ਸ਼੍ਰੀ ਅੰਮ੍ਰਿਤਸਰ ਸਾਹਿਬ, 3 ਸਤੰਬਰ: ਪਿਛਲੇ ਕੁੱਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਵਿਚ ਚੱਲ ਰਹੇ ਕਾਟੋ-ਕਲ਼ੈਸ ਦਾ ਮਾਮਲਾ ਹੁਣ ਸ਼੍ਰੀ ਅਕਾਲ ਤਖ਼ਤ ਸਾਹਿਬ ਉਪਰ ਪੁੱਜਿਆ ਹੋਇਆ ਹੈ ਤੇ ਸਿੰਘ ਸਾਹਿਬਾਨਾਂ ਵੱਲੋਂ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਦੇ ਨਾਲ-ਨਾਲ ਸਾਲ 2007 ਤੋਂ 2017 ਤੱਕ ਰਹੇ ਸਿੱਖ ਮੰਤਰੀਆਂ ਨੂੰ ਵੀ ਤਲਬ ਕੀਤਾ ਹੋਇਆ ਹੈ ਪ੍ਰੰਤੂ ਇਸਦੇ ਬਾਵਜੂਦ ਸੁਖਬੀਰ ਅਤੇ ਬਾਗੀ ਧੜੇ ਵਿਚਕਾਰ ਬਿਆਨਬਾਜ਼ੀ ਲਗਾਤਾਰ ਚੱਲ ਰਹੀ ਹੈ। ਜਿਸਦੇ ਚੱਲਦੇ ਮੰਗਲਵਾਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਵੱਡਾ ਫ਼ੁਰਮਾਨ ਜਾਰੀ ਕੀਤਾ ਹੈ।
ਫ਼ਿਰੋਜਪੁਰ ’ਚ ਸ਼ੂਟਰਾਂ ਨੇ ਕਾਰ ਘੇਰ ਚਲਾਈਆਂ ਅੰਨੇਵਾਹ ਗੋ+ਲੀਆਂ, ਤਿੰਨ ਦੀ ਮੌ+ਤ
ਉਨ੍ਹਾਂ ਇੱਕ ਬਿਆਨ ਵਿਚ ਸਖ਼ਤ ਹਿਦਾਇਤ ਦਿੱਤੀ ਹੈ ਕਿ ‘‘ਜਿੰਨਾਂ ਸਮਾਂ ਸ਼੍ਰੋਮਣੀ ਅਕਾਲੀ ਦਲ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਅਧੀਨ ਹੈ, ਉਦੋਂ ਤੱਕ ਕੋਈ ਵੀ ਸਿੱਖ ਆਗੂ ਇੱਕ ਦੂਜੇ ਵਿਰੁੱਧ ਬਿਆਨਬਾਜ਼ੀ ਨਹੀਂ ਕਰੇਗਾ। ’’ ਇਸਦੇ ਨਾਲ ਹੀ ਹੁਕਮ ਦਿੱਤਾ ਗਿਆ ਹੈ ਕਿ ਜੇਕਰ ਅੱਜ ਤੋਂ ਬਾਅਦ ਕਿਸੇ ਵੀ ਸਿੱਖ ਆਗੂ ਨੇ ਇਸ ਤਰ੍ਹਾਂ ਦੀਆਂ ਟਿੱਪਣੀਆਂ ਜਾਰੀ ਰੱਖੀਆਂ, ਜਿਸਦੇ ਨਾਲ ਸਿੱਖ ਸਿਧਾਂਤਾਂ ਤੇ ਮਰਿਆਦਾ ਨੂੰ ਢਾਹ ਲੱਗਦੀ ਹੋਵੇ ਤਾਂ ਅਜਿਹੇ ਸਿੱਖ ਆਗੂ ਵਿਰੁਧ ਵੀ ਧਾਰਮਿਕ ਰਹੁ-ਰੀਤਾਂ ਮੁਤਾਬਕ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਨੌਜਵਾਨ ਔਰਤ ਨਾਲ ਕਥਿਤ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਗ੍ਰਿਫਤਾਰ
ਜਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਿਰੁਧ ਧਾਰਮਿਕ ਕਾਰਵਾਈ ਕਰਨ ਦੇ ਲਈ ਬਾਗੀ ਧੜੇ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਸਿਕਾਇਤ ਕੀਤੀ ਗਈ ਸੀ, ਜਿਸਦੇ ਵਿਚ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ, ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਬਚਾਉਣ, ਸੁਮੈਧ ਸਿੰਘ ਸੈਣੀ ਨੂੰ ਡੀਜੀਪੀ ਲਗਾਉਣ ਆਦਿ ਮੁੱਦੇ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਰੱਖੇ ਗਏ ਸਨ। ਇਸ ਮਾਮਲੇ ਵਿਚ ਸਿੰਘ ਸਾਹਿਬਾਨਾਂ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਹੈ, ਬਲਕਿ ਬਾਕੀ ਸਾਬਕਾ ਸਿੱਖ ਮੰਤਰੀਆਂ ਨੂੰ ਵੀ ਤਲਬ ਕਰ ਲਿਆ ਹੈ।
Share the post "ਅਕਾਲੀ ਆਗੂ ਹੁਣ ਨਹੀਂ ਹੋ ਸਕਣਗੇ ਮਹਿਣੋ-ਮਹਿਣੀ, ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਆਇਆ ਇਹ ਫ਼ੁਰਮਾਨ"