵਫ਼ਦ ਵਿੱਚ ਪਾਰਟੀ ਦੇ ਸੀਨੀਅਰ ਲੀਡਰ ਮਨਪ੍ਰੀਤ ਸਿੰਘ ਇਯਾਲੀ ਵਿਧਾਇਕ, ਭਾਈ ਸਰਬਜੀਤ ਸਿੰਘ ਖਾਲਸਾ ਮੈਬਰ ਪਾਰਲੀਮੈਟ,ਕਾਬਲ ਸਿੰਘ ਕਨਵੀਨਰ ਪਾਰਲੀਮੈਂਟ ਬੋਰਡ….ਹਾਜ਼ਰ ਰਹੇ।ਮਨਪ੍ਰੀਤ ਸਿੰਘ ਇਯਾਲੀ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆਂ ਕੋਲ ਪਾਰਟੀ ਦੀ ਰਜਿਸਟ੍ਰੇਸ਼ਨ ਨੂੰ ਲੈਕੇ ਗਿਣੀ ਮਿਥੀ ਸਾਜਿਸ਼ ਹੇਠ ਪਾਈ ਜਾ ਰਹੀ ਰੁਕਾਵਟ ਤੇ ਸਖ਼ਤ ਸ਼ਬਦਾਂ ਵਿੱਚ ਇਤਰਾਜ਼ ਪ੍ਰਗਟ ਕੀਤਾ। ਸ:ਇਯਾਲੀ ਨੇ ਕਿਹਾ ਕਿ, ਅੱਜ ਦੇਸ਼ ਦੇ ਕਾਨੂੰਨ ਹੇਠ ਹੋਈਆਂ ਚੋਣਾਂ ਲੜ ਕੇ ਪਾਰਟੀ ਦੇ ਦੋ ਸਾਂਸਦ ਮੈਂਬਰ ਅਤੇ ਉਨ੍ਹਾਂ ਦੇ ਰੂਪ ਵਿੱਚ ਇੱਕ ਵਿਧਾਇਕ ਮੌਜੂਦ ਹਨ। ਇਸ ਦੇ ਬਾਵਜੂਦ ਪਾਰਟੀ ਦੀ ਰਜਿਸਟ੍ਰੇਸ਼ਨ ਵਿੱਚ ਜਾਣਬੁੱਝ ਕੇ ਰੁਕਾਵਟਾਂ ਖੜੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ 👉30,000 ਰੁਪਏ ਰਿਸ਼ਵਤ ਲੈਂਦਾ SDO ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

ਸ:ਇਯਾਲੀ ਨੇ ਕਿਹਾ ਕਿ, ਜਿਸ ਕੌਮ ਅਤੇ ਸੂਬੇ ਨੇ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ, ਅੱਜ ਸਾਡੇ ਤੋ ਹੀ ਦੇਸ਼ ਦੀ ਸੁਰੱਖਿਆ ਨੂੰ ਖਤਰੇ ਦਾ ਹਵਾਲਾ ਦੇਕੇ ਬੇਬੁਨਿਆਦ ਸਵਾਲ ਖੜੇ ਕੀਤੇ ਜਾ ਰਹੇ ਹਨ। ਓਹਨਾ ਕਿਹਾ ਕਿ, ਅੱਜ ਸਿੱਖ ਰੈਜੀਮੈਂਟ ਦੇ ਜਵਾਨ ਦੇਸ਼ ਦੀ ਸਰਹੱਦਾਂ ਉਪਰ ਦੇਸ਼ ਦੀ ਰਾਖੀ ਲਈ ਤਾਇਨਾਤ ਹਨ, ਦੇਸ਼ ਦੀ ਰਾਖੀ ਕਰਦੇ ਸਭ ਤੋ ਵੱਧ ਸ਼ਹਾਦਤਾਂ ਵੀ ਸਿੱਖ ਰੈਜੀਮੈਂਟ ਦੇ ਹਿੱਸੇ ਆਈਆਂ ਹਨ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋ ਵੱਧ ਧੱਕਾ ਅਤੇ ਬੇਇਨਸਾਫ਼ੀ ਵੀ ਸਿੱਖ ਕੌਮ ਅਤੇ ਪੰਜਾਬ ਨਾਲ ਹੋਈ। ਪੰਜਾਬ ਪੁਨਰਗਠਨ ਐਕਟ ਤਹਿਤ ਸਾਡੇ ਤੋਂ ਸਾਡੇ ਪਾਣੀ, ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕੇ ਖੋਹੇ ਗਏ, ਪਰ ਹਰ ਵਾਰ ਝੂਠਾ ਵਿਸ਼ਵਾਸ ਦਿੱਤਾ ਗਿਆ। ਅਜ਼ਾਦੀ ਤੋਂ ਬਾਅਦ ਅਜ਼ਾਦ ਭਾਰਤ ਵਿੱਚ ਹੀ ਦਰਬਾਰ ਸਾਹਿਬ ‘ਤੇ ਹਮਲਾ ਹੋਇਆ, ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਦੇਸ਼ ਨੂੰ ਹਰੀ ਕ੍ਰਾਂਤੀ ਦੇ ਨਾਮ ਹੇਠ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦਾ ਰਿਹਾ, ਦੇਸ਼ ਨੂੰ ਭੁੱਖ ਮਰੀ ਤੋ ਨਿਜ਼ਾਤ ਪੰਜਾਬ ਨੇ ਦਿਵਾਈ ਪਰ ਸਵਾਲ ਸਾਡੇ ਤੇ ਹੀ ਚੁੱਕੇ ਜਾ ਰਹੇ ਹਨ। ਸ:ਇਯਾਲੀ ਨੇ ਕਿਹਾ ਕਿ, ਅਸੀ ਸੰਵਿਧਾਨ ਅਤੇ ਕਾਨੂੰਨ ਦੇ ਦਾਇਰੇ ਹੇਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ, ਕੋਈ ਵੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਕਿ, ਕਾਨੂੰਨੀ ਜਾਮੇ ਹੇਠ ਫਰਕ ਕੀਤਾ ਜਾਵੇ। ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣਾ, ਕਾਨੂੰਨ ਹੇਠ ਹੀ ਬੇਇਨਸਾਫ਼ੀ ਹੈ।

ਇਹ ਵੀ ਪੜ੍ਹੋ 👉ਤੜਕਸਾਰ PRTC ਦੀ ਬੱਸ ਨੂੰ ਭਿਆਨਕ ਅੱ.ਗ ਲੱਗੀ; ਇਸ ਕਾਰਨ ਵਾਪਰੀ ਇਹ ਘਟਨਾ

ਸਾਨੂੰ ਰਾਜਧਾਨੀ ਦੇ ਹੱਕ ‘ਤੋ ਵਾਂਝਾ ਰੱਖਣਾ, ਪੰਜਾਬ ਦੇ ਪਾਣੀਆਂ ਦੀ ਲੁੱਟ ਕਰਨਾ, ਇਹ ਸਭ ਕੁਝ ਕਾਨੂੰਨ ਅਤੇ ਸੰਵਿਧਾਨ ਹੇਠ ਕੀਤਾ ਜਾ ਰਿਹਾ ਹੈ ਜਦੋਂ ਕਿ ਪੀੜਤ ਵੀ ਅਸੀਂ ਹਾਂ, ਸਵਾਲ ਵੀ ਸਾਡੇ ਤੇ ਕੀਤੇ ਜਾ ਰਹੇ ਹਨ। ਸ:ਇਯਾਲੀ ਨੇ ਕਿਹਾ ਕਿ, ਕਿਸੇ ਵੀ ਕਾਨੂੰਨ, ਸੰਵਿਧਾਨ ਦੇ ਦੋਹਰੇ ਮਾਪਦੰਡ ਨਹੀਂ ਹੋ ਸਕਦੇ।ਸ:ਇਯਾਲੀ ਨੇ ਕਿਹਾ ਕਿ, ਅਜਿਹੇ ਵਿੱਚ ਸਾਡੀ ਪਾਰਟੀ ਨੂੰ ਰਜਿਸਟ੍ਰੇਸ਼ਨ ਵਿੱਚ ਦੇਰੀ ਕਰਵਾਉਣਾ ਅਤੇ ਅੜਿੱਕਾ ਪਾਉਣਾ, ਇਹ ਸਰਾਸਰ ਕਾਨੂੰਨੀ ਅਤੇ ਸੰਵਿਧਾਨਿਕ ਬੇਇਨਸਾਫ਼ੀ ਹੈ।ਚੰਡੀਗੜ੍ਹ ਸਥਿਤ ਪੰਜਾਬ ਦੀ ਸਰਕਾਰੀ ਕੋਠੀਆਂ ‘ਤੇ ਹੋ ਚੁੱਕੇ ਸਿਆਸੀ ਕ਼ਬਜ਼ੇ ਦੇ ਮਾਮਲੇ ਨੂੰ ਉਠਾਉਦੇ ਹੋਏ ਸਰਦਾਰ ਇਯਾਲੀ ਨੇ ਕਿਹਾ ਕਿ, ਅੱਜ ਪੰਜਾਬ ਦੇ ਵਸੀਲਿਆਂ ਦੀ ਖੁੱਲੀ ਲੁੱਟ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ, ਭ੍ਰਿਸ਼ਟਾਚਾਰ ਦੇ ਨਾਮ ਹੇਠ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਸਭ ਤੋ ਵੱਧ ਭ੍ਰਿਸ਼ਟਾਚਾਰੀ ਨਿੱਕਲੀ। ਅੱਜ ਦੇ ਪੰਜਾਬ ਦੇ ਵਿੱਤੀ ਵਸੀਲਿਆਂ ਨੂੰ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਲੀਡਰ ਹਰ ਪਹਿਲੂ ਤੋਂ ਲੁੱਟ ਰਹੇ ਹਨ। ਪੰਜਾਬ ਦੀਆਂ ਸਰਕਾਰੀ ਕੋਠੀਆਂ ਤੇ ਸਿਆਸੀ ਕ਼ਬਜ਼ੇ ਦੀ ਜਾਂਚ ਕੀਤੀ ਜਾਵੇ ਅਤੇ ਪੰਜਾਬ ਦੇ ਵਸੀਲਿਆਂ ਦੀ ਅੰਨੀ ਲੁੱਟ ਤਰੁੰਤ ਬੰਦ ਕੀਤੀ ਜਾਵੇ। ਇਸ ਦੇ ਨਾਲ ਹੀ ਸਰਦਾਰ ਇਯਾਲੀ ਨੇ ਕਿਹਾ ਕਿ, ਬੀਤੇ ਦਿਨ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਸੀਬੀਆਈ ਜਾਂਚ ਦੇ ਆਦੇਸ਼ ਦੇਣਾ, ਸਾਬਿਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੋਂ ਲੈਕੇ ਮੁੱਖ ਮੰਤਰੀ ਦਫ਼ਤਰ ਤੱਕ ਲੁੱਟ ਦਾ ਕੇਂਦਰ ਬਣ ਚੁੱਕੇ ਹਨ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CM Nayab Singh Saini ने सिंगापुर स्थित सुरबाना जुरोंग का किया दौरा

👉हरियाणा में प्रस्तावित नई औद्योगिक मॉडल टाउनशिप (IMT) के...

Haryana की सड़कों की बदलेगी तस्वीर, भविष्य की जरूरत के हिसाब से बनेगी योजना

👉मार्गों की लेन बढ़ाने, बेहतर संपर्क और सड़क सुरक्षा...

MRSPTU ਅੰਤਰ-ਕਾਲਜ ਸ਼ਤਰੰਜ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ

Bathinda News:ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਐਮ.ਆਰ.ਐਸ.ਪੀ.ਟੀ.ਯੂ.) ਦੇ...