ਨਵੀਂ ਦਿੱਲੀ, 21 ਜੁਲਾਈ: ਲਗਾਤਾਰ ਤੀਜੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਬਣੀ ਸਰਕਾਰ ਵੱਲੋਂ 23 ਜੁਲਾਈ ਨੂੰ ਆਪਣਾ ਪਹਿਲਾ ਬਜ਼ਟ ਪੇਸ਼ ਕੀਤਾ ਜਾ ਰਿਹਾ। ਇਸਦੇ ਲਈ ਭਲਕੇ 22 ਜੁਲਾਈ ਤੋਂ ਇਹ ਸੈਸਨ ਸ਼ੁਰੂ ਹੋ ਰਿਹਾ ਤੇ ਇਹ 12 ਅਗੱਸਤ ਤੱਕ ਚੱਲਣਾ ਹੈ। ਬਜ਼ਟ ਸੈਸਨ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੇ ਲਈ ਸਰਕਾਰ ਵੱਲੋਂ ਅੱਜ ਆਲ ਪਾਰਟੀ ਮੀਟਿੰਗ ਸੱਦੀ ਗਈ ਹੈ, ਜੋ ਦੁਪਿਹਰ 12 ਵਜੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਵੇਗੀ।
ਐਮ.ਪੀ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਐਲਾਨ!
ਇਸ ਮੀਟਿੰਗ ਦੇ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਸਹਿਤ ਹੋਰ ਵੱਡੇ ਆਗੂ ਵੀ ਸ਼ਾਮਲ ਹੋਣਗੇ ਪ੍ਰੰਤੂ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਟੀਐਮਸੀ ਦੇ ਭਾਗ ਲੈਣ ਦੀ ਉਮੀਦ ਨਹੀਂ ਹੈ। ਸਰਕਾਰ ਵੱਲੋਂ ਵਿਰੋਧੀ ਧਿਰ ਕੋਲਂੋ ਸਹਿਯੋਗ ਦੀ ਮੰਗ ਕੀਤੀ ਜਾਵੇਗੀ ਅਤੇ ਚੰਗੇ ਸੁਝਾਅ ਵੀ ਲਏ ਜਾਣਗੇ। ਉਧਰ ਸੰਭਾਵਨਾ ਹੈ ਕਿ ਇਸ ਲੋਕ ਸਭਾ ਦੇ ਪਹਿਲੇ ਸ਼ੈਸਨ ਦੌਰਾਨ ਵਿਰੋਧੀ ਧਿਰ ਵੱਲੋਂ ਨੀਟ ਲੀਕ ਪੇਪਰ ਤੇ ਰੇਲ ਹਾਦਸਿਆ ਆਦਿ ਦੇ ਮਾਮਲੇ ’ਚ ਸਰਕਾਰ ਨੂੰ ਘੇਰਿਆ ਜਾਵੇਗਾ।