ਬਠਿੰਡਾ , 22 ਅਪ੍ਰੈਲ: ਸਥਾਨਕ ਸਿਵਲ ਸਰਜਨ ਦਫ਼ਤਰ ਵਿਖੇ ਏਮਜ਼ ਦੇ ਮਾਹਿਰ ਡਾਕਟਰਾਂ ਦੇ ਸਹਿਯੋਗ ਨਾਲ ਆਸ਼ਾ ਫੈਸਿਲੀਲੇਟਰ ਅਤੇ ਆਸ਼ਾ ਵਰਕਰਾਂ ਨੂੰ ਸੀ.ਪੀ.ਆਰ ਸਬੰਧੀ ਟਰੇਨਿੰਗ ਦਿੱਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜ਼ਨ ਡਾ ਤੇਜਵੰਤ ਸਿੰਘ ਢਿੱਲੋ ਨੇ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਦੇ ਦਿਲ ਦੀ ਧੜਕਨ ਅਤੇ ਸਾਹ ਰੁੱਕ ਜਾਣ,ਤਾਂ ਉਹਨਾਂ ਨੂੰ ਮੁੜ ਸੁਰੂ ਕਰਨ ਦੀ ਕੋਸ਼ਿਸ਼ ਨੂੰ ਸੀ.ਪੀ.ਆਰ ਕਿਹਾ ਜਾਂਦਾ ਹੈ ਅਤੇ ਸੀ.ਪੀ.ਆਰ ਪ੍ਰਕਿਰਿਆ ਦੀ ਵਰਤੋਂ ਐਂਮਰਜੈਂਸੀ ਚ ਕੀਤੀ ਜਾਂਦੀ ਹੈ। ਇਹ ਦੋ ਤਰੀਕਿਆ ਨਾਲ ਦਿੱਤੀ ਜਾਂਦੀ ਹੈ ਇਕ ਛਾਤੀ ਨੂੰ ਦਬਾਉਣਾ ਅਤੇ ਦੂਸਰਾ ਮੂੰਹ ਰਾਹੀ ਸਾਹ ਦੇਣਾ।
ਅਕਾਲੀ ਦਲ ਨੇ ਕੀਤਾ ਉਮੀਦਵਾਰਾਂ ਦਾ ਐਲਾਨ, ਬਠਿੰਡਾ ਤੋਂ ਹਰਸਿਮਰਤ ਕੌਰ ਲੜਣਗੇ ਚੋਣ
ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਪੀ.ਆਰ ਵਿੱਚ ਮਰੀਜ਼ ਨੂੰ ਛਾਤੀ ’ਤੇ ਦਬਾਅ ਪਾ ਕੇ ਖੂਨ ਨੂੰ ਦਿਲ ਤੋਂ ਸਰੀਰ ਤੱਕ ਪਹੁੰਚਾਉਣਾ ਹੁੰਦਾ ਹੈ ਅਤੇ ਇਸ ਵਿੱਚ ਫੇਫੜਿਆਂ ਵਿੱਚ ਜਬਰਦਸਤੀ ਹਵਾ ਭਰੀ ਜਾਂਦੀ ਹੈ ਜੋ ਕਿ ਮਰੀਜ਼ ਦੇ ਦਿਮਾਗ ਵਿੱਚ ਆਕਸੀਜਨ ਪਹੁੰਚਾਉਂਦੀ ਹੈ। ਇਸ ਮੌਕੇ ਡਾ ਨਿਤਿਨ , ਡਾ ਐਲਕ , ਸੀਨੀਅਰ ਮੈਡੀਕਲ ਅਫ਼ਸਰ ਡਾ ਸਤੀਸ ਜਿੰਦਲ ,ਜਿਲ੍ਹਾ ਸਿਹਤ ਅਫਸਰ ਡਾ ਉਸ਼ਾ ਗੋਇਲ , ਡਾ ਮਨੀਸ਼ ਗੁਪਤਾ , ਨਰਿੰਦਰ ਕੁਮਾਰ ਜਿਲ੍ਹਾ ਬੀ.ਸੀ.ਸੀ , ਗਗਨਦੀਪ ਸਿੰਘ ਭੁੱਲਰ ਬੀ.ਈ.ਈ , ਸੁਨੀਲ ਅਤੇ ਵਿਰੇਂਦਰ ਹਾਜਿਰ ਸਨ ।
Share the post "ਏਮਜ਼ ਦੇ ਸਹਿਯੋਗ ਨਾਲ ਸਮੂਹ ਆਸ਼ਾ ਫੈਸਿਲੀਲੇਟਰ ਅਤੇ ਆਸ਼ਾ ਵਰਕਰ ਨੂੰ ਸੀ.ਪੀ.ਆਰ ਸਬੰਧੀ ਦਿੱਤੀ ਟਰੇਨਿੰਗ"