Amit Shah ਦਾ ਪੰਜਾਬ ਦੌਰਾ; ਪਰਵਿੰਦਰ ਝੋਟਾ ਸਮੇਤ ਗੁਲਜ਼ਾਰ ਤੂਰਬੰਜ਼ਾਰਾ ਤੇ ਬਿਕਰਮ ਦੇ ਘਰ ਜਾਣਗੇ

Date:

spot_img

Punjab News: ਦੇਸ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਅੱਜ ਮੰਗਲਵਾਰ ਨੂੰ ਆਪਣੇ ਇੱਕ ਰੋਜ਼ਾ ਦੌਰੇ ‘ਤੇ ਪੰਜਾਬ ਪੁੱਜ ਰਹੇ ਹਨ। ਪੰਜਾਬ ਭਾਜਪਾ ਵੱਲੋਂ ਗ੍ਰਹਿ ਮੰਤਰੀ ਦੇ ਜਾਰੀ ਪ੍ਰੋਗਰਾਮ ਮੁਤਾਬਕ ਉਹ ਦੁਪਿਹਰ 12 ਵਜੇਂ ਅੰਮ੍ਰਿਤਸਰ ਏਅਰਪੋਰਟ ‘ਤੇ ਉੱਤਰਨਗੇ ਅਤੇ ਸਭ ਤੋਂ ਪਹਿਲਾਂ ਉਹ ਹੈਲੀਕਾਪਟਰ ਦੇ ਰਾਹੀਂ ਪਿਛਲੇ ਦਿਨੀਂ ਨਸ਼ੇ ਦਾ ਵਿਰੋਧ ਕਰਨ ਦੌਰਾਨ ਕਤਲ ਹੋਏ ਬਟਾਲਾ ਨੇੜਲੇ ਪਿੰਡ ਮਾੜੀ ਪੰਨਵਾਂ ਵਿਖੇ ਬਿਕਰਮਜੀਤ ਸਿੰਘ ਦੇ ਘਰ ਜਾਣਗੇ।

ਇਹ ਵੀ ਪੜ੍ਹੋ 👉Big News: Parvinder Singh Jhota Murder Case ਦੀ ਜਾਂਚ CM Mann ਵੱਲੋਂ CBI ਨੂੰ ਸੌਂਪਣ ਦਾ ਐਲਾਨ

ਇੱਥੇ ਪ੍ਰਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹ ਸੰਗਰੂਰ ਲਈ ਰਵਾਨਾ ਹੋਣਗੇ, ਜਿੱਥੇ ਪਿੰਡ ਤੁਰ ਬੰਜ਼ਾਰਾ ਵਿਚ ਆਪਣੇ ਪੁੱਤ ਦੇ ਨਸ਼ਿਆਂ ਤੋਂ ਦੁਖੀ ਹੋ ਕੇ ਵਿਤ ਮੰਤਰੀ ਦੇ ਪ੍ਰੋਗਰਾਮ ਵਿਚ ਸਵਾਲ ਕਰਨ ਤੋਂ ਬਾਅਦ ਪਿੰਡ ਦੇ ਕੁੱਝ ਲੋਕਾਂ ਵੱਲੋਂ ਤੰਗ ਕਰਨ ‘ਤੇ ਆਤਹਮੱਤਿਆ ਕਰਨ ਵਾਲੇ ਗੁਲਜ਼ਾਰ ਸਿੰਘ ਦੇ ਪ੍ਰਵਾਰ ਨੂੰ ਦਿਲਾਸਾ ਦੇਣਗੇ।

ਇਹ ਵੀ ਪੜ੍ਹੋ 👉Big News; Amit Shah ਦੇ ਦੌਰੇ ਤੋਂ ਪਹਿਲਾਂ Mansa ‘ਚ DC ਦੇ ਗੰਨਮੈਨ ਦੇ ਘਰ ਚੱਲੀਆਂ ਗੋ*ਲੀ*ਆਂ,ਦੋ ਦੀ ਮੌ*ਤ, ਦੋ ਜਖ਼ਮੀ

ਇਸਤੋਂ ਮਗਰੋਂ ਉੱਹ ਮਾਨਸਾ ਵਿਖੇ ਮ੍ਰਿਤਕ ਪਰਵਿੰਦਰ ਸਿੰਘ ਝੋਟਾ ਦੇ ਪ੍ਰਵਾਰ ਕੋਲ ਦੁੱਖ ਸਾਂਝਾ ਕਰਨ ਲਈ ਜਾਣਗੇ। ਇਸਤੋਂ ਬਾਅਦ ਉਹ ਅਪਣੇ ਦੌਰੇ ਦੇ ਆਖਰੀ ਪੜਾਅ ਦੌਰਾਨ ਲੁਧਿਆਣਾ ਜਾਣਗੇ, ਜਿੱਥੇ ਉਨ੍ਹਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਨ ਦੀ ਵੀ ਚਰਚਾ ਹੈ। ਅਖੀਰ ਵਿਚ ਉਹ ਦੁਸ਼ਿਹਰੇ ਦੇ ਪ੍ਰੋਗਰਾਮ ਵਿਚ ਸ਼ਮਲ ਹੋਣਗੇ ਅਤੇ ਦੇਰ ਸ਼ਾਮ ਹਲਵਾਰਾ ਏਅਰਪੋਰਟ ਰਾਹੀਂ ਵਾਪਸ ਦਿੱਲੀ ਚਲੇ ਜਾਣਗੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

CBI ਦਫ਼ਤਰ ’ਚ ਦੂਜੀ ਵਾਰ ਪੇਸ਼ ਹੋਏ ਰਾਜਬੀਰ ਸਿੰਘ ਘੁੰਮਣ

ਨਿਊਜ਼ ਡੈਸਕ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...

ਪੰਜਾਬ ‘ਚ ਬੱਸਾਂ ਦਾ ਚੱਕਾ ਜਾਮ ਹੋਣ ਦਾ ਖ਼ਤਰਾ!  21 ਅਕਤੂਬਰ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦੀ ਚਿਤਾਵਨੀ

ਨਿਊਜ਼ ਡੈਸਕ :  ਜੇਕਰ ਤੁਸੀਂ ਵੀ ਰੋਜ਼ਾਨਾ ਬੱਸ ਰਾਹੀਂ ਦਫ਼ਤਰ...