Chandigarh News: Aman Arora; ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੇ ਪੰਜਾਬ ਦੌਰੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ (Aman Arora) ਨੇ 4 ਸਵਾਲ ਕੀਤੇ ਹਨ। ਮੰਗਲਵਾਰ ਨੁੰ ਚੰਡੀਗੜ੍ਹ ‘ਚ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਅਮਨ ਅਰੋੜਾ ਨੇ ਗ੍ਰਹਿ ਮੰਤਰੀ ਨੂੰ ਪੁੱਛਿਆ ਕਿ ਉਹ ਆਪਣੇ ਪੰਜਾਬ ਦੌਰੇ ਦੌਰਾਨ ਸੂਬਾ ਵਾਸੀਆਂ ਨੂੰ ਉਨ੍ਹਾਂ ਦੇ ਮਨਾਂ ਵਿਚ ਉਪਜ਼ੇ ਸਵਾਲਾਂ ਦੇ ਜਵਾਬ ਦੇ ਕੇ ਜਾਣਗੇ।ਅਮਨ ਅਰੋੜਾਂ ਨੇ ਇੰਨ੍ਹਾਂ ਸਵਾਲਾਂ ਬਾਰੇ ਦਸਦਿਆਂ ਕਿਹਾ ਕਿ
ਇਹ ਵੀ ਪੜ੍ਹੋ 👉Amit Shah ਦਾ ਪੰਜਾਬ ਦੌਰਾ ਅੱਜ, ਪਰਵਿੰਦਰ ਝੋਟਾ ਸਮੇਤ ਗੁਲਜ਼ਾਰ ਤੂਰਬੰਜ਼ਾਰਾ ਤੇ ਬਿਕਰਮ ਦੇ ਘਰ ਜਾਣਗੇ
1. ਪੰਜਾਬ ਵਿੱਚ 543 ਕਿਲੋਮੀਟਰ ਲੰਬਾ ਅੰਤਰਰਾਸ਼ਟਰੀ ਬਾਰਡਰ ਹੈ ਜਿਸ ਦੇ 50 ਕਿਲੋਮੀਟਰ ਦੇ ਘੇਰੇ ਨੂੰ ਬੀਐਸਐਫ ਵੇਖਦੀ ਹੈ। ਕੇਂਦਰ ਸਰਕਾਰ ਅੰਤਰਰਾਸ਼ਟਰੀ ਬਾਰਡਰ ਤੇ ਨਸ਼ਾ ਰੋਕਣ ਵਿੱਚ ਨਾਕਾਮ ਕਿਉਂ ਰਹੀ ਹੈ?
2. ਗੁਜਰਾਤ ਜਿੱਥੇ ਲੰਬੇ ਸਮੇਂ ਤੋਂ ਭਾਜਪਾ ਦੀ ਸਰਕਾਰ ਹੈ ਦੇ ਮੁਦਰਾ ਪੋਰਟ ਤੋਂ 3000 ਕਿਲੋਗ੍ਰਾਮ ਹੀਰੋਇਨ ਤੱਕ ਫੜੀ ਜਾਂਦੀ ਹੈ ਉਸ ਬਾਰੇ ਅਮਿਤ ਸ਼ਾਹ ਕੀ ਕਹਿਣਗੇ?
ਇਹ ਵੀ ਪੜ੍ਹੋ 👉Big News: Parvinder Singh Jhota Murder Case ਦੀ ਜਾਂਚ CM Mann ਵੱਲੋਂ CBI ਨੂੰ ਸੌਂਪਣ ਦਾ ਐਲਾਨ
3. ਪੰਜਾਬ ਵਿੱਚ ਚਿੱਟਾ ਸ਼ਬਦ ਪਹਿਲੀ ਵਾਰ 2007 ਦੇ ਆਸ ਪਾਸ ਸੁਣਿਆ ਗਿਆ ਸੀ, ਜਿਸ ਸਮੇਂ ਭਾਜਪਾ ਅਕਾਲੀ ਦਲ ਨਾਲ ਮਿਲ ਕੇ ਪੰਜਾਬ ਵਿੱਚ ਸਰਕਾਰ ਚਲਾ ਰਹੀ ਸੀ ਉਸ ਸਮੇਂ ਬੀਜੇਪੀ ਕਿਉਂ ਚੁੱਪ ਰਹੀ?
4. ਪੰਜਾਬ ਉੱਤੇ ਕਿੰਤੂ ਪ੍ਰੰਤੂ ਕਰਨ ਵਾਲੇ ਅਮਿਤ ਸ਼ਾਹ ਇਹ ਦੱਸਣ ਕਿ ਭਾਜਪਾ ਸਾਸਿਤ ਰਾਜ ਮਹਾਰਾਸ਼ਟਰਾ, ਹਰਿਆਣਾ, ਰਾਜਸਥਾਨ ਆਦਿ ਵਿੱਚ ਕਾਨੂੰਨ ਤੇ ਨਿਆ ਵਿਵਸਥਾ ਦੀ ਕੀ ਹਾਲਤ ਹੈ? ਕਿਉਂ ਹਰਿਆਣਾ ਗੈਂਗਸਟਰਾਂ ਦੀ ਨਰਸਰੀ ਬਣਿਆ ਹੋਇਆ ਹੈ?
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



