ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਮੁਹਾਲੀ ਵਿਖੇ ਪਾਰਟੀ ਦਫਤਰ ਦਾ ਸ਼ੁੱਭ ਆਰੰਭ;ਕਈ ਸਖ਼ਸੀਅਤਾਂ ਨੇ ਫ਼ੜਿਆਂ ਪੱਲਾ

Date:

spot_img

Mohali News : ਅਕਾਲੀ ਦਲ “ਵਾਰਿਸ ਪੰਜਾਬ ਦੇ” ਵਲੋਂ ਆਪਣੀਆਂ ਰਾਜਸੀ ਸਰਗਰਮੀਆਂ ਨੂੰ ਵਧਾਉਂਦੇ ਹੋਏ, ਪਾਰਟੀ ਨੀਤੀਆਂ ਅਤੇ ਪ੍ਰੋਗਰਾਮ ਨੂੰ ਸੰਗਤ ਤੱਕ ਲੈਕੇ ਜਾਣ ਦੇ ਮਕਸਦ ਹੇਠ ਅੱਜ ਮੁਹਾਲੀ ਵਿਖੇ ਪੁਆਧ ਇਕਾਈ ਲਈ ਦਫਤਰ ਦਾ ਸ਼ੁੱਭ ਆਰੰਭ ਕੀਤਾ ਗਿਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਓਟ ਆਸਰੇ ਨਾਲ ਸੰਗਤ ਦੇ ਜੈਕਾਰਿਆਂ ਦੀ ਗੂੰਜ ਹੇਠ ਦਫਤਰ ਨੂੰ ਸੰਗਤ ਲਈ ਖੋਲਿਆ ਗਿਆ। ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਦਫਤਰ ਦੀ ਸ਼ੁਰੂਆਤ ਦਾ ਸ਼ੁੱਭ ਆਰੰਭ ਹੋਇਆ।ਇਸ ਮੌਕੇ ਜਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਨੇ ਸਮੁੱਚੀ ਲੀਡਰਸ਼ਿਪ ਨੂੰ ਨਵੇਂ ਦਫ਼ਤਰ ਦੀ ਵਧਾਈ ਦਿੰਦੇ ਕਿਹਾ ਕਿ, ਅੱਜ ਸਮੁੱਚੀ ਲੀਡਰਸ਼ਿਪ ਸਮੇਤ ਵਰਕਰ ਸਾਹਿਬਾਨ ਦੀਆਂ ਜ਼ਿੰਮੇਵਾਰੀ ਅਤੇ ਸੇਵਾਵਾਂ ਵਧ ਗਈਆਂ ਹਨ। ਇਸ ਮੌਕੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਪੂਰੇ ਪੰਜਾਬ ਭਰ ਤੋਂ ਮਿਲ ਰਿਹਾ ਹੁੰਗਾਰਾ, ਸਾਬਿਤ ਕਰਦਾ ਹੈ ਕਿ ਪੰਜਾਬ ਆਪਣਾ ਰਸਤਾ ਚੁਣ ਚੁੱਕਾ ਹੈ। ਓਹਨਾਂ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਪੂਰੀ ਤਰਾਂ ਨਕਾਰ ਚੁੱਕੇ ਹਨ। ਪੰਜਾਬ ਦੇ ਲੋਕ ਜਵਾਬਦੇਹੀ ਵਾਲੀ ਸਰਕਾਰ ਚੁਣਨਾ ਚਾਹੁੰਦੇ ਹਨ, ਜਿਹੜੀ ਸਰਕਾਰ ਪੰਜਾਬ ਦੇ ਮਸਲਿਆਂ ਨੂੰ ਗੰਭੀਰਤਾ ਨਾਲ ਹੱਲ ਕਰਨ ਦੇ ਸਮਰੱਥ ਹੋਵੇ।

ਇਹ ਵੀ ਪੜ੍ਹੋ 👉ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨ ਲਈ ਪੰਜਾਬ ਪੁਲਿਸ ਵਿੱਚ 10 ਹਜ਼ਾਰ ਨਵੀਆਂ ਅਸਾਮੀਆਂ ਭਰੀਆਂ ਜਾਣਗੀਆਂ-ਭਗਵੰਤ ਸਿੰਘ ਮਾਨ

ਫਰੀਦਕੋਟ ਤੋਂ ਮੈਬਰ ਪਾਰਲੀਮੈਟ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ, ਅੱਜ ਸਮੁੱਚੀ ਪੰਥਕ ਸ਼ਕਤੀ ਇਕਜੁਟ ਹੋ ਰਹੀ ਹੈ। ਸਮੁੱਚੀਆਂ ਪੰਥਕ ਸ਼ਖਸ਼ੀਅਤਾਂ ਅਤੇ ਪੰਥ ਦਰਦੀ ਲੋਕ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਹਿੱਸਾ ਬਣ ਰਹੇ ਹਨ। ਓਹਨਾ ਕਿਹਾ ਕਿ, ਅੱਜ ਲੋੜ ਹੈ ਆਪਣੀ ਸਰਕਾਰ ਨੂੰ ਚੁਣਿਆ ਜਾਵੇ, ਜਿਹੜੀ ਸਰਕਾਰ ਪੰਜਾਬ ਅਤੇ ਪੰਥ ਦੀ ਗੱਲ ਕਰਦੀ ਹੋਵੇ ਅਤੇ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਦੇ ਸਮਰੱਥ ਹੋਵੇ। ਉਧਰ, ਇਸ ਦੌਰਾਨ ਗੀਤਕਾਰ ਗੁਰਬਿੰਦਰ ਸਿੰਘ “ਗਿੱਲ ਰੌਂਤਾ” ਨੇ ਅੱਜ ਰਸਮੀ ਤੌਰ ਤੇ ਅਕਾਲੀ ਦਲ “ਵਾਰਿਸ ਪੰਜਾਬ ਦੇ” ਵਿੱਚ ਸ਼ਮੂਲੀਅਤ ਕੀਤੀ। ਮੁਹਾਲੀ ਸਥਿਤ ਪਾਰਟੀ ਦਫਤਰ ਵਿਖੇ ਜੱਥੇਬੰਦੀ ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ, ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਦਾਖਾ ਤੋ ਵਿਧਾਇਕ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਅਤੇ ਫਰੀਦਕੋਟ ਤੋ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਦੀ ਅਗਵਾਈ ਹੇਠ ਗਿੱਲ ਰੌਂਤਾ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸਤੋਂ ਇਲਾਵਾ ਮਰਹੂਮ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਜਵਾਈ ਤੇ ਗੱਤਕਾ ਫ਼ੈਡਰੇਸ਼ਨ ਦੇ ਉੱਘੇ ਆਗੂ ਭਾਈ ਪ੍ਰਗਟ ਸਿੰਘ ਭੋਡੀਪੁਰਾ ਨੇ ਵੀ ਅਕਾਲੀ ਦਲ (ਵਾਰਿਸ ਪੰਜਾਬ ਦੇ ) ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।

ਇਹ ਵੀ ਪੜ੍ਹੋ 👉ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…

ਇਸ ਮੌਕੇ ਕਾਬਲ ਸਿੰਘ (ਕਨਵੀਨਰ ਪਾਰਲੀਮੈਂਟਰੀ ਬੋਰਡ), ਬਾਬੂ ਸਿੰਘ ਬਰਾੜ (ਮੈਂਬਰ ਪਾਰਲੀਮੈਂਟਰੀ ਬੋਰਡ), ਸੁਖਵਿੰਦਰ ਸਿੰਘ ਅਗਵਾਨ (ਮੈਂਬਰ ਪਾਰਲੀਮੈਂਟਰੀ ਬੋਰਡ), ਪਰਗਟ ਸਿੰਘ ਸੰਧੂ (ਮੈਂਬਰ ਪਾਰਲੀਮੈਂਟਰੀ ਬੋਰਡ), ਅਮਰਜੀਤ ਸਿੰਘ ਵੰਨਚਿੜੀ (ਮੈਂਬਰ ਪੰਚ ਪ੍ਰਧਾਨੀ), ਹਰਪ੍ਰੀਤ ਕੌਰ (ਪ੍ਰਧਾਨ ਮਹਿਲਾ ਵਿੰਗ), ਜਗਦੀਪ ਸਿੰਘ ਕੰਸਾਲਾ (ਜ਼ਿਲ੍ਹਾ ਪ੍ਰਧਾਨ ਮੋਹਾਲੀ), ਦਲੇਰ ਸਿੰਘ ਡੋਡ (ਮੈਂਬਰ ਪੀ.ਏ.ਸੀ.), ਸੰਦੀਪ ਸਿੰਘ ਰੁਪਾਲੋਂ (ਬੁਲਾਰਾ), ਕਰਨਵੀਰ ਸਿੰਘ ਫ਼ਿਰੋਜ਼ਪੁਰ, ਸ਼ਮਸ਼ੇਰ ਸਿੰਘ ਪਧਰੀ (ਮੀਡੀਆ ਇੰਚਾਰਜ), ਹਰਜਿੰਦਰ ਸਿੰਘ ਦੇਸੁਮਾਜਰਾ (ਜ਼ਿਲ੍ਹਾ ਯੂਥ ਪ੍ਰਧਾਨ), ਜਸਵਿੰਦਰ ਸਿੰਘ ਡਰੋਲੀ (ਜ਼ਿਲ੍ਹਾ ਪ੍ਰਧਾਨ ਪਟਿਆਲਾ), ਨਿਰਮੈਲ ਸਿੰਘ ਜੌਲਾ (ਮੈਂਬਰ ਐੱਸ.ਜੀ.ਪੀ.ਸੀ.), ਗੁਰਪ੍ਰੀਤ ਸਿੰਘ ਭੱਟੀ, ਸਰਬਜੀਤ ਸਿੰਘ ਬੈਂਸ (ਕੋਆਰਡੀਨੇਟਰ ਰੋਪੜ), ਹਰਜਿੰਦਰ ਸਿੰਘ ਮੁਧੋ ਅਤੇ ਗੁਰਮੀਤ ਸਿੰਘ ਸ਼ਾਂਟੂ ਸਮੇਤ ਪੁਆਧ ਤੋਂ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bhagwant Mann Govt ਨੇ ਟ੍ਰਿਪਲ ਐੱਚ ਸਕ੍ਰੀਨਿੰਗ ਨੂੰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਹਿੱਸਾ ਬਣਾਇਆ

👉ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਐੱਚ.ਆਈ.ਵੀ., ਹੈਪੇਟਾਈਟਸ-ਬੀ ਅਤੇ ਹੈਪੇਟਾਈਟਸ-ਸੀ...