ਚੰਡੀਗੜ੍ਹ, 2 ਜੂਨ: ਬੀਤੇ ਕੱਲ ਆਖ਼ਰੀ ਗੇੜ ਤਹਿਤ ਪੰਜਾਬ ਵਿੱਚ 13 ਲੋਕ ਸਭਾ ਸੀਟਾਂ ਲਈ ਹੋਈ ਵੋਟਿੰਗ ਦੇ ਦੇਰ ਰਾਤ ਸਾਹਮਣੇ ਆਏ ਅੰਕੜਿਆਂ ਮੁਤਾਬਕ ਲਗਭਗ 61.32 ਫ਼ੀਸਦੀ ਪੋਲਿੰਗ ਹੋਈ ਹੈ। ਸਭ ਤੋਂ ਵੱਧ ਵੋਟਿੰਗ ਦੇ ਵਿਚ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੇ ਝੰਡੇ ਗੱਡੇ ਹਨ। ਮੁੱਖ ਚੋਣ ਅਧਿਕਾਰੀ ਵੱਲੋਂ ਦੇਰ ਰਾਤ ਜਾਰੀ ਅੰਕੜਿਆਂ ਦੇ ਮੁਤਾਬਕ ਬਠਿੰਡਾ ਹਲਕੇ ਵਿਚ ਪੂਰੇ ਪੰਜਾਬ ਵਿਚੋਂ ਸਭ ਤੋਂ ਵੱਧ 67.97 ਫੀਸਦੀ ਪੋਲਿੰਗ ਹੋਈ ਹੈ। ਜਦੋਂ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਲੋਕ ਸਭਾ ਹਲਕਾ ਪੋਲਿੰਗ ਦੇ ਮਾਮਲੇ ਵਿਚ ਪਿੱਛੇ ਹੀ ਰਿਹਾ ਹੈ।
ਵੋਟ ਪਾਉਣ ਦੌਰਾਨ ‘ਚੋਣ ਚਿੰਨ’ ਲਗਾਉਣ ਵਾਲੇ ਭਾਜਪਾ ਉਮੀਦਵਾਰ ਬੁਰੇ ਫ਼ਸੇ
ਇੱਥੇ 54.02 ਫ਼ੀਸਦੀ ਪੋਲਿੰਗ ਹੋਈ ਹੈ। ਜੇਕਰ ਜਾਰੀ ਅੰਕੜਿਆਂ ਮੁਤਾਬਕ ਗੱਲ ਕੀਤੀ ਜਾਵੇ ਤਾਂ ਬਠਿੰਡਾ ਤੋਂ ਬਾਅਦ ਦੂਜੇ ਨੰਬਰ ਉੱਪਰ ਫ਼ਿਰੋਜਪੁਰ ਲੋਕ ਸਭਾ ਹਲਕਾ ਰਿਹਾ ਹੈ, ਜਿਥੇ 65.95 ਫ਼ੀਸਦੀ ਪੋਲਿੰਗ ਹੋਈ ਹੈ। ਇਸੇ ਤਰ੍ਹਾਂ ਗੁਰਦਾਸਪੁਰ ਵਿਚ 64.66, ਮੁੱਖ ਮੰਤਰੀ ਦੇ ਜੱਦੀ ਜਿਲ੍ਹੇ ਸੰਗਰੂਰ ਵਿਚ 64.43 ਫ਼ੀਸਦੀ, ਪਟਿਆਲਾ 62.41 ਫ਼ੀਸਦੀ, ਖਡੂਰ ਸਾਹਿਬ 61.60 ਫ਼ੀਸਦੀ, ਫ਼ਤਿਹਗੜ੍ਹ ਵਿਚ 61.18 ਫ਼ੀਸਦੀ, ਫ਼ਰੀਦੋਕਟ ਵਿਖੇ 60.78 ਫ਼ੀਸਦੀ,ਸ਼੍ਰੀ ਅਨੰਦਪੁਰ ਸਾਹਿਬ ਵਿਖੇ 60.02 ਫ਼ੀਸਦੀ, ਜਲੰਧਰ ਵਿਚ 59.07 ਫ਼ੀਸਦੀ, ਹੁਸਿਆਰਪੁਰ ਵਿਚ 58.10 ਫ਼ੀਸਦੀ ਅਤੇ ਲੁਧਿਆਣਾ ਵਿਚ 57.18 ਫ਼ੀਸਦੀ ਪੋਲਿੰਗ ਹੋਈ ਹੈ।
Share the post "ਪੰਜਾਬ’ਚ ਲਗਭਗ ਹੋਈ 61.32 ਫ਼ੀਸਦੀ ਪੋਲਿੰਗ,ਬਠਿੰਡਾ ਵਾਲਿਆਂ ਨੇ ਵੋਟਾਂ’ਚ ਗੱਡੇ ਝੰਡੇ"