ਬਠਿੰਡਾ, 23 ਅਗਸਤ: 68 ਵੀਆਂ ਜ਼ਿਲ੍ਹਾ ਪੱਧਰੀ ਗਰਮ ਰੁੱਤ ਖੇਡਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਸੰਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਇੱਕ ਅਹਿਮ ਮੀਟਿੰਗ ਸ਼ਹੀਦ ਭਗਤ ਸਿੰਘ ਬਹੁਮੰਤਵੀ ਸਟੇਡੀਅਮ ਵਿਖੇ ਕੀਤੀ ਗਈ। ਉਹਨਾਂ ਦੱਸਿਆ ਕਿ 68 ਵੀਆਂ ਗਰਮ ਰੁੱਤ ਖੇਡਾਂ ਦਾ ਉਦਘਾਟਨ ਜਗਰੂਪ ਸਿੰਘ ਗਿੱਲ ਹਲਕਾ ਵਿਧਾਇਕ ਬਠਿੰਡਾ ਸ਼ਹਿਰੀ ਕਰਨਗੇ। ਉਹਨਾਂ ਅੱਗੇ ਦੱਸਿਆ ਕਿ ਗਰਮ ਰੁੱਤ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਣ ਲਈ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ, ਪ੍ਰਿੰਸੀਪਲ ਕਰਮਜੀਤ ਸਿੰਘ, ਪ੍ਰਿੰਸੀਪਲ ਕੁਲਵਿੰਦਰ ਸਿੰਘ, ਪ੍ਰਿੰਸੀਪਲ ਨਿਸ਼ਾ ਬਾਂਸਲ, ਪ੍ਰਿੰਸੀਪਲ ਜੋਗਿੰਦਰ ਸਿੰਘ ਅਤੇ ਲੈਕਚਰਾਰ ਸੁਖਜੀਤ ਪਾਲ ਸਿੰਘ ਨੂੰ ਗਰਮ ਰੁੱਤ ਖੇਡਾਂ ਲਈ ਨੋਡਲ ਅਫ਼ਸਰ ਲਗਾਇਆ ਗਿਆ ਹੈ।
ਬਠਿੰਡਾ ’ਚ ਨਸ਼ਾ ਤਸਕਰੀ ਦੇ ਕੇਸਾਂ ਵਿਚ 97 ਤਸਕਰ ਨਹੀਂ ਹੋਏ ਗ੍ਰਿਫਤਾਰ, ਹਾਈਕੋਰਟ ਹੋਈ ਸਖ਼ਤ
ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਪ੍ਰਿੰਸੀਪਲ ਗੁਰਮੇਲ ਸਿੰਘ ਸਿੱਧੂ ਨੇ ਗਰਾਊਡਾ ਦੇ ਪ੍ਰਬੰਧਾ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਪਹਿਲੇ ਪੜਾਅ ਵਿੱਚ ਕਰਾਟੇ, ਫੁੱਟਬਾਲ,ਰੱਸਾਕਸ਼ੀ, ਹਾਕੀ,ਕਿੱਕ ਬਾਕਸਿੰਗ,ਸਕੇਟਿੰਗ,ਫੈਨਸਿੰਗ,ਸਕੇਟਿੰਗ,ਖੋਹ-ਖੋਹ, ਸਾਫਟਬਾਲ, ਵੁਸੂ,ਵੇਟਲਿਫਟਿੰਗ,ਜਿਮਨਾਸਟਿਕ, ਕੁਸ਼ਤੀਆਂ, ਸ਼ਤਰੰਜ, ਬੈਡਮਿੰਟਨ, ਸ਼ੂਟਿੰਗ,ਯੋਗਾ, ਤੀਰ ਅੰਦਾਜੀ, ਕਰਵਾਈਆਂ ਜਾਣਗੀਆਂ। ਇਹ ਖੇਡਾਂ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਬਠਿੰਡਾ,ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਠਿੰਡਾ, ਗੁਰੂ ਨਾਨਕ ਸਕੂਲ ਕਮਲਾ ਨਹਿਰੂ ਬਠਿੰਡਾ, ਸੇਂਟ ਜੇਵੀਅਰ ਸਕੂਲ ਬਠਿੰਡਾ,ਹਾਕੀ ਟਰਫ
ਪੰਜਾਬ ਦੇ ਵਿਚ ‘ਵਹੀਕਲ’ ਖ਼ਰੀਦਣੇ ਹੋਏ ਮਹਿੰਗੇ, ਵਪਾਰਕ ਵਾਹਨਾਂ ਦੇ ਟੈਕਸ ’ਚ ਵੀ ਹੋਇਆ ਵਾਧਾ
ਰਜਿੰਦਰਾ ਕਾਲਜ ਬਠਿੰਡਾ, ਗੁਰੂ ਕਾਸ਼ੀ ਪਬਲਿਕ ਸਕੂਲ ਬਠਿੰਡਾ, ਪੁਲਿਸ ਪਬਲਿਕ ਸਕੂਲ ਬਠਿੰਡਾ, ਸਪੋਰਟਸ ਸਕੂਲ ਘੁੱਦਾ, ਮਾਊਂਟ ਲਿਟਰਾ ਸਕੂਲ ਬਠਿੰਡਾ,ਦ ਮਿਲੇਨੀਅਮ ਸਕੂਲ ਕੋਟ ਸ਼ਮੀਰ, ਸੇਮਰੋਕ ਕਾਨਵੇਂਟ ਸਕੂਲ ਬਠਿੰਡਾ ਅਤੇ ਤਾਰਾ ਕਾਨਵੇਂਟ ਸਕੂਲ ਜਗਾ ਰਾਮ ਤੀਰਥ ਵਿਖੇ ਕਰਵਾਏ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੀਤਾ ਅਰੋੜਾ,ਨਵਤੇਜ ਕੌਰ, ਕੁਲਵਿੰਦਰ ਸਿੰਘ, ਦਿਲਪ੍ਰੀਤ ਸਿੰਘ ਸੰਧੂ, ਪ੍ਰਦੀਪ ਕੁਮਾਰ, ਵਰਿੰਦਰ ਪਾਲ ਸਿੰਘ, ਅਮਨਪ੍ਰੀਤ ਸਿੰਘ,ਆਸੂ ਸਿੰਘ (ਸਾਰੇ ਪ੍ਰਿੰਸੀਪਲ), ਮੁੱਖ ਅਧਿਆਪਕ ਗੁਰਪ੍ਰੀਤ ਕੌਰ, ਮੁੱਖ ਅਧਿਆਪਕ ਰਮਨਦੀਪ ਕੌਰ,ਲੈਕਚਰਾਰ ਮਨਦੀਪ ਕੌਰ, ਲੈਕਚਰਾਰ ਹਰਮੰਦਰ ਸਿੰਘ, ਲੈਕਚਰਾਰ ਪਵਿੱਤਰ ਕੌਰ,ਗੁਰਪ੍ਰੀਤ ਸਿੰਘ ਸਿੱਧੂ,ਭੁਪਿੰਦਰ ਸਿੰਘ ਤੱਗੜ ਅਤੇ ਹਰਬਿੰਦਰ ਸਿੰਘ ਨੀਟਾ, ਗੁਰਮੀਤ ਸਿੰਘ ਮਾਨ ਹਾਜ਼ਰ ਸਨ।
Share the post "68 ਵੀਆਂ ਜ਼ਿਲ੍ਹਾ ਸਕੂਲ ਗਰਮ ਰੁੱਤ ਖੇਡਾਂ ਲਈ ਸਾਰੇ ਪ੍ਰਬੰਧ ਮੁਕੰਮਲ:ਸ਼ਿਵਪਾਲ ਗੋਇਲ"