ਜ਼ਿਲ੍ਹੇ ਦੇ 281 ਪਿੰਡਾਂ ’ਚ 826 ਬੂਥਾਂ ’ਤੇ ਪੈਣਗੀਆਂ ਵੋਟਾਂ
ਬਠਿੰਡਾ, 14 ਅਕਤੂਬਰ : ਗ੍ਰਾਮ ਪੰਚਾਇਤੀ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹੇ ਦੇ 9 ਬਲਾਕ (ਬਠਿੰਡਾ, ਭਗਤਾ, ਗੋਨਿਆਣਾ, ਮੌੜ, ਨਥਾਣਾ, ਫੂਲ, ਰਾਮਪੁਰਾ, ਸੰਗਤ ਅਤੇ ਬਲਾਕ ਤਲਵੰਡੀ ਸਾਬੋ) ਦੇ 318 ਪਿੰਡਾਂ ’ਚੋਂ 281 ਪਿੰਡਾਂ ’ਚ ਵੱਖ-ਵੱਖ ਥਾਵਾਂ ’ਤੇ ਬਣਾਏ ਗਏ 826 ਬੂਥਾਂ ’ਤੇ 15 ਅਕਤੂਬਰ 2024 ਨੂੰ ਹੋਣ ਵਾਲੀ ਵੋਟਿੰਗ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵੋਟਾਂ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ। ਇਸ ਉਪਰੰਤ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ ਤੇ ਨਤੀਜੇ ਐਲਾਨੇ ਜਾਣਗੇ।
ਇਹ ਵੀ ਪੜ੍ਹੋ: Big News: ਪੰਜਾਬ ਦੇ ਵਿਚ ਪੰਚਾਇਤੀ ਚੋਣਾਂ ਦਾ ਰਾਹ ਪੱਧਰਾ ਹੋਇਆ, ਹਾਈਕੋਰਟ ਵੱਲੋਂ 700 ਪਿਟੀਸ਼ਨਾਂ ਰੱਦ
ਉਨ੍ਹਾਂ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦੀਆਂ 318 ਗ੍ਰਾਮ ਪੰਚਾਇਤਾਂ ਵਿੱਚੋਂ 37 ਗ੍ਰਾਮ ਪੰਚਾਇਤਾਂ ਦੀ ਸਰਬਸੰਮਤੀ ਹੋ ਗਈ ਹੈ। ਬਾਕੀ ਬਚਦੀਆਂ 281 ਗ੍ਰਾਮ ਪੰਚਾਇਤਾਂ ਲਈ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ। ਇਨ੍ਹਾਂ ਵੋਟਾਂ ਲਈ ਕਰੀਬ 5 ਹਜ਼ਾਰ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ।ਇਸ ਮੌਕੇ ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਪੋਲਿੰਗ ਸਟੇਸ਼ਨ ਵਿਖੇ ਪਛਾਣ ਦੇ ਪ੍ਰਮਾਣ ਵਜੋਂ ਨਾਗਰਿਕ ਆਪਣਾ ਵੋਟਰ ਕਾਰਡ, ਆਧਾਰ ਕਾਰਡ, ਪੈਨ ਕਾਰਡ, ਪਾਸਪੋਰਟ, ਮਨਰੇਗਾ ਨੌਕਰੀ ਕਾਰਡ, ਡਰਾਈਵਿੰਗ ਲਾਈਸੈਂਸ, ਰਾਸ਼ਨ ਕਾਰਡ ਤੇ ਨੀਲਾ ਕਾਰਡ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ
ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ ਨਾਲ ਸਬੰਧਤ ਪਟੀਸ਼ਨ ਨੂੰ ਰੱਦ ਕਰਨ ਦੇ ਹਾਈ ਕੋਰਟ ਦੇ ਫੈਸਲੇ ਦਾ ਆਪ ਨੇ ਕੀਤਾ ਸਵਾਗਤ
ਕਿ ਇਸ ਤੋਂ ਇਲਾਵਾ ਨਾਗਰਿਕ ਪਾਸਬੁੱਕ ਬੈਂਕ/ਡਾਕਖਾਨੇ ਵੱਲੋਂ ਜਾਰੀ ਹੋਈ (ਤਸਵੀਰਾ ਦੇ ਨਾਲ), ਸਿਹਤ ਬੀਮਾ ਸਮਾਰਟ ਕਾਰਡ ਕਿਰਤ ਮੰਤਰਾਲੇ ਵਲੋਂ ਜਾਰੀ, ਸਰਵਿਸ ਪਛਾਣ ਪੱਤਰ (ਤਸਵੀਰ ਦੇ ਨਾਲ) ਕੇਂਦਰ/ਸੂਬਾ ਸਰਕਾਰ/ਪੀ.ਐਸ.ਯੂ/ਜਨਤਕ ਲਿਮਿਟਡ ਕੰਪਨੀਆਂ ਵੱਲੋਂ ਕਰਮਚਾਰੀਆਂ ਨੂੰ ਜਾਰੀ, ਸਮਾਰਟ ਕਾਰਡ ਆਰ.ਜੀ.ਆਈ ਦੁਆਰਾ ਐਨ.ਪੀ.ਆਰ ਤਹਿਤ ਜਾਰੀ, ਪੈਨਸ਼ਨ ਦਸਤਾਵੇਜ (ਤਸਵੀਰ ਦੇ ਨਾਲ), ਅਧਿਕਾਰਤ ਪਛਾਣ ਪੱਤਰ ਐਮ.ਪੀ/ਐਮ.ਐਲ.ਏ ਨੂੰ ਜਾਰੀ, ਯੂਨੀਕ ਅਪਾਹਜਤਾ ਆਈ ਕਾਰਡ (ਯੂ.ਡੀ.ਆਈ.ਡੀ) ਸਮਾਜਿਕ ਨਿਆਂ ਅਤੇ ਅਧਿਕਾਰਤ ਮੰਤਰਾਲਾ ਵਿਭਾਗ, ਭਾਰਤ ਸਰਕਾਰ ਦੁਆਰਾ ਜਾਰੀ ਕਾਰਡ ਦਿਖਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਸਕਦਾ ਹੈ।
Share the post "ਜ਼ਿਲ੍ਹੇ ਅੰਦਰ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਤਿਆਰੀਆਂ ਮੁਕੰਮਲ:ਜ਼ਿਲ੍ਹਾ ਚੋਣ ਅਫਸਰ"