ਅਕਾਸ਼ਬਾਣੀ ਦੇ ਨਿਰਮਾਣ ਅਧਿਕਾਰੀ ਨੇ ਪੀ ਏ ਯੂ ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ

0
10

ਲੁਧਿਆਣਾ,1 ਅਕਤੂਬਰ:ਬੀਤੇ 30 ਸਾਲਾਂ ਤੋਂ ਅਕਾਸ਼ਬਾਣੀ ਨਾਲ ਜੁੜੇ ਹੋਏ ਪ੍ਰੋਗਾਰਮ ਨਿਰਮਾਤਾ ਅਤੇ ਖੇਤੀਬਾੜੀ ਦੇ ਮਸ਼ਹੂਰ ਦਿਹਾਤੀ ਪ੍ਰੋਗਰਾਮ ਦੇ ਨਿਰਮਾਤਾ ਗੁਰਵਿੰਦਰ ਸਿੰਘ ਨੇ ਅੱਜ ਪੀ ਏ ਯੂ ਦੇ ਸੰਚਾਰ ਕੇਂਦਰ ਦਾ ਦੌਰਾ ਕੀਤਾ। ਇਸ ਦੌਰਾਨ ਗੁਰਵਿੰਦਰ ਸਿੰਘ ਨੇ ਯੂਨੀਵਰਸਿਟੀ ਦਿਨ ਪਸਾਰ ਸੇਵਾਵਾਂ ਦੇ ਨਾਲ ਨਾਲ ਸੰਚਾਰ ਕੇਂਦਰ ਦੇ ਕੰਮ ਕਾਜ ਨੂੰ ਜਾਨਣ ਵਿਚ ਵਿਸ਼ੇਸ਼ ਦਿਲਚਸਪੀ ਦਿਖਾਈ।ਗੁਰਵਿੰਦਰ ਸਿੰਘ ਨੇ ਕਿਹਾ ਕਿ ਪੀ ਏ ਯੂ ਨੇ ਦੇਸ਼ ਦਾ ਅਨਾਜ ਪੱਖੋਂ ਢਿੱਡ ਭਰਨ ਦੇ ਨਾਲ ਨਾਲ ਦੇਸ਼ ਨੂੰ ਉੱਘੇ ਖੇਤੀ ਵਿਗਿਆਨੀ ਅਤੇ ਪ੍ਰਸ਼ਾਸਕ ਦਿੱਤੇ ਹਨ। ਦਿਹਾਤੀ ਪ੍ਰੋਗਰਾਮ ਵਿਚ ਆਪਣੇ ਅਨੁਭਵਾਂ ਬਾਰੇ ਗੱਲ ਕਰਦਿਆਂ ਗੁਰਵਿੰਦਰ ਸਿੰਘ ਨੇ ਕਿਹਾ ਕਿ ਪੀ ਏ ਯੂ ਨੇ ਹਮੇਸ਼ਾ ਤੋਂ ਹੀ ਲਗਾਤਾਰ ਸਹਿਯੋਗ ਕੀਤਾ,

ਇਹ ਖ਼ਬਰ ਵੀ ਪੜ੍ਹੋ: ਅੰਮ੍ਰਿਤਸਰੀ ਔਰਤ ਦੀ ਦਲੇਰੀ ਦੀ ਚਾਰ-ਚੁਫ਼ੇਰੇ ਚਰਚਾ, ਘਰੇ ਵੜੇ ਲੁਟੇਰਿਆਂ ਦਾ ਕੀਤਾ ਡਟ ਕੇ ਮੁਕਾਬਲਾ, ਦੇਖੋ ਵੀਡੀਓ

ਇਸੇ ਸਦਕਾ ਅੱਜ ਵਿਕਸਿਤ ਸੰਚਾਰ ਦੇ ਦੌਰ ਵਿੱਚ ਵੀ ਲੋਕ ਦਿਹਾਤੀ ਪ੍ਰੋਗਰਾਮ ਨੂੰ ਉਸੇ ਚਾਅ ਨਾਲ ਸੁਣਦੇ ਹਨ।ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਨੇ ਗੁਰਵਿੰਦਰ ਸਿੰਘ ਦਾ ਸਵਾਗਤ ਕਰਦਿਆਂ ਉਨ੍ਹਾਂ ਦੇ ਮਿਲਵਰਤਨੀ ਸੁਭਾਅ ਦਾ ਉਲੇਖ ਕੀਤਾ। ਉਨ੍ਹਾਂ ਕਿਹਾ ਕਿ ਪੀ ਏ ਯੂ ਦੀਆਂ ਸੰਚਾਰ ਸੇਵਾਵਾਂ ਕਿਸਾਨਾਂ ਤਕ ਪੁਚਾਉਣ ਵਿਚ ਆਕਾਸ਼ਵਾਣੀ ਨੇ ਇਤਿਹਾਸਕ ਯੋਗਦਾਨ ਪਾਇਆ ਹੈ। ਅਗਾਂਹ ਵੀ ਇਹ ਸਹਿਯੋਗ ਲਗਾਤਾਰ ਜਾਰੀ ਰਹਿਣ ਦੀ ਆਸ ਵੀ ਉਨ੍ਹਾਂ ਕੀਤੀ।ਇਸ ਮੌਕੇ ਉੱਘੇ ਖੇਤੀ ਮਾਹਿਰਾਂ ਡਾ ਕਮਲਜੀਤ ਸਿੰਘ ਸੂਰੀ, ਡਾ ਅਮਰਜੀਤ ਸਿੰਘ, ਡਾ ਅਮਨਦੀਪ ਸਿੰਘ ਬਰਾੜ, ਡਾ ਕੁਲਦੀਪ ਸਿੰਘ ਦੀ ਹਾਜ਼ਰੀ ਵਿੱਚ ਸ ਗੁਰਵਿੰਦਰ ਸਿੰਘ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

 

LEAVE A REPLY

Please enter your comment!
Please enter your name here