ਅਦਭੁੱਤ ਮਾਮਲਾ:CM ਲਈ ਲਿਆਂਦੇ ਸਮੋਸੇ ਖ਼ਾ ਗਿਆ ਕੋਈ ਹੋਰ, ਜਾਂਚ ਖੁਫ਼ੀਆ ਵਿੰਗ ਨੂੰ ਸੌਂਪੀ!

0
81

ਅਦਭੁੱਤ ਮਾਮਲਾ:CM ਲਈ ਲਿਆਂਦੇ ਸਮੋਸੇ ਖ਼ਾ ਗਿਆ ਕੋਈ ਹੋਰ, ਜਾਂਚ ਖੁਫ਼ੀਆ ਵਿੰਗ ਨੂੰ ਸੌਂਪੀ!
ਸ਼ਿਮਲਾ, 7 ਨਵੰਬਰ: ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ’ਚ ਇੰਨੀਂ ਦਿਨੀਂ ਇੱਕ ਬੇਹੱਦ ਹੀ ਹੈਰਾਨ ਕਰਨ ਵਾਲਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜੀ ਹਾਂ, ਮਾਮਲਾ ਕੁੱਝ ਇਸ ਤਰ੍ਹਾਂ ਦਾ ਹੈ ਕਿ ਪਿਛਲੇ ਦਿਨੀਂ ਹਿਮਾਚਲ ਦੇ ਖੁਫ਼ੀਆ ਵਿੰਗ ਵਿਚ ਰੱਖੇ ਇੱਕ ਸਮਾਗਮ ਵਿਚ ਸ਼ਿਰਕਤ ਕਰਨ ਗਏ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੇ ਲਈ ਇੱਕ ਵਿਸ਼ੇਸ ਹੋਟਲ ਤੋਂ ਮੰਗਵਾਏ ਸਮੋਸੇ ਤੇ ਕੇਕ ਨੂੰ ਕੋਈ ਹੋਰ ਖ਼ਾ ਗਿਆ। ਖੁਫ਼ੀਆ ਵਿੰਗ ਵੱਲੋਂ ਇਸ ਮਾਮਲੇ ਦੀ ਜਾਂਚ ਖ਼ੋਲੀ ਗਈ ਹੈ ਕਿ ਆਖਿਰ ਵੀਵੀਆਈਪੀ ਲਈ ਆਏ ਖਾਣ-ਪੀਣ ਦਾ ਸਮਾਨ ਨੂੰ ਕੋਈ ਹੋਰ ਕਿਸ ਤਰ੍ਹਾਂ ਛਕ ਗਿਆ।

ਇਹ ਵੀ ਪੜ੍ਹੋਪੰਜਾਬ ਨੇ ਕੇਂਦਰ ਅੱਗੇ ਬਿਜਲੀ ਤੇ ਸ਼ਹਿਰੀ ਖੇਤਰ ਨਾਲ ਸਬੰਧੀ ਆਪਣਾ ਪੱਖੀ ਮਜ਼ਬੂਤੀ ਨਾਲ ਰੱਖਿਆ

ਸੂਚਨਾ ਮੁਤਾਬਕ 21 ਅਕਤੂਬਰ ਨੂੰ ਮੁੱਖ ਮੰਤਰੀ ਸੁੱਖੂ ਦਾ ਇਹ ਪ੍ਰੋਗਰਾਮ ਸੀ, ਜਿਸਦੇ ਲਈ ਲੱਕੜ ਬਜ਼ਾਰ ਦੇ ਇੱਕ ਹੋਟਲ ਤੋਂ ਉਨ੍ਹਾਂ ਦੇ ਲਈ ਵਿਸ਼ੇਸ ਸਮੌਸੇ ਅਤੇ ਕੇਕ ਮੰਗਵਾਏ ਗਏ ਸਨ ਪ੍ਰੰਤੂ ਇਹ ਸਮਾਨ ਉਨ੍ਹਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਕਿਸੇ ਹੋਰ ਨੇ ਛਕ ਲਿਆ। ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਜਦ ਇਸਦੀ ਭਿਣਕ ਉੱਚ ਅਧਿਕਾਰੀਆਂ ਨੂੰ ਲੱਗੀ ਤਾਂ ਉਹ ਨਰਾਜ਼ ਹੋ ਗਏ। ਜਿਸਦੇ ਚੱਲਦੇ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਅਗਵਾਈ ਹੇਠ ਇਸ ਮਾਮਲੇ ਦੀ ਜਾਂਚ ਕਰਵਾਈ ਗਈ। ਹਾਲਾਂਕਿ ਜਾਂਚ ਵਿਚ ਕੀ ਸਾਹਮਣੇ ਆਇਆ ਹੈ, ਇਸਦੇ ਬਾਰੇ ਪਤਾ ਤਾਂ ਨਹੀਂ ਚੱਲ ਸਕਿਆ ਪ੍ਰੰਤੂ ਇਹ ਮਾਮਲਾ ਹਿਮਾਚਲ ਦੇ ਸਿਆਸੀ ਹਲਕਿਆਂ ਵਿਚ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਵਿਰੌਧੀ ਧਿਰ ਭਾਜਪਾ ਦੇ ਬੁਲਾਰੇ ਨੇ ਵੀ ਸਰਕਾਰ ਨੂੰ ਸਮੌਸਿਆ ਪਿੱਛੇ ਉਲਝਣ ਦੀ ਬਜਾਏ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਧਿਆਨ ਦੇਣ ਲਈ ਕਿਹਾ ਹੈ।

 

 

LEAVE A REPLY

Please enter your comment!
Please enter your name here