ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੀ ਜਸ਼ਨਦੀਪ ਕੌਰ ਨੇ ਜਿੱਤੇ ਸੋਨ ਤਮਗੇ

0
82

ਬਠਿੰਡਾ, 14 ਅਕਤੂਬਰ :ਮਾਲਵਾ ਸ਼ਰੀਰਿਕ ਸਿੱਖਿਆ ਕਾਲਜ ਦੀ ਬੀ.ਪੀ.ਈ. ਦੂਜਾ ਸਾਲ ਦੀ ਹੋਣਹਾਰ ਤੈਰਾਕ ਜਸ਼ਨਦੀਪ ਕੌਰ ਨੇ ਪੰਜਾਬੀ ਯੂਨੀਵਰਸਿਟੀ ਵੱਲੋਂ ਆਯੋਜਿਤ ਅੰਤਰ ਕਾਲਜ ਤੈਰਾਕੀ ਮੁਕਾਬਲੇ ਜੋ ਕਿ ਮਿਤੀ 08 ਤੋਂ 10 ਅਕਤੂਬਰ 2024 ਨੂੰ ਪਟਿਆਲਾ ਵਿਖੇ ਸਪੰਨ ਹੋਈ, ਵਿੱਚ ਇਸ ਵਿਿਦਆਰਥਣ ਨੇ 50 ਮੀਟਰ ਬਰੈਸਟ ਅਤੇ ਬੈਕ ਸਟ੍ਰੋਕ ਇਸਤਰੀ ਕੈਟੀਗਰੀ ਵਿੱਚ ਸੋਨੇ ਦੇ ਤਮਗੇ ਜਿੱਤ ਕੇ ਕਾਲਜ ਦੀ ਝੋਲੀ ਪਾਏ।

ਇਹ ਵੀ ਪੜ੍ਹੋ: ਪੰਜਾਬ ਪੁਲਿਸ ਨੇ ਰਾਜਸਥਾਨ ਅਧਾਰਤ ਸੁਭਾਸ਼ ਸੋਹੂ ਦੇ ਕਤਲ ਦੀ ਗੁੱਥੀ ਸੁਲਝਾਈ

ਇਸ ਵਿਿਦਆਰਥਣ ਦੀ ਜਿਕਰਯੋਗ ਪ੍ਰਾਪਤੀ ਤੇ ਕਾਲਜ ਡੀਨ ਰਘਬੀਰ ਚੰਦ ਸ਼ਰਮਾ ਅਤੇ ਸਮੂਹ ਸਟਾਫ ਨੇ ਇਸ ਹੋਣਹਾਰ ਵਿਿਦਆਰਥਣ ਨੂੰ ਵਧਾਈ ਦਿੱਤੀ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਵਿਿਦਆਰਥਣ ਪਿਛਲੇ ਸਾਲ ਵੀ ਕਾਲਜ ਦਾ ਨਾਮ ਰੋਸ਼ਨ ਕਰ ਚੁੱਕੀ ਹੈ।ਕਾਲਜ ਮੈਨੇਜਮੈਂਟ ਚੇਅਰਮੈਨ ਸ਼੍ਰੀ ਰਮਨ ਸਿੰਗਲਾ, ਮੈਬਰ ਸ਼੍ਰੀ ਰਾਕੇਸ਼ ਗੋਇਲ ਅਤੇ ਹੋਰ ਮੈਨੇਜਮੈਂਟ ਮੈਂਬਰਾਂ ਨੇ ਜਸ਼ਨਦੀਪ ਕੌਰ ਨੂੰ ਉਸ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਅਤੇ ਆਉਣ ਵਾਲੀ ਪ੍ਰਤੀਯੋਗਤਾਵਾ ਲਈ ਸ਼ੁੱਭ ਇੱਛਾਵਾਂ ਦਿੱਤੀਆ।

 

LEAVE A REPLY

Please enter your comment!
Please enter your name here