Arvind kejriwal ਦਾ ਵੱਡਾ ਦਾਅਵਾ, ਜੇ ਭਾਜਪਾ ਜਿੱਤੀ ਤਾਂ ਮੋਦੀ ਨਹੀਂ ਅਮਿਤ ਸ਼ਾਹ ਹੋਣਗੇ ਪ੍ਰਧਾਨ ਮੰਤਰੀ

0
16

ਨਵੀਂ ਦਿੱਲੀ, 11 ਮਈ: ਬੀਤੇ ਕੱਲ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਚੋਣ ਪ੍ਰਚਾਰ ਲਈ 21 ਦਿਨਾਂ ਵਾਸਤੇ ਜੇਲ ਤੋਂ ਬਾਹਰ ਆਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੁਣ ਮੁੜ ਗਤੀਸ਼ੀਲ ਹੋ ਗਏ ਹਨ। ਅੱਜ ਉਹਨਾਂ ਵੱਲੋਂ ਜਿੱਥੇ ਪਹਿਲਾਂ ਮੰਦਰ ਵਿੱਚ ਮੱਥਾ ਟੇਕਿਆ ਗਿਆ, ਉੱਥੇ ਆਪ ਦੇ ਮੁੱਖ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਇਸ ਤੋਂ ਇਲਾਵਾ ਇਸ ਮੌਕੇ ਉਹਨਾਂ ਇਕੱਠੇ ਹੋਏ ਲੋਕਾਂ ਨੂੰ ਵੀ ਸੰਬੋਧਨ ਕੀਤਾ। ਇਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਕੇਂਦਰ ਵਿੱਚ ਭਾਜਪਾ ਦੀ ਮੁੜ ਸਰਕਾਰ ਆਉਂਦੀ ਹੈ ਤਾਂ ਜਲਦ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆ ਨਾਥ ਨੂੰ ਬਦਲ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਖੁਦ ਮੋਦੀ ਵੀ ਲੰਬ ਸਮੇਂ ਤੱਕ ਪ੍ਰਧਾਨ ਮੰਤਰੀ ਨਹੀਂ ਰਹਿ ਸਕਣਗੇ ਕਿਉਂਕਿ ਸਾਲ 2014 ਵਿੱਚ ਪੀਐਮ ਮੋਦੀ ਵੱਲੋਂ ਹੀ ਇੱਕ ਨਿਯਮ ਲਾਗੂ ਕੀਤਾ ਗਿਆ ਸੀ।

ਇਸ ਨਿਯਮ ਵਿੱਚ ਉਹਨਾਂ ਕਿਹਾ ਸੀ ਕਿ 75 ਸਾਲ ਦੀ ਉਮਰ ਤੋਂ ਬਾਅਦ ਭਾਜਪਾ ਵਿੱਚ ਸ਼ਾਮਿਲ ਕਿਸੇ ਵੀ ਮੰਤਰੀ ਨੂੰ ਰਿਟਾਇਰ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਅੱਗੇ ਆਉਣ ਵਾਲੀ 17 ਸਤੰਬਰ ਨੂੰ ਪੀਐਮ ਮੋਦੀ ਵੀ 75 ਸਾਲਾਂ ਦੇ ਹੋਣ ਜਾ ਰਹੇ ਹਨ ਤੇ ਐਤਕੀ ਪੀਐਮ ਮੋਦੀ ਨੂੰ ਵੀ ਰਿਟਾਇਰ ਹੋਣਾ ਪਵੇਗਾ। ਇਸ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਅਮਿਤ ਸ਼ਾਹ ਨੂੰ ਲਾਇਆ ਜਾਵੇਗਾ।ਇਸ ਦੌਰਾਨ ਉਹਨਾਂ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ, ਜਿੰਨਾਂ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਐਤਕੀ 4 ਜੂਨ ਨੂੰ ਕੇਂਦਰ ਵਿੱਚ ਇੰਡੀਆ ਗਠਬੰਧਨ ਦੀ ਸਰਕਾਰ ਬਣੇਗੀ। ਜਿਸ ਵਿੱਚ ਸਭ ਤੋਂ ਵੱਡਾ ਹਿੱਸਾ ਆਮ ਆਦਮੀ ਪਾਰਟੀ ਦਾ ਰਹੇਗਾ।

LEAVE A REPLY

Please enter your comment!
Please enter your name here