New Delhi: ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਵਿਚ ਇੱਕ ਹੈਰਾਨੀਜਨਕ ਘਟਨਾ ਵਾਪਰਨ ਦੀ ਗੱਲ ਸਾਹਮਣੇ ਆਈ ਹੈ। ਅਫਗਾਨਿਸਤਾਨ ਤੋਂ ਇੱਕ 13 ਸਾਲਾਂ ਬੱਚਾ ਜਹਾਜ਼ ਦੇ ਲੈਂਡਿੰਗ ਗੀਅਰ ਵਿਚ ਲੁਕ ਕੇ ਭਾਰਤ ਪੁੱਜ ਗਿਆ। ਇਸ ਬੱਚੇ ਦੇ ਪੁੱਜਣ ਦਾ ਪਤਾ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 ‘ਤੇ ਲੱਗਿਆ, ਜਿੱਥੇ ਉਹ ਸ਼ੱਕੀ ਹਾਲਾਤਾਂ ‘ਚ ਜਹਾਜ਼ ਦੇ ਇਰਦ-ਗਿਰਦ ਘੁੰਮ ਰਿਹਾ ਸੀ। ਇਸ ਬੱਚੇ ਬਾਰੇ ਦਸਿਆ ਜਾ ਰਿਹਾ ਕਿ ਇਹ ਅਫਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ਤੋਂ ਹੈ, ਜਿੱਥੋਂ ਇਹ ਬੱਚਾ ਫ਼ਗਾਨਿਸਤਾਨ ਦੀ ਹੀ ਏਅਰਲਾਈਨਜ਼ ਕੰਪਨੀ KAM ਦੀ ਫ਼ਲਾਈਟ RQ-4401 ਰਾਹੀਂ ਆਇਆ।
ਇਹ ਵੀ ਪੜ੍ਹੋ ਗਿੱਦੜਵਾਹਾ ਹਲਕੇ ਦੇ Ex MLA Raghbir Pardhan ਦਾ ਹੋਇਆ ਦੇਹਾਂਤ
ਇਹ ਫਲਾਈਟ 21 ਸਤੰਬਰ ਨੂੰ ਕਾਬੁਲ ਦੇ ਹਾਮਿਦ ਕਰਜ਼ਈ ਹਵਾਈ ਅੱਡੇ ਤੋਂ ਸਵੇਰੇ 8:46 ਵਜੇ ਭਾਰਤੀ ਸਮੇਂ ਅਨੁਸਾਰ ਰਵਾਨਾ ਹੋਈ ਅਤੇ ਸਵੇਰੇ 10:20 ਵਜੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 3 ‘ਤੇ ਉਤਰੀ ਸੀ, ਜਿਸਤੋਂ ਬਾਅਦ ਇਸ ਬੱਚੇ ਦੀ ਆਮਦ ਬਾਰੇ ਪਤਾ ਲੱਗਿਆ। ਇਹ ਖਬਰ ਹੁਣ ਮੀਡੀਆ ਵਿਚ ਬਾਹਰ ਆਈ ਹੈ। ਜਦ ਪੁਲਿਸ ਨੇ ਇਸ ਬੱਚੇ ਨੂੰ ਆਪਣੀ ਹਿਰਾਸਤ ਵਿਚ ਲੈ ਕੇ ਪੁੱਛਗਿਛ ਕੀਤੀ ਤਾਂ ਬੱਚੇ ਨੇ ਕਾਫ਼ੀ ਹੈਰਾਨੀਜਨਕ ਜਵਾਬ ਦਿੰਦੇ, ਜਿਸਦੇ ਵਿਚ ਉਸਨੇ ਦਾਅਵਾ ਕੀਤਾ ਕਿ ਉਹ ਇੱਥੇ ਸਫ਼ਰ ਕਰਕੇ ਦੇਖਣਾ ਚਾਹੁੰਦਾ ਸੀ ਕਿ ਕਿਵੇਂ ਮਹਿਸੂਸ ਹੁੰਦਾ ਹੈ।
ਮੁਢਲੀ ਪੁਛਗਿਛ ਤੋਂ ਬਾਅਦ 21 ਸਤੰਬਰ ਨੂੰ ਹੀ ਏਅਰਪੋਰਟ ਅਥਾਰਟੀ ਨੇ ਬੱਚੇ ਨੂੰ ਵਾਪਸ ਕਾਬੂਲ ਭੇਜ ਦਿੱਤਾ। ਪੁਛਗਿਛ ਦੌਰਾਨ ਬੱਚੇ ਨੇ ਇਹ ਵੀ ਦਸਿਆ ਕਿ ਉਹ ਕਾਬੁਲ ਹਵਾਈ ਅੱਡੇ ਵਿੱਚ ਚੋਰੀ-ਛਿਪੇ ਦਾਖਲ ਹੋ ਗਿਆ ਸੀ ਅਤੇ ਜਹਾਜ਼ ਦੇ ਪਿਛਲੇ ਲੈਂਡਿੰਗ ਗੀਅਰ ਡੱਬੇ ਵਿੱਚ ਜਾਣ ਵਿੱਚ ਕਾਮਯਾਬ ਹੋ ਗਿਆ ਸੀ। ਸੁਰੱਖਿਆ ਤੇ ਹਵਾਈ ਜਾਂਚ ਪ੍ਰਣਾਲੀ ਨਾਲ ਜੁੜੇ ਲੋਕ ਇਸ ਬੱਚੇ ਦੇ ਕਰੀਬ ਢਾਈ ਘੰਟਿਆਂ ਦੇ ਸਫ਼ਰ ਦੌਰਾਨ ਜਿੰਦਾ ਬਚ ਕੇ ਇੱਥੇ ਉਤਰਨ ਉਪਰ ਹੈਰਾਨ ਹਨ।
ਇਹ ਵੀ ਪੜ੍ਹੋ ਅਮਲੋਹ ‘ਚ ਪ੍ਰਵਾਸੀ ਸਮਝ ਕੇ ਨੌਜਵਾਨ ਲੜਕੇ-ਲੜਕੀ ਦੀ ਕੁੱਟਮਾਰ ਕਰਨ ਵਾਲਿਆਂ ਵਿਰੁਧ ਪਰਚਾ ਦਰਜ਼
ਉਨ੍ਹਾਂ ਦਾ ਮੰਨਣਾ ਹੈ ਕਿ 30,000 ਫੁੱਟ ਦੀ ਉਚਾਈ ‘ਤੇ ਜਦ ਜਹਾਜ਼ ਉੱਡਦਾ ਹੈ ਤਾਂ ਤਾਪਮਾਨ ਮਾਈਨਸ 40 ਤੋਂ ਮਾਈਨਸ 60 ਡਿਗਰੀ ਸੈਲਸੀਅਸ ਤੱਕ ਚਲਾ ਜਾਂਦਾ ਹੈ ਅਤੇ ਆਕਸੀਜਨ ਦਾ ਪੱਧਰ ਬਹੁਤ ਘੱਟ ਹੁੰਦਾ ਹੈ, ਜਿਸ ਨਾਲ ਮਿੰਟਾਂ ਵਿੱਚ ਬੇਹੋਸ਼ੀ ਜਾਂ ਮੌਤ ਹੋ ਸਕਦੀ ਹੈ।ਜਿਕਰਯੋਗ ਹੈ ਕਿ ਜਦ ਸਾਲ 2021 ਵਿਚ ਅਮਰੀਕਾ ਅਫ਼ਗਾਨਿਸਤਾਨ ਛੱਡ ਕੇ ਵਾਪਸ ਆਇਆ ਸੀ ਤਾਂ ਤਾਲਿਬਾਨ ਦੇ ਕਬਜ਼ੇ ਸਮੇਂ ਵੀ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਦ ਅਮਰੀਕੀ ਜਹਾਜ਼ਾਂ ਦੇ ਵਿਚ ਜਹਾਜ਼ ਦੇ ਉਪਰ ਅਤੇ ਲਮਕ ਕੇ ਅਫਗਾਨ ਨਾਗਰਿਕ ਦੇਸ ਛੱਡ ਕੇ ਜਾਣ ਦੀ ਕੋਸ਼ਿੱਸ ਕਰ ਰਹੇ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।


