ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ ਭਰੋਸਾ

Date:

spot_img

👉ਉਦਯੋਗ ਮੰਤਰੀ ਅਰੋੜਾ ਵੱਲੋਂ ਯੂ.ਏ.ਈ.ਆਈ.ਆਈ.ਸੀ. ਦੇ ਸਕੱਤਰ ਜਨਰਲ ਮਹਾਮਹਿਮ ਅਬਦੁੱਲਾ ਅਹਿਮਦ ਅਲ ਸੁਵੈਦੀ ਨਾਲ ਮੁਲਾਕਾਤ; ਯੂ.ਏ.ਈ. ਨਿਵੇਸ਼ਕਾਂ ਅੱਗੇ ਪੰਜਾਬ ਨੂੰ ਪਸੰਦੀਦਾ ਨਿਵੇਸ਼ ਸਥਾਨ ਵਜੋਂ ਕੀਤਾ ਪੇਸ਼
👉ਮਾਨ ਸਰਕਾਰ ਆਲਮੀ ਭਾਈਵਾਲੀ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਚਨਬੱਧ: ਅਮਨ ਅਰੋੜਾ

Business News : ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ ਕਰਨ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਦੇ ਵੱਡੇ ਯਤਨ ਤਹਿਤ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਦੁਬਈ ਵਿੱਚ ਸਾਲਾਨਾ ਨਿਵੇਸ਼ ਮੀਟਿੰਗ (ਏ.ਆਈ.ਐੱਮ.) ਮੌਕੇ ਯੂ.ਏ.ਈ. ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ (ਯੂ.ਏ.ਈ.ਆਈ.ਆਈ.ਸੀ.) ਦੇ ਸਕੱਤਰ ਜਨਰਲ ਮਹਾਮਹਿਮ ਅਬਦੁੱਲਾ ਅਹਿਮਦ ਅਲ ਸੁਵੈਦੀ ਨਾਲ ਮੁਲਾਕਾਤ ਕਰਕੇ ਸੂਬੇ ਵਿੱਚ ਨਿਵੇਸ਼ ਲਿਆਉਣ ਦੇ ਅਥਾਹ ਤੇ ਵਿਆਪਕ ਮੌਕਿਆਂ ਬਾਰੇ ਚਰਚਾ ਕੀਤੀ।ਇਸ ਉੱਚ-ਪੱਧਰੀ ਮੀਟਿੰਗ ਦੌਰਾਨ ਉਦਯੋਗ ਮੰਤਰੀ ਨੇ ਮਹਾਮਹਿਮ ਅਬਦੁੱਲਾ ਅਹਿਮਦ ਅਲ ਸੁਵੈਦੀ ਨੂੰ ਪੰਜਾਬ ਦੀਆਂ ਵਿਸ਼ਾਲ ਆਰਥਿਕ ਸੰਭਾਵਨਾਵਾਂ ਬਾਰੇ ਜਾਣੂ ਕਰਵਾਇਆ ਅਤੇ ਯੂ.ਏ.ਈ. ਦੇ ਨਿਵੇਸ਼ਕਾਂ ਨੂੰ ਸਰਕਾਰੀ, ਅਰਧ-ਸਰਕਾਰੀ ਅਤੇ ਨਿੱਜੀ ਖੇਤਰ ਦੀਆਂ ਭਾਈਵਾਲੀਆਂ ਰਾਹੀਂ ਉੱਚ-ਵਿਕਾਸ ਵਾਲੇ ਖੇਤਰਾਂ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ।

ਇਹ ਵੀ ਪੜ੍ਹੋ 👉ਜਨ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ: ਪੰਜਾਬ ਵਿੱਚ ਸਾਰੀਆਂ ਸਰਕਾਰੀ ਇਮਾਰਤਾਂ, ਪੁਲਾਂ ਅਤੇ ਕਲਵਰਟਾਂ ਦੇ ਸਟ੍ਰਕਚਰਲ ਆਡਿਟ ਦੇ ਹੁਕਮ: ਹਰਭਜਨ ਸਿੰਘ ਈ.ਟੀ.ਓ.

ਸੂਬਾ ਸਰਕਾਰ ਦੇ ਸਨਅਤੀ ਵਿਕਾਸ ਸਬੰਧੀ ਅਹਿਦ ਨੂੰ ਦੁਹਰਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਯੂ.ਏ.ਈ.ਆਈ.ਆਈ.ਸੀ. ਨੂੰ ਭਰੋਸਾ ਦਿੱਤਾ ਕਿ ਸੂਬੇ ਵਿੱਚ ਆਪਣੇ ਕਾਰੋਬਾਰ ਸਥਾਪਤ ਕਰਨ ਜਾਂ ਕਾਰੋਬਾਰ ਵਿਸਥਾਰ ਦੇ ਚਾਹਵਾਨ ਨਿਵੇਸ਼ਕਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਪ੍ਰਸ਼ਾਸਕੀ ਸਹਿਯੋਗ, ਮਾਰਗਦਰਸ਼ਨ ਅਤੇ ਮਾਲ-ਢੁਆਈ ਤੇ ਹੋਰ ਪ੍ਰਬੰਧਕੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਅਗਵਾਈ ਹੇਠ ਪੰਜਾਬ, ਯੂ.ਏ.ਈ. ਆਧਾਰਤ ਨਿਵੇਸ਼ਕਾਂ ਅਤੇ ਸੰਸਥਾਗਤ ਫੰਡਿੰਗ ਸੰਗਠਨਾਂ ਨਾਲ ਦੀਰਘਕਾਲੀ ਅਤੇ ਆਪਸੀ ਲਾਭਕਾਰੀ ਸਬੰਧ ਬਣਾਉਣ ਦਾ ਚਾਹਵਾਨ ਹੈ।

ਇਹ ਵੀ ਪੜ੍ਹੋ 👉ਪੰਜਾਬ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅਹਿਮ ਯੋਗਦਾਨ : ਮੋਹਿੰਦਰ ਭਗਤ

ਸੂਬੇ ਦੇ ਨਿਵੇਸ਼ਕ-ਪੱਖੀ ਸੁਧਾਰਾਂ ਬਾਰੇ ਜਾਣੂ ਕਰਵਾਉਂਦਿਆਂ ਕੈਬਨਿਟ ਮੰਤਰੀ ਨੇ ‘ਇਨਵੈਸਟ ਪੰਜਾਬ’ ਰਾਹੀਂ ਆਸਾਨੀ ਨਾਲ ਕਾਰੋਬਾਰ ਕਰਨ ਦੀ ਪ੍ਰਕਿਰਿਆ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ, ਜੋ ਸੁਚਾਰੂ ਅਤੇ ਮੁਸ਼ਕਲ ਰਹਿਤ ਨਿਵੇਸ਼ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਅਤੇ ਤੁਰੰਤ ਕਾਨੂੰਨੀ ਪ੍ਰਵਾਨਗੀਆਂ ਅਤੇ ਮਨਜ਼ੂਰੀਆਂ ਪ੍ਰਦਾਨ ਲਈ ਸੂਬੇ ਦਾ ਇੱਕ ਸਿੰਗਲ-ਵਿੰਡੋ ਪਲੇਟਫਾਰਮ ਹੈ।ਸ੍ਰੀ ਅਮਨ ਅਰੋੜਾ ਨੇ ਕਿਹਾ, “ਪੰਜਾਬ ਵਧੇਰੇ ਅਨੁਕੂਲ ਉੱਦਮੀ ਮਾਹੌਲ, ਸ਼ਾਨਦਾਰ ਮਲਟੀਮਾਡਲ ਸੰਪਰਕ, ਹੁਨਰਮੰਦ ਤਕਨੀਕੀ ਕਾਮੇ ਅਤੇ ਇੱਕ ਪਾਰਦਰਸ਼ੀ ਪ੍ਰਸ਼ਾਸਨਿਕ ਢਾਂਚਾ ਪੇਸ਼ ਕਰਦਾ ਹੈ। ਅਸੀਂ ਯੂ.ਏ.ਈ. ਦੇ ਕਾਰੋਬਾਰੀ ਆਗੂਆਂ ਨੂੰ ਪੰਜਾਬ ਦੀ ਇਸ ਪ੍ਰਭਾਵੀ ਆਰਥਿਕ ਵਿਕਾਸ ਯਾਤਰਾ ਵਿੱਚ ਸਰਗਰਮ ਭਾਈਵਾਲ ਬਣਨ ਦਾ ਸੱਦਾ ਦਿੰਦੇ ਹਾਂ।”

ਇਹ ਵੀ ਪੜ੍ਹੋ 👉ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ 46 ਤੋਂ ਸ੍ਰੀ ਵਰਿੰਦਾਵਨ ਧਾਮ ਤੇ ਮਥੁਰਾ ਧਾਮ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਯੂ.ਏ.ਈ. ਇੰਟਰਨੈਸ਼ਨਲ ਇਨਵੈਸਟਮੈਂਟ ਕੌਂਸਲ (ਯੂ.ਏ.ਈ.ਆਈ.ਆਈ.ਸੀ.), ਜੋ ਵਿਦੇਸ਼ੀ ਪ੍ਰਤੱਖ ਨਿਵੇਸ਼ (ਐੱਫ.ਡੀ.ਆਈ.) ਨੂੰ ਚੈਨਲਾਈਜ਼ ਕਰਨ ਲਈ ਯੂ.ਏ.ਈ. ਦੀਆਂ ਜਨਤਕ ਅਤੇ ਨਿੱਜੀ ਸੰਸਥਾਵਾਂ ਨੂੰ ਇਕਜੁੱਟ ਕਰਦੀ ਹੈ, ਨੇ ਪੰਜਾਬ ਦੇ ਵਫ਼ਦ ਦੀ ਇਸ ਸਰਗਰਮ ਪਹਿਲਕਦਮੀ ਦਾ ਸਵਾਗਤ ਕੀਤਾ। ਮੀਟਿੰਗ ਦੌਰਾਨ ਯੂ.ਏ.ਈ. ਅਤੇ ਪੰਜਾਬ ਦਰਮਿਆਨ ਸਿੱਧੇ ਪੂੰਜੀ ਪ੍ਰਵਾਹ ਅਤੇ ਸਾਂਝੇ ਉੱਦਮਾਂ ਨੂੰ ਸਮਰੱਥ ਬਣਾਉਣ ਲਈ ਮਜ਼ਬੂਤ ਸੰਸਥਾਗਤ ਸੰਪਰਕ ਸਥਾਪਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਗਿਆ।ਦੁਵੱਲੀ ਗੱਲਬਾਤ ‘ਤੇ ਤਸੱਲੀ ਪ੍ਰਗਟਾਉਂਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਮੁਲਾਕਾਤ ਅਹਿਮ ਮੀਲ ਪੱਥਰ ਸਾਬਤ ਹੋਵੇਗੀ, ਜੋ ਦੁਵੱਲੇ ਆਰਥਿਕ ਸਹਿਯੋਗ, ਮਜ਼ਬੂਤ ਵਪਾਰਕ ਸਬੰਧਾਂ ਅਤੇ ਪੰਜਾਬ ਵਿੱਚ ਵੱਡੀ ਪੱਧਰ ‘ਤੇ ਨਿਵੇਸ਼ ਦਾ ਰਾਹ ਪੱਧਰਾ ਕਰੇਗੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਸਰਕਾਰ ਦੇ ਲਿਖਤੀ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਚੱਲ ਰਿਹਾ ਧਰਨਾ ਕੀਤਾ ਸਮਾਪਤ

👉ਭਗਵੰਤ ਮਾਨ ਸਰਕਾਰ ਵੱਲੋਂ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਸੱਦਣ,...

ਪੰਜਾਬ ’ਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਅਹਿਮ ਯੋਗਦਾਨ : ਮੋਹਿੰਦਰ ਭਗਤ

👉ਕੈਬਨਿਟ ਮੰਤਰੀ ਨੇ ਬਲਾਕ ਜਲੰਧਰ ਪੱਛਮੀ ਦੇ ਖੇਡ ਮੁਕਾਬਲਿਆਂ...