Monday, February 2, 2026

ਬਠਿੰਡਾ ਨਗਰ ਨਿਗਮ ਦੇ ਟੈਂਡਰਾਂ ’ਚ ਮਿਲੀਭੁਗਤ ਦੇ ਦੋਸ਼, ਸ਼੍ਰੋਮਣੀ ਅਕਾਲੀ ਦਲ ਨੇ ਜਾਂਚ ਦੀ ਕੀਤੀ ਮੰਗ

Date:

spot_img

👉ਆਮ ਲੋਕਾਂ ਦੇ ਪੈਸਿਆਂ ਦੀ ਲੁੱਟ ਨੂੰ ਸ਼੍ਰੋਮਣੀ ਅਕਾਲੀ ਦਲ ਬਰਦਾਸ਼ਤ ਨਹੀਂ ਕਰੇਗਾ: ਇਕਬਾਲ ਸਿੰਘ ਬਬਲੀ ਢਿੱਲੋ
Bathinda News: ਬਠਿੰਡਾ ਨਗਰ ਨਿਗਮ ਵੱਲੋਂ 16 ਜਨਵਰੀ 2026 ਨੂੰ ਲਗਾਏ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦੇ ਟੈਂਡਰਾਂ ਨੂੰ ਲੈ ਕੇ ਵੱਡਾ ਵਿਵਾਦ ਖੜ੍ਹਾ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਟੈਂਡਰਾਂ ਵਿੱਚ ਗੰਭੀਰ ਬੇਨਿਯਮੀਆਂ ਅਤੇ ਮਿਲੀਭਗਤ ਦੇ ਦੋਸ਼ ਲਗਾਉਂਦਿਆਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਨੇ ਕਿਹਾ ਕਿ ਸ਼ਹਿਰ ਦੇ ਅਪਗ੍ਰੇਡੇਸ਼ਨ, ਸੜਕਾਂ ਅਤੇ ਗਲੀਆਂ ਦੇ ਕੰਮਾਂ ਨਾਲ ਸੰਬੰਧਿਤ ਟੈਂਡਰ ਜਾਰੀ ਕੀਤੇ ਗਏ ਸਨ। ਇਨ੍ਹਾਂ ਟੈਂਡਰਾਂ ਵਿੱਚ ਕਰੀਬ 8 ਤੋਂ 10 ਕਰੋੜ ਰੁਪਏ ਦਾ ਇੰਟਰਲਾਕ ਟਾਈਲ ਕੰਮ ਸ਼ਾਮਲ ਹੈ।

ਇਹ ਵੀ ਪੜ੍ਹੋ ਬਠਿੰਡਾ ਨਗਰ ਨਿਗਮ ‘ਚ ਟੈਂਡਰਾਂ ਦੀ ਅਲਾਟਮੈਂਟ ‘ਚ ਕਥਿਤ ਘਪਲੇਬਾਜ਼ੀ ਦਾ ਮਾਮਲਾ ਭਖਿਆ; ਕਾਂਗਰਸ ਨੇ ਮੰਗੀ ਉੱਚ ਪੱਧਰੀ ਜਾਂਚ

ਉਹਨਾਂ ਦੋਸ਼ ਲਗਾਇਆ ਕਿ ਪਿਛਲੇ 40 ਸਾਲਾਂ ਤੋਂ ਨਗਰ ਨਿਗਮ ਵਿੱਚ ਕੰਮ ਕਰ ਰਹੇ ਸਥਾਨਕ ਠੇਕੇਦਾਰ ਆਮ ਤੌਰ ’ਤੇ ਇੰਟਰਲਾਕ ਟਾਈਲ ਦਾ ਕੰਮ 20 ਤੋਂ 25 ਫੀਸਦੀ ਘੱਟ ਦਰਾਂ ’ਤੇ ਕਰਦੇ ਆ ਰਹੇ ਹਨ। ਪਿਛਲੇ ਟੈਂਡਰਾਂ ਵਿੱਚ ਵੀ ਠੇਕੇਦਾਰਾਂ ਵੱਲੋਂ 12 ਤੋਂ 15 ਫੀਸਦੀ ਘੱਟ ਰੇਟ ਭਰੇ ਗਏ ਸਨ, ਪਰ ਉਸ ਸਮੇਂ ਅਧਿਕਾਰੀਆਂ ਵੱਲੋਂ ਜੁਬਾਨੀ ਅਤੇ ਲਿਖਤੀ ਹੁਕਮ ਦੇ ਕੇ ਰੇਟ ਜਬਰਦਸਤੀ 20 ਤੋਂ 25 ਫੀਸਦੀ ਤੱਕ ਘਟਵਾਏ ਗਏ। ਦੋਸ਼ ਹੈ ਕਿ ਰੇਟ ਘਟਾਉਣ ਤੋਂ ਇਨਕਾਰ ਕਰਨ ’ਤੇ ਟੈਂਡਰ ਰੱਦ ਕਰਨ ਦੀ ਧਮਕੀ ਵੀ ਦਿੱਤੀ ਜਾਂਦੀ ਰਹੀ। ਬਬਲੀ ਢਿੱਲੋ ਨੇ ਕਿਹਾ ਕਿ ਆਪਣੇ ਚਹੇਤਿਆਂ ਨੂੰ ਫਾਇਦਾ ਦੇਣ ਦੇ ਮਨੋਰਥ ਨਾਲ ਜਾਨਬੁੱਝ ਕੇ ਪ੍ਰੀਮਿਕਸ ਅਤੇ ਇੰਟਰਲਾਕ ਟਾਈਲ ਦੇ ਕੰਮ ਨੂੰ ਇਕੱਠਾ ਕਰਕੇ ਵੱਡੇ ਟੈਂਡਰ ਬਣਾਏ ਗਏ, ਤਾਂ ਜੋ ਛੋਟੇ ਠੇਕੇਦਾਰ ਇਨ੍ਹਾਂ ਵਿੱਚ ਹਿੱਸਾ ਨਾ ਲੈ ਸਕਣ ਅਤੇ ਕੰਮ ਆਪਣੇ ਚਹੇਤੇ ਠੇਕੇਦਾਰਾਂ ਨੂੰ ਦਿੱਤਾ ਜਾ ਸਕੇ।

ਇਹ ਵੀ ਪੜ੍ਹੋ ਵਾਰਡ ਦੀ ‘ਦਾਅਵੇਦਾਰੀ’ ਨੂੰ ਲੈ ਕੇ ਕਾਂਗਰਸ ਦੀਆਂ ਮਹਿਲਾਂ ਕੌੌਂਸਲਰਾਂ ਦੇ ‘ਪਤੀ’ ਸੋਸ਼ਲ ਮੀਡੀਆ ‘ਤੇ ਖਹਿਬੜੇ

ਬਬਲੀ ਢਿੱਲੋ ਨੇ ਕਿਹਾ ਕਿ ਇਨ੍ਹਾਂ ਟੈਂਡਰਾਂ ਵਿੱਚ ਏਜੰਸੀ ਠੇਕੇਦਾਰਾਂ ਵੱਲੋਂ ਸਿਰਫ਼ ਇਕੱਲੇ ਟੈਂਡਰ ਹੀ ਭਰੇ ਗਏ ਅਤੇ ਪੂਰੇ ਰੇਟਾਂ ’ਤੇ ਕੰਮ ਅਲਾਟ ਕਰ ਦਿੱਤਾ ਗਿਆ। ਅਕਾਲੀ ਆਗੂ ਨੇ ਕਿਹਾ ਕਿ ਇਸ ਨਾਲ ਨਗਰ ਨਿਗਮ ਅਤੇ ਸਰਕਾਰ ਨੂੰ ਕਰੀਬ ਡੇਢ ਤੋਂ ਦੋ ਕਰੋੜ ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਟੈਂਡਰ ਘੱਟੋ-ਘੱਟ 20 ਫੀਸਦੀ ਘੱਟ ਰੇਟਾਂ ’ਤੇ ਮੁੜ ਲਗਾਏ ਜਾਣ। ਬਬਲੀ ਢਿੱਲੋਂ ਨੇ ਕਿਹਾ ਕਿ ਨਗਰ ਨਿਗਮ ਬਠਿੰਡਾ ਵਿੱਚ ਵਿਕਾਸ ਦੇ ਨਾਂ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਵਿੱਚ ਸਾਫ਼-ਸੁਥਰਾਪਣ ਦੀ ਥਾਂ ਮਿਲੀਭਗਤ ਅਤੇ ਮਨਮਰਜ਼ੀ ਚੱਲ ਰਹੀ ਹੈ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ Bathinda ਦੀ ਅਦਾਲਤ ਨੇ ਨਸ਼ਾ ਤਸਕਰ ਨੂੰ ਸੁਣਾਈ 10 ਸਾਲ ਦੀ ਕੈਦ

ਬਬਲੀ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਕਰਦੀ ਹੈ, ਪਰ ਹਕੀਕਤ ਵਿੱਚ ਨਗਰ ਨਿਗਮਾਂ ਵਿੱਚ ਭ੍ਰਿਸ਼ਟਾਚਾਰ ਚਰਮ ਸੀਮਾ ’ਤੇ ਹੈ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਟੈਂਡਰਾਂ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਦੋਸ਼ੀ ਅਧਿਕਾਰੀਆਂ ਅਤੇ ਠੇਕੇਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸ਼੍ਰੋਮਣੀ ਅਕਾਲੀ ਦਲ ਆਮ ਲੋਕਾਂ ਦੇ ਪੈਸਿਆਂ ਦੀ ਲੁੱਟ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

Share post:

spot_img

Popular

More like this
Related

ਕੰਪਿਊਟਰ ਅਧਿਆਪਕਾਂ ਵੱਲੋਂ ਗੈਰ-ਵਿੱਦਿਅਕ ਡਿਊਟੀਆਂ ਦਾ ਵਿਰੋਧ; ਭਲਕੇ ਡੀ.ਸੀ. ਬਠਿੰਡਾ ਨੂੰ ਸੌਂਪਣਗੇ ਮੰਗ ਪੱਤਰ

Bathinda News:ਅੱਜ ਬਠਿੰਡਾ ਵਿਖੇ ਜ਼ਿਲ੍ਹੇ ਦੀਆਂ ਸਮੂਹ ਕੰਪਿਊਟਰ ਅਧਿਆਪਕ...