ਚੰਡੀਗੜ੍ਹ, 9 ਸਤੰਬਰ: ਪਿਛਲੇ ਕੁੱਝ ਦਿਨਾਂ ਤੋਂ ਹਰਿਆਣਾ ਵਿੱਚ ਇੰਡੀਆ ਗਠਜੋੜ ਦੇ ਦੋ ਪੁਰਾਣੇ ਸਾਥੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਕਾਰ ਮੁੜ ਵਿਧਾਨ ਸਭਾ ਚੋਣਾਂ ਲਈ ਗਠਜੋੜ ਹੋਣ ਦੀਆਂ ਚੱਲ ਰਹੀਆਂ ਚਰਚਾਵਾਂ ਹੁਣ ਖ਼ਤਮ ਹੋ ਗਈਆਂ ਹਨ। ਸੀਟਾਂ ਦੀ ਵੰਡ ਨੂੰ ਲੈ ਕੇ ਦੋਨਾਂ ਪਾਰਟੀਆਂ ਵਿਚਕਾਰ ਹੋਈ ਕਈ ਗੇੜਾਂ ਦੀ ਗਲਬਾਤ ਸਿਰੇ ਨਹੀਂ ਚੜ੍ਹ ਸਕੀ। ਜਿਸਤੋਂ ਬਾਅਦ ਸੋਮਵਾਰ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀਆਂ ਹੁਣ ਤੱਕ 2 ਲਿਸਟਾਂ ਜਾਰੀ ਕਰ ਦਿੱਤੀਆ ਹਨ। ਹਰਿਆਣਾ ਦੀਆਂ ਕੁੱਲ 90 ਸੀਟਾਂ ਹਨ, ਜਿੰਨ੍ਹਾਂ ਵਿਚੋਂ ਕਾਂਗਰਸ ਲਗਭਗ 41 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਦੋ ਲਿਸਟਾਂ ਰਾਹੀਂ ਐਲਾਨ ਕਰ ਚੁੱਕੀ ਹੈ। ਸੂਬੇ ਵਿਚ ਭਾਜਪਾ ਲਗਾਤਾਰ ਦਸ ਸਾਲਾਂ ਤੋਂ ਸੱਤਾ ਵਿਚ ਹੈ ਤੇ ਤੀਜ਼ੀ ਵਾਰ ਮੁੜ ਸਰਕਾਰ ਬਣਾਉਣ ਲਈ ਸਿਰਤੋੜ ਯਤਨ ਕਰ ਰਹੀ ਹੈ। ਇਸਦੇ ਲਈ ਕੁੱਝ ਮਹੀਨੇ ਪਹਿਲਾਂ ਮੁੱਖ ਮੰਤਰੀ ਨੂੰ ਵੀ ਬਦਲ ਦਿੱਤਾ ਗਿਆ ਹੈ।
ਪੰਜਾਬ ’ਚ ਆਮ ਆਦਮੀ ਪਾਰਟੀ ਦੇ ਆਗੂ ਦਾ ਕ+ਤਲ, ਕਾਤਲਾਂ ਦੀ ਭਾਲ ਜਾਰੀ
ਪ੍ਰੰਤੂ ਇਸਦੇ ਬਾਵਜੂਦ ਭਾਜਪਾ ਵਿਚ ਟਿਕਟਾਂ ਦੀ ਵੰਡ ਨੂੰ ਲੈ ਕੇ ਮੱਚਿਆ ਘਮਾਸਾਨ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਤੇ ਪਾਰਟੀ ਦੇ ਮੌਜੂਦਾ ਮੰਤਰੀ, ਵਿਧਾਇਕਾਂ ਤੇ ਸਾਬਕਾ ਵਿਧਾਇਕਾਂ ਸਹਿਤ ਦਰਜਨਾਂ ਆਗੂ ਟਿਕਟਾਂ ਨਾ ਮਿਲਣ ਕਾਰਨ ਪਾਰਟੀ ਛੱਡ ਚੁੱਕੇ ਹਨ। ਇਸੇ ਤਰ੍ਹਾਂ ਕਾਂਗਰਸ ਦੀ ਪਹਿਲੀ ਲਿਸਟ ਤੋਂ ਬਾਅਦ ਕਈ ਆਗੂਆਂ ਨੇ ਨਰਾਜ਼ਗੀ ਜਤਾਈ ਹੈ। ਸੂਬੇ ਵਿਚ ਭਾਜਪਾ ਵਿਰੋਧੀ ਵੋਟਾਂ ਵੰਡਣ ਤੋਂ ਰੋਕਣ ਦੇ ਲਈ ਰਾਹੁਲ ਗਾਂਧੀ ਨੇ ਹਰਿਆਣਾ ਵਿਚ ਆਪ ਤੇ ਹੋਰਨਾਂ ਧਿਰਾਂ ਨਾਲ ਮਿਲਕੇ ਚੋਣਾਂ ਲੜਣ ਦੀ ਇੱਛਾ ਜਤਾਈ ਸੀ, ਜਿਸਤੋਂ ਬਾਅਦ ਦੋਨਾਂ ਧਿਰਾਂ ਵਿਚਕਾਰ ਗੱਲਬਾਤ ਸ਼ੁਰੂ ਹੋਈ ਸੀ। ਕਾਂਗਰਸ ਸੂਬੇ ਵਿਚ ਆਪ ਨੂੰ ਸਿਰਫ਼ ਅੱਧੀ ਦਰਜ਼ਨ ਸੀਟਾਂ ਦੇਣਾ ਚਾਹੁੰਦੀ ਸੀ ਤੇ ਆਪ ਘੱਟ ਤੋਂ ਘੱਟ ਇੱਕ ਦਰਜ਼ਨ ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰਨਾ ਚਾਹੁੰਦੀ ਸੀ।
ਪਰਮਿੰਦਰ ਸਿੰਘ ਢੀਂਡਸਾ ਤੇ ਬੀਬੀ ਜੰਗੀਰ ਕੌਰ ਸ਼੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਪੇਸ਼
ਚਰਚਾ ਮੁਤਾਬਕ ਦੋਨਾਂ ਧਿਰਾਂ ਵਿਚਕਾਰ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਆਪ ਨੂੰ ਉਮੀਦਵਾਰਾਂ ਦੀ ਲਿਸਟ ਜਾਰੀ ਕਰਨੀ ਪਈ। 5 ਅਕਤੂਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਲਈ ਨਾਮਜਦਗੀਆਂ ਦੀ ਆਖ਼ਰੀ ਤਰੀਕ 12 ਸਤੰਬਰ ਹੈ ਤੇ ਹੁਣ ਸਿਰਫ਼ ਤਿੰਨ ਦਿਨ ਬਾਕੀ ਬਚੇ ਹਨ। ਉਂਝ ਵੀ ਹਰਿਆਣਾ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਪਤਨੀ ਸੁਨੀਤਾ ਕੇਜ਼ਰੀਵਾਲ ਸਹਿਤ ਵੱਡੇ ਆਗੂਆਂ ਵੱਲੋਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ।ਇੱਥੇ ਦਸਣਾ ਬਣਦਾ ਹੈ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਤੇ ਆਪ ਹਰਿਆਣਾ ਵਿਚ ਮਿਲਕੇ ਚੋਣਾਂ ਲੜੇ ਸਨ। ਕਾਂਗਰਸ ਨੇ 9 ਅਤੇ ਆਪ ਨੇ 1 ਸੀਟ ’ਤੇ ਚੋਣ ਲੜੀ ਸੀ। ਹਾਲਾਂਕਿ ਆਪ ਸੀਟ ਹਾਰ ਗਈ ਪ੍ਰੰਤੂ ਕਾਂਗਰਸ ਨੇ 5 ਸੀਟਾਂ ਜਿੱਤ ਲਈਆਂ ਸਨ।
Share the post "Haryana ਵਿਚ Congress ਤੇ AAP ਵਿਚਕਾਰ ਗਠਜੋੜ ਦੀ ਗੱਲਬਾਤ ਟੁੱਟੀ, AAP ਨੇ ਜਾਰੀ ਕੀਤੀ ਪਹਿਲੀ ਲਿਸਟ"