ਚੰਡੀਗੜ੍ਹ, 22 ਮਾਰਚ: ਆਗਾਮੀ 1 ਜੂਨ ਨੂੰ ਪੰਜਾਬ ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨਾਲ ਗਠਜੋੜ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਦੌਰਾਨ ਸ਼ੁੱਕਰਵਾਰ ਦੇਰ ਸਾਮ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਹੋਈ ਮੀਟਿੰਗ ਵਿਚ ਆਗੂਆਂ ਨੇ ਪਾਰਟੀ ਦੇ ਸਿਧਾਂਤ ਨੂੰ ਰਾਜਨੀਤੀ ਤੋਂ ਉਪਰ ਰੱਖਣ ਦਾ ਐਲਾਨ ਕਰਦਿਆਂ ਮਹੱਤਵਪੂਰਨ ਮਤੇ ਪਾਸ ਕੀਤੇ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿਚ ਅਸਿੱਧੇ ਢੰਗ ਨਾਲ ਭਾਜਪਾ ਨੂੰ ਸੁਨੇਹਾ ਦਿੰਦਿਆਂ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਵਿਸਾਰ ਕੇ ਅਕਾਲੀ ਦਲ ਭਾਜਪਾ ਨਾਲ ਮੁੜ ਜੁੜਣ ਦੀ ਗਲਤੀ ਨਹੀਂ ਦੁਹਰਾਏਗਾ।
ਦਿੱਲੀ ਦੀ ਅਦਾਲਤ ਨੇ ਕੇਜਰੀਵਾਲ ਨੂੰ ਭੇਜਿਆ ਈ.ਡੀ ਕੋਲ 6 ਦਿਨਾਂ ਦੇ ਰਿਮਾਂਡ ’ਤੇ
ਅਕਾਲੀ ਦਲ ਨੂੰ ਉਮੀਦ ਵੀ ਹੈ ਕਿ ਅਜਿਹਾ ਕਰਨ ਦੇ ਨਾਲ ਉਨ੍ਹਾਂ ਤੋਂ ਰੁੱਸ ਕੇ ਗਈ ਪੰਥਕ ਤੇ ਕਿਸਾਨੀ ਵੋਟ ਮੁੜ ਜੁੜ ਸਕਦੀ ਹੈ। ਇੰਨ੍ਹਾਂ ਪਾਸ ਕੀਤੇ ਮਤਿਆਂ ਵਿਚ ਖਾਲਸਾ ਪੰਥ ਤੇ ਸਾਰੀਆ ਘੱਟ ਗਿਣਤੀਆਂ ਦੇ ਨਾਲ-ਨਾਲ ਕਿਸਾਨਾਂ ਅਤੇ ਪੰਜਾਬੀਆਂ ਦੇ ਹਿੱਤਾਂ ਵਾਸਤੇ ਡੱਟਣ, ਰਾਜਾਂ ਵਾਸਤੇ ਵੱਧ ਤਾਕਤਾਂ ਤੇ ਵਾਜਬ ਖੁਦਮੁਖ਼ਤਿਆਰੀ ਦੀ ਲੜਾਈ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ। ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਵਿਚ ਸਪੱਸ਼ਟ ਕੀਤਾ ਕਿ ‘‘ਇਹਨਾਂ ਹਿੱਤਾਂ ਤੋਂ ਪਿੱਛੇ ਹਟ ਕੇ ਕਦੇ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਭਵਿੱਖ ਵਿਚ ਇਹਨਾਂ ’ਤੇ ਚੌਕਸੀ ਵਿਚ ਕੋਈ ਘਾਟ ਆਉਣ ਦਿੱਤੀ ਜਾਵੇਗੀ।’’
ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਬਕਾਰੀ ਨੀਤੀ ਦੀ ਵੀ ਜਾਂਚ ਮੰਗੀ
ਸਿਆਸੀ ਮਾਹਰਾਂ ਨੇ ਇੰਨ੍ਹਾਂ ਮਤਿਆਂ ਦੀ ਡੂੰਘਾਈ ’ਚ ਜਾਂਦਿਆਂ ਦਾਅਵਾ ਕੀਤਾ ਹੈ ਕਿ ‘‘ ਭਾਜਪਾ ਆਗੂਆਂ ਵੱਲੋਂ ਲਗਾਤਾਰ ਸਮਝੋਤੇ ਦੀ ਗੱਲ ਕਰਕੇ ਗੇਂਦ ਅਕਾਲੀ ਦਲ ਦੇ ਪਾਲੇ ਵਿਚ ਸੁੱਟਣ ਦੀ ਕੋਸ਼ਿਸ ਕੀਤੀ ਜਾ ਰਹੀ ਸੀ ਪ੍ਰੰਤੂ ਹੁਣ ਅਕਾਲੀਆਂ ਨੇ ਵੀ ਮੰਝੇ ਹੋਏ ਖਿਲਾੜੀ ਵਾਂਗ ਗੇਂਦ ਨੂੰ ਮੁੜ ਭਾਜਪਾ ਵਾਲੇ ਪਾਸੇ ਭੇਜ ਦਿੱਤਾ ਹੈ। ’ ਪਾਰਟੀ ਮੀਟਿੰਗ ਵਿਚ ਪਾਸ ਕੀਤੇ ਹੋਰਨਾਂ ਮਤਿਆਂ ਵਿਚ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਬੰਦੀ ਸਿੰਘਾਂ ਜਿਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਦੀ ਰਿਹਾਈ ਲਈ ਕੀਤੇ ਆਪਣੇ ਲਿਖਤੀ ਵਾਅਦੇ ਨੂੰ ਪੂਰਾ ਕਰੇ। ਇਹ ਵਾਅਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿਚ ਕੀਤੇ ਗਏ ਸਨ।
ਪੰਜਾਬ ’ਚ ਪੰਜ ਨਵੇਂ ਐਸ.ਐਸ.ਪੀਜ਼ ਦੀ ਤੈਨਾਤੀ,ਦੋਖੇ ਕੋਣ ਕਿਹੜੇ ਜ਼ਿਲ੍ਹੇ ਦੀ ਸੰਭਾਲੇਗਾ ਕਮਾਂਡ!
ਇੱਕ ਹੋਰ ਮਤੇ ਮੁਤਾਬਕ ਅਕਾਲੀ ਦਲ ਨੂੰ ਕਿਸਾਨਾਂ ਦੀ ਸਭ ਤੋਂ ਵੱਡੀ ਪ੍ਰਤੀਨਿਧ ਲੋਕਤੰਤਰੀ ਜਥੇਬੰਦੀ ਕਰਾਰ ਦਿੰਦਿਆਂ ਪਿਛਲੇ ਸਮੇਂ ਵਿਚ ਕੀਤੇ ਸਾਰੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਗਈ ਹੈ। ਇਸੇ ਤਰ੍ਹਾਂ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਦੇ ਕੰਮਕਾਜ ਵਿਚ ਬੇਲੋੜੀਣੀ ਦਖਲਅੰਦਾਜ਼ੀ ਤੁਰੰਤ ਬੰਦ ਕਰਨ ਦੀ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਅਸੀਂ ਹਰਿਆਣਾ ਵਿਚ ਵੱਖਰੀ ਕਮੇਟੀ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਅਤੇ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ। ਅਸੀਂ ਦਿੱਲੀ ਗੁਰਦੁਆਰਾ ਕਮੇਟੀ, ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਸਾਹਿਬ ਅਤੇ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀਆਂ ’ਤੇ ਕਬਜ਼ੇ ਕਰਨ ਦੀ ਵੀ ਨਿਖੇਧੀ ਕੀਤੀ ।
ਪੰਜਾਬ ਚੱਲ ਰਹੀ ਐਕਸਾਈਜ਼ ਪਾਲਿਸੀ ਦੀ ਜਾਂਚ ਕਰੇਗੀ ED?
ਮਤੇ ਵਿਚ ਸ੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇ ਨਵੀਂ ਦਿੱਲੀ ਵਿਚ ਅਸਥਾਨ ਨੂੰ ਢਹਿ ਢੇਰੀ ਕਰਨ ਦੀ ਨਿਖੇਧੀ ਕੀਤੀ ਗਈ ਤੇ ਇਸਦੀ ਮੁੜ ਉਸਾਰੀ ਵਾਸਤੇ ਵੱਖਰੀ ਥਾਂ ਅਲਾਟ ਕਰਨ ਦੀ ਮੰਗ ਕੀਤੀ ਗਈ। ਕੋਰ ਕਮੇਟੀ ਨੇ ਜ਼ਮੀਨ ਰਾਹੀਂ ਹੋਰ ਮੁਲਕਾਂ ਨਾਲ ਵਪਾਰ ਦਾ ਰਾਹ ਖੋਲ੍ਹਣ ਵਾਸਤੇ ਅਟਾਰੀ ਤੇ ਫਿਰੋਜ਼ਪੁਰ ਸਰਹੱਦ ਖੋਲ੍ਹਣ ਦੀ ਮੰਗ ਕੀਤੀ ਤੇ ਕਿਹਾ ਕਿ ਪੰਜਾਬ ਸਾਰੇ ਪਾਸੇ ਤੋਂ ਘਿਰਿਆ ਸੂਬਾ ਹੈ ਜਿਸਨੂੰ ਇਸ ਸਬੰਧ ਵਿਚ ਕਈ ਰੁਕਾਵਟਾਂਦਾ ਸਾਹਮਣਾ ਕਰਨਾ ਪੈਂਦਾ ਹੈ। ਇਸਤੋਂ ਇਲਾਵਾ ਕਿਹਾ ਗਿਆ ਕਿ ਅਕਾਲੀ ਦਲ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਅਤੇ ਐਨ ਐਸ ਏ ਵਰਗੇ ਕਾਲੇ ਕਾਨੂੰਨਾਂ ਦੀ ਦੁਰਵਰਤੋਂ ਦੇ ਖਿਲਾਫ ਡਟਿਆ ਹੈ। ਸਭ ਤੋਂ ਵੱਡੇ ਦੇਸ਼ ਭਗਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ’ਤੇ ਵੀ ਸਮੇਂ ਦੀਆਂ ਕਾਂਗਰਸ ਸਰਕਾਰਾਂ ਨੇ ਐਨ ਐਸ ਏ ਵਰਗੇ ਕਾਨੂੰਨ ਲਾਗੂ ਕੀਤੇ।
Share the post "ਭਾਜਪਾ ਨਾਲ ਗਠਜੋੜ ਦੀਆਂ ਚਰਚਾਵਾਂ ਦੌਰਾਨ ਅਕਾਲੀ ਦਲ ਦਾ ਦੋ ਟੁੱਕ ਐਲਾਨ: ਸਿਧਾਂਤ ਰਾਜਨੀਤੀ ਤੋਂ ਉਪਰ"