Parvinder singh Jhote ਦੇ ਪ੍ਰਵਾਰ ਨੂੰ ਮਿਲੇ Amit Shah, ਦਿੱਤਾ ਇਨਸਾਫ਼ ਦਾ ਭਰੋੋਸਾ

Date:

spot_img

Mansa News: Parvinder Singh Jhota Murder Case; ਲੰਘੀ 13 ਅਕਤੂਬਰ ਨੂੰ ਇੱਕ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਵੱਲੋਂ ਗੋਲੀ ਮਾਰ ਕੇ ਕਤਲ ਕੀਤੇ ਗਏ ਨਸ਼ਾ ਵਿਰੋਧੀ ਕਮੇਟੀ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਪ੍ਰਵਾਰ ਨਾਲ ਅੱਜ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਮੁਲਾਕਾਤ ਕੀਤੀ ਗਈ। ਮਾਨਸਾ ਸ਼ਹਿਰ ‘ਚ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਝੋਟੇ ਦੇ ਘਰ ਪੁੱਜੇ ਅਮਿਤ ਸ਼ਾਹ ਨੇ ਝੋਟੇ ਦੇ ਪਿਤਾ ਭੀਮ ਸਿੰਘ ਤੇ ਪਤਨੀ ਮਨਪ੍ਰੀਤ ਕੌਰ ਸਮੇਤ ਪੂਰੇ ਪ੍ਰਵਾਰ ਦਾ ਦੁੱਖ-ਦਰਦ ਸੁਣਦਿਆਂ ਭਰੋਸਾ ਦਿਵਾਇਆ ਕਿ ਭਲਕ ਤੱਕ ਉਨ੍ਹਾਂ ਕੋਲ ਸੀਬੀਆਈ ਦੇ ਅਧਿਕਾਰੀ ਪੁੱਜ ਜਾਣਗੇ।

ਇਹ ਵੀ ਪੜ੍ਹੋ 👉Punjab ਪੁੱਜੇ Amit Shah; ਨਸ਼ੇ ਦੇ ਵਿਰੋਧ ਵਿਚ ਮਾਰੇ ਗਏ ਬਿਕਰਮ ਸਿੰਘ ਤੇ ਗੁਲਜ਼ਾਰ ਸਿੰਘ ਦੇ ਪ੍ਰਵਾਰਾਂ ਨਾਲ ਕੀਤੀ ਮੁਲਾਕਾਤ

ਉਨ੍ਹਾਂ ਕਿਹਾ ਕਿ ਕੇਂਦਰ ਦੀ ਸਰਕਾਰ ਸ਼ਹੀਦ ਝੋਟੇ ਦੇ ਪ੍ਰਵਾਰ ਨਾਲ ਡਟ ਕੇ ਖੜੀ ਹੈ, ਕਿਉਂਕਿ ਉਸਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਆਪਣੀ ਕੁਰਬਾਨੀ ਦਿੱਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਸਾਬਕਾ ਮੰਤਰੀ ਜਗਦੀਪ ਸਿੰਘ ਨਕਈ ਸਮੇਤ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related