ਚੰਡੀਗੜ੍ਹ, 15 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਸਾਂਸਦ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਸੁਰਿੰਦਰ ਸਿੰਘ ਭੁਲੇਵਾਲ ਅਤੇ ਸੰਤਾ ਸਿੰਘ ਉਮੈਦਪੁਰੀ ਵਲੋ ਇਥੇ ਜਾਰੀ ਸਾਂਝੇ ਬਿਆਨ ਵਿੱਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਆਗੂਆਂ ਨੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਨੇ ਕੌਮ ਦੇ ਵੱਕਾਰੀ ਅਹੁਦੇ ਤੇ ਹੁੰਦੇ ਹੋਏ, ਗੁਰੂ ਸਾਹਿਬਾਨਾਂ ਵਲੋ ਦਿੱਤੇ ਆਦੇਸ਼ ਅਤੇ ਫ਼ਲਸਫ਼ੇ ਨੂੰ ਡੂੰਘੀ ਸੱਟ ਮਾਰੀ ਹੈ, ਜਿਸ ਲਈ ਮੁਆਫੀ ਮੰਗ ਲੈਣ ਹੀ ਕਾਫੀ ਨਹੀਂ ਸਗੋ ਸਿੱਖ ਕੌਮ ਦੇ ਵੱਕਾਰ ਨੂੰ ਲਗਾਈ ਢਾਅ ਦੇ ਚਲਦੇ ਉਹਨਾਂ ਨੂੰ ਕੋਈ ਨੈਤਿਕ ਹੱਕ ਨਹੀਂ ਰਹਿ ਜਾਂਦਾ ਕਿ ਉਹ ਸਿਰਮੌਰ ਅਹੁਦੇ ਤੇ ਬਣੇ ਰਹਿਣ।
ਇਹ ਵੀ ਪੜ੍ਹੋ Kisan andolan: ਕਿਸਾਨ ਜਥੇਬੰਦੀਆਂ ਵੱਲੋਂ ਵੱਡਾ ਐਲਾਨ, 18 ਦਸੰਬਰ ਨੂੰ ਪੰਜਾਬ ਵਿਚ ਰੋਕੀਆਂ ਜਾਣਗੀਆਂ ਰੇਲਾਂ
ਆਗੂਆਂ ਨੇ ਕਿਹਾ ਕਿ, ਹਰਜਿੰਦਰ ਸਿੰਘ ਧਾਮੀ ਵਲੋਂ ਔਰਤਾਂ ਬਾਰੇ ਵਰਤੀ ਗਈ ਸ਼ਬਦਾਵਲੀ ਉਨਾਂ ਵਲੋਂ ਪੰਥ ਪ੍ਰਤੀ ਹੋ ਰਹੀਆਂ ਗਲਤੀਆਂ ਦੀ ਕੁਦਰਤ ਵਲੋਂ ਮਿਲ ਰਹੀ ਸਜ਼ਾ ਹੈ। ਆਗੂਆਂ ਨੇ ਜਾਰੀ ਬਿਆਨ ਵਿੱਚ ਨਸੀਹਤ ਦਿੰਦੇ ਕਿਹਾ ਕਿ, ਧਾਮੀ ਸਾਹਿਬ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਤਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਨਾਂ ਵਲੋਂ ਸਿੱਖ ਪੰਥ ਅਤੇ ਗੁਰੂ ਸਾਹਿਬ ਦੇ ਫਲਸਫੇ ਦੇ ਵਿਰੁਧ ਜਾ ਕੇ ਕਿਸੇ ਇਕ ਧਿਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਬਾਦਲ ਧੜੇ ਦੇ ਦਬਾਅ ਵਿਚ ਆ ਕੇ ਐੱਸਜੀਪੀਸੀ ਵਲੋਂ ਨਿਰੰਜਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਲਈ ਮਤਾ ਪਵਾਇਆ ਹੈ , ਗੁਰੂ ਸਾਹਿਬ ਵਲੋਂ ਤੁਹਾਨੂੰ ਬਖਸ਼ੀ ਐੱਸਜੀਪੀਸੀ ਦੀ ਸੇਵਾ ਨਾਲ ਨਿਆਂ ਨਹੀਂ ਹੈ।
ਇਹ ਵੀ ਪੜ੍ਹੋ ਪੰਜਾਬ ਦੇ ਅੱਠ ਨੌਜਵਾਨ ਭਾਰਤੀ ਫੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ
ਜਥੇਦਾਰ ਵਡਾਲਾ ਅਤੇ ਛੋਟੇਪੁਰ ਨੇ ਕਿਹਾ ਕਿ, ਐੱਸਜੀਪੀਸੀ ਹਮੇਸ਼ਾ ਸਿੱਖਾਂ ਦੀ ਅਲਾਹੀ ਸ਼ਕਤੀ ਦੇ ਪ੍ਰਤੀਕ ਤਖਤ ਸਹਿਬਾਨ ਦੀ ਢਾਲ ਦੀ ਤਰਾਂ ਕੰਮ ਕਰਦੀ ਹੈ। ਪਰ ਬੜਾ ਅਫ਼ਸੋਸ ਹੁੰਦਾ ਹੈ ਕਿ ਤੁਹਾਡੇ ਵਲੋਂ ਬਤੌਰ ਪ੍ਰਧਾਨ ਹੋਣ ਨਾਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਲੋਂ ਕੀਤੇ ਫੈਸਲਿਆਂ ਨੂੰ ਇਨਬਿਨ ਲਾਗੂ ਕਰਵਾਉਣ ਦੀ ਬਜਾਏ ਉਨਾਂ ਨੂੰ ਅਕਾਲੀ ਦਲ ਤੇ ਕਾਬਜ ਬਾਦਲ ਧੜੇ ਦੀ ਸ਼ਹਿ ਤੇ ਤਬਦੀਲ ਕਰਵਾਇਆ ਗਿਆ। ਜਦੋ ਕਿ ਆਪਣੇ ਆਪ ਨੂੰ ਅਖੌਤੀ ਪੰਥਕ ਕਹਾਉਣ ਵਾਲੇ ਵਿਰਸਾ ਸਿੰਘ ਵਲਟੋਹਾ ਅਤੇ ਸਰਨੇ ਵੱਲੋਂ ਤਖ਼ਤ ਸਾਹਿਬ ਦੇ ਸਿੰਘ ਸਹਿਬਾਨਾਂ ਦੀ ਕਿਰਦਾਰਕੁਸ਼ੀ ਕੀਤੀ ਗਈ, ਜਿਸ ਨਾਲ ਸਾਰੀ ਕੌਮ ਨੂੰ ਸ਼ਰਮਸ਼ਾਰ ਹੋਣਾ ਪਿਆ ਪਰ ਤੁਹਾਡੇ ਵੱਲੋਂ ਉਨਾਂ ਖਿਲਾਫ ਨਾ ਕੁਝ ਬਿਆਨ ਕਰਨਾ ਅਤੇ ਉਲਟਾ ਪੁਸ਼ਤਪਨਾਹੀ ਕਰਨਾ ਉਸੇ ਸਾਜਿਸ਼ ਵਿੱਚ ਲਿਪਤ ਹੋਣ ਦਾ ਸਬੂਤ ਹੈ।
ਇਹ ਵੀ ਪੜ੍ਹੋ Phagware News: AAP ਨੇ ਫਗਵਾੜਾ ਲਈ ਪੰਜ ਵੱਡੀਆਂ ਗਰੰਟੀਆਂ ਦਾ ਕੀਤਾ ਐਲਾਨ
ਇਸ ਦੇ ਨਾਲ ਆਗੂਆਂ ਨੇ ਕਿਹਾ ਕਿ ਐੱਸਜੀਪੀਸੀ ਦਾ ਪ੍ਰਧਾਨ ਸਿਰਫ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੁੰਦਾ ਹੈ ਪਰ ਜਿਸ ਤਰੀਕੇ ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਤੇ ਕਾਬਜ ਬਾਦਲ ਧੜੇ ਨੂੰ ਸਿਰਫ ਸਮਰਪਿਤ ਹਨ, ਉਸ ਨਾਲ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਦੇ ਨਾਲ ਹੀ ਸੰਤਾ ਸਿੰਘ ਉਮੈਦਪੁਰੀ ਨੇ ਕਾਬਜ ਧੜੇ ਦੇ ਮੀਡੀਆ ਟੀਮ ਅਤੇ ਆਈਟੀ ਵਿੰਗ ਨੂੰ ਸਿੱਖ ਕੌਮ ਲਈ ਖਤਰਾ ਕਰਾਰ ਦਿੱਤਾ। ਓਹਨਾ ਕਿਹਾ ਕਿ ਅੱਜ ਹਾਲਾਤ ਇਹਨੇ ਬਦਤਰ ਹਨ ਕਿ ਮਾਇਆਧਾਰੀ ਲੋਕ ਆਪਣੇ ਪੈਸੇ ਦੇ ਦਮ ਤੇ ਸਿੰਘ ਸਾਹਿਬਾਨਾਂ ਦੀ ਕਿਰਦਾਰਕੁਸ਼ੀ ਲਈ ਸੋਸ਼ਲ ਮੀਡੀਆ, ਆਈਟੀ ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK
Share the post "ਅਕਾਲੀ ਆਗੂਆਂ ਨੇ ਹਰਜਿੰਦਰ ਸਿੰਘ ਧਾਮੀ ਕੋਲੋਂ ਕੀਤੀ ਐਸਜੀਪੀਸੀ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੀ ਮੰਗ"