ਬਠਿੰਡਾ ਨਗਰ ਨਿਗਮ ‘ਚ ਟੈਂਡਰਾਂ ਦੀ ਅਲਾਟਮੈਂਟ ‘ਚ ਕਥਿਤ ਘਪਲੇਬਾਜ਼ੀ ਦਾ ਮਾਮਲਾ ਭਖਿਆ; ਕਾਂਗਰਸ ਨੇ ਮੰਗੀ ਉੱਚ ਪੱਧਰੀ ਜਾਂਚ

Date:

spot_img

👉ਜੇਕਰ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ ਕੀਤੀ ਤਾਂ ਕਾਂਗਰਸ ਸੜਕਾਂ ‘ਤੇ ਉੱਤਰੇਗੀ: ਰਾਜਨ ਗਰਗ
Bathinda News: ਬਠਿੰਡਾ ਨਗਰ ਨਿਗਮ ਦੇ ਇੰਟਰਲਾਕਿੰਗ ਟਾਈਲਾਂ ਲਗਾਉਣ ਦੇ ਕੰਮਾਂ ਦੀ ਅਲਾਟਮੈਂਟ ਮੌਕੇ ਕਥਿਤ ਘਪਲੇਬਾਜ਼ੀਆਂ ਸਬੰਧੀ ਠੇਕੇਦਾਰਾਂ ਵੱਲੋਂ ਲਗਾਏ ਦੋਸ਼ਾਂ ਦਾ ਮਾਮਲਾ ਭਖਣ ਲੱਗਿਆ ਹੈ। ਇਸ ਸਬੰਧ ਵਿਚ ਠੇਕੇਦਾਰਾਂ ਵੱਲੋਂ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਲਈ ਦਿੱਤੇ ਸਿਕਾਇਤ ਪੱਤਰ ਦੀ ਹਿਮਾਇਤ ਕਰਦਿਆਂ ਕਾਂਗਰਸ ਪਾਰਟੀ ਨੇ ਇਸ ਮੁੱਦੇ ਦੀ ਉੱਚ ਪੱਧਰੀ ਜਾਂਚ ਮੰਗੀ ਹੈ। ਬਠਿੰਡਾ ਕਾਂਗਰਸ ਦਫ਼ਤਰ ਵਿਚ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਾਜ਼ਨ ਗਰਗ ਨੇ ਸੀਨੀਅਰ ਕਾਂਗਰਸ ਆਗੂਆਂ ਦੀ ਹਾਜ਼ਰੀ ਵਿਚ ਐਲਾਨ ਕੀਤਾ ਕਿ, ‘‘ਜੇਕਰ ਸਰਕਾਰ ਨੇ ਇਸ ਮੁੱਦੇ ਨੁੰ ਦਬਾਉਣ ਦੀ ਕੋਸ਼ਿਸ ਕੀਤੀ ਤਾਂ ਕਾਂਗਰਸ ਪਾਰਟੀ ਸੜਕਾਂ ‘ਤੇ ਉੱਤਰੇਗੀ।” ਰਾਜਨ ਗਰਗ ਨੇ ਦਾਅਵਾ ਕੀਤਾ ਕਿ ਨਗਰ ਨਿਗਮ ਵਿਚ ਭ੍ਰਿਸਟਾਚਾਰ ਦਾ ਇਹ ਇਕੱਲਾ ਮੁੱਦਾ ਨਹੀਂ, ਬਲਕਿ ਹੋਰਨਾਂ ਕੰਮਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ Punjab Congress ਵੱਲੋਂ ਦੋ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

ਦਸਣਾ ਬਣਦਾ ਹੈ ਕਿ ਠੇਕੇਦਾਰ ਹਾਕਮ ਸਿੰਘ, ਸੰਜੀਵ ਕੁਮਾਰ, ਜਸਵਿੰਦਰਪਾਲ, ਸੁਖਵੰਤ ਸਿੰਘ, ਸੀਤਾ ਰਾਮ, ਦਵਿੰਦਰ ਕੁਮਾਰ ਆਦਿ ਨੇ ਕਮਿਸ਼ਨਰ ਨੂੰ ਭੇਜੀ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ ਉਹ ਪਿਛਲੇ 40 ਸਾਲਾਂ ਤੋਂ ਨਗਰ ਨਿਗਮ ਬਠਿੰਡਾ ਅਧੀਨ ਠੇਕੇਦਾਰੀ ਦਾ ਕੰਮ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੇ ਇੰਟਰਲਾਕ ਟਾਇਲਾਂ ਦੇ ਕੰਮ ਦੇ ਰੇਟ 20 ਤੋਂ 25 ਫ਼ੀਸਦੀ ਘਟ ਕੇ ਆਉਂਦੇ ਸਨ ਪ੍ਰੰਤੂ ਹੁਣ ਨਿਗਮ ਵਲੋਂ 16 ਜਨਵਰੀ ਨੂੰ ਲਗਾਏ ਟੈਂਡਰਾਂ ਵਿਚ ਘੱਟ ਰੇਟ ਦੇ ਬਾਵਜੂਦ ਆਪਣੇ ਚਹੇਤੇ ਠੇਕੇਦਾਰਾਂ ਨੂੰ ਕੰਮ ਦੇਣ ਲਈ ਇੰਟਰਲਾਕ ਟਾਇਲਾਂ ਦੇ ਕੰਮ ਵਿਚ ਜਾਣਬੁੱਝ ਕੇ ਪ੍ਰੀਮਿਕਸ ਦਾ ਕੰਮ ਸ਼ਾਮਿਲ ਕਰ ਦਿੱਤਾ ਗਿਆ। ਜਿਸ ਨਾਲ ਨਿਗਮ ਨੂੰ ਡੇਢ ਤੋਂ 2 ਕਰੋੜ ਰੁਪਏ ਤੱਕ ਦਾ ਵਿੱਤੀ ਨੁਕਸਾਨ ਹੋਵੇਗਾ। ਰਾਜਨ ਗਰਗ ਨੇ ਸ਼ਹਿਰ ਦੇ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁੱਦੇ ‘ਤੇ ਅਵਾਜ਼ ਚੁੱਕਣ ਕਿਉਂਕਿ ਜਾਣਬੁੱਝ ਕੇ ਅੱਖਾਂ ਬੰਦ ਕਰਨ ਦੇ ਚੱਲਦੇ ਉਨ੍ਹਾਂ ਨੂੰ ਆਉਣ ਵਾਲੇ ਕੁੱਝ ਮਹੀਨਿਆਂ ਦੌਰਾਨ ਨਿਗਮ ਚੋਣਾਂ ਵਿਚ ਲੋਕਾਂ ਅੱਗੇ ਇਸ ਗੱਲ ਦਾ ਜਵਾਬ ਦੇਣਾ ਪੈਣਾ ਹੈ।

ਇਹ ਵੀ ਪੜ੍ਹੋ ਵਾਰਡ ਦੀ ‘ਦਾਅਵੇਦਾਰੀ’ ਨੂੰ ਲੈ ਕੇ ਕਾਂਗਰਸ ਦੀਆਂ ਮਹਿਲਾਂ ਕੌੌਂਸਲਰਾਂ ਦੇ ‘ਪਤੀ’ ਸੋਸ਼ਲ ਮੀਡੀਆ ‘ਤੇ ਖਹਿਬੜੇ

ਇਸਤੋਂ ਇਲਾਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨੇ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਨੂੰ ਵੀ ਘਸੀਟਦਿਆਂ ਮੰਗ ਕੀਤੀ ਕਿ, ‘‘ਸ਼ਹਿਰ ਵਿਚ ਹੋਣ ਵਾਲੇ ਕੰਮਾਂ ਦੀਆਂ ਲਿਸਟਾਂ ਇਸ ਕਮੇਟੀ ਵੱਲੋਂ ਪਾਸ ਕੀਤੀਆਂ ਜਾਂਦੀਆਂ ਹਨ ਤੇ ਹੁਣ ਮੈਂਬਰਾਂ ਨੂੰ ਇਸ ਮਾਮਲੇ ਵਿਚ ਲੱਗ ਰਹੇ ਦੋਸ਼ਾਂ ਦਾ ਜਵਾਬ ਜਨਤਕ ਤੌਰ ‘ਤੇ ਦੇਣਾ ਚਾਹੀਦਾ। ” ਐਡਵੋਕੇਟ ਗਰਗ ਨੇ ਇਸ ਮੌਕੇ ਅੰਮ੍ਰਿਤਸਰ ਟਰੱਸਟ ਵਿਚ ਇਸੇ ਤਰ੍ਹਾਂ ਦੇ ਹੋਏ ਕਥਿਤ ਘਪਲੇ ਦਾ ਹਵਾਲਾ ਦਿੰਦਿਆਂ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਸਚਾਈ ਬਾਹਰ ਲਿਆਉਣ ਲਈ ਸੜਕਾਂ ਤੋਂ ਲੈ ਕੇ ਅਦਾਲਤਾਂ ਤੱਕ ਲੜਾਈ ਲੜੇਗੀ।ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੇਅਰ ਬਲਵੰਤ ਰਾਏ ਨਾਥ, ਸਾਬਕਾ ਸੀਨੀ: ਡਿਪਟੀ ਮੇਅਰ ਅਸ਼ੋਕ ਪ੍ਰਧਾਨ, ਸੀਨੀਅਰ ਆਗੂ ਟਹਿਲ ਸਿੰਘ ਸੰਧੂ, ਕਿਰਨਜੀਤ ਸਿੰਘ ਗਹਿਰੀ,ਮਹਿਲਾ ਆਗੂ ਸਿਮਰਜੀਤ ਕੌਰ ਧਾਲੀਵਾਲ ਸਮੇਤ ਵੱਡੀ ਗਿਣਤੀ ਵਿਚ ਵਲੰਟੀਅਰ ਹਾਜ਼ਰ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...