👉ਗੋਲੀਆਂ ਲੱਗਣ ਕਾਰਨ ਮੁਲਾਜਮ ਤੇ ਬੇਟੇ ਦੀ ਹੋਈ ਮੌ*ਤ, ਪਤਨੀ ਤੇ ਦੂਜਾ ਬੇਟਾ ਜ਼*ਖ*ਮੀ
Mansa News: Amit Shah ਦੇ ਦੌਰੇ ਤੋਂ ਪਹਿਲਾਂ ਮੰਗਲਵਾਰ ਤੜਕਸਾਰ ਪੁਲਿਸ ਮੁਲਾਜਮ ਦੇ ਘਰ ਗੋ*ਲੀ*ਆਂ ਚੱਲਣ ਦੀ ਖ਼ਬਰ ਸਾਹਮਣੈ ਆਈ ਹੈ। ਇਸ ਗੋਲੀਬਾਰੀ ਵਿਚ ਖੁਦ ਪੁਲਿਸ ਮੁਲਾਜ਼ਮ ਤੇ ਉਸਦੇ ਬੇਟੇ ਦੀ ਮੌ*ਤ ਹੋ ਗਈ ਹੈ ਜਦਕਿ ਪਤਨੀ ਤੇ ਦੂਜਾ ਬੇਟਾ ਗੰਭੀਰ ਜ਼*ਖ*ਮੀ ਹੋ ਗਏ ਹਨ। ਇਹ ਘਟਨਾ ਮਾਨਸਾ ਸ਼ਹਿਰ ਦੇ ਜੁਝਾਰ ਸਿੰਘ ਨਗਰ ਵਿਖੇ ਤੜਕਸਾਰ ਕਰੀਬ 5-6 ਵਜੇਂ ਵਾਪਰੀ ਦੱਸੀ ਜਾ ਰਹੀ ਹੈ।ਮ੍ਰਿਤਕ ਪੁਲਿਸ ਮੁਲਾਜਮ ਦੀ ਪਹਿਚਾਣ ਗੁਰਵਿੰਦਰ ਸਿੰਘ ਅਤੇ ਉਸਦੇ ਮ੍ਰਿਤਕ ਬੇਟੇ ਦਾ ਨਾਮ ਜੋਤੀ ਦਸਿਆ ਜਾ ਰਿਹਾ। ਜਦਕਿ ਜਖਮੀ ਪਤਨੀ ਹਰਪ੍ਰੀਤ ਕੌਰ ਅਤੇ ਬੇਟੇ ਦਿਲਸ਼ਾਨ ਨੂੰ ਮਾਨਸਾ ਤੋਂ ਰੈਫ਼ਰ ਕਰਕੇ ਬਠਿੰਡਾ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ 👉ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫਤਾਰ; 10 ਪਿਸਤੌਲਾਂ, 1 ਕਿੱਲੋ ਹੈਰੋਇਨ ਬਰਾਮਦ
ਗੁਰਵਿੰਦਰ ਸਿੰਘ ਮਾਨਸਾ ਦੇ ਡਿਪਟੀ ਕਮਿਸ਼ਨਰ ਨਾਲ ਬਤੌਰ ਗੰਨਮੈਂਨ ਤੈਨਾਤ ਸੀ ਅਤੇ ਪਿਛਲੇ ਦੋ ਦਿਨਾਂ ਤੋਂ ਛੁੱਟੀ ‘ਤੇ ਚੱਲ ਰਿਹਾ ਸੀ। ਇਸ ਘਟਨਾ ਦਾ ਪਤਾ ਇੱਥੇ ਸ਼ੈਰ ਕਰਨ ਵਾਲਿਆਂ ਨੂੰ ਲੱਗਿਆ, ਜਿਸਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜ ਗਏ ਹਨ ਅਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਲੇ ਤੱਕ ਇੰਨਾਂ ਮੌਤਾਂ ਦੇ ਕਾਰਨਾਂ ਬਾਰੇ ਪਤਾ ਨਹੀਂ ਚੱਲ ਸਕਿਆ ਕਿ ਇਹ ਖੁਦ ਪੁਲਿਸ ਮੁਲਾਜਮ ਵੱਲੋਂ ਆਤਮਹੱਤਿਆ ਤੋਂ ਪਹਿਲਾਂ ਪ੍ਰਵਾਰ ਨੂੰ ਖਤਮ ਕਰਨ ਦੀ ਯੋਜਨਾ ਸੀ ਜਾਂ ਫ਼ਿਰ ਇਸਦੇ ਪਿੱਛੇ ਕੋਈ ਹੋਰ ਕਾਰਨ ਹੈ।
ਇਹ ਵੀ ਪੜ੍ਹੋ 👉ਮੌੜ ਮੰਡੀ ’ਚ ਲੱਖਾ ਸਿਧਾਣਾ ਤੇ ਅਕਾਲੀ ਵਰਕਰਾਂ ਵਿਚਾਲੇ ਤਿੱਖੀ ਬਹਿਸ, ਧਰਨੇ ਦੌਰਾਨ ਗਰਮਾਇਆ ਮਾਹੌਲ
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਫੌਰੇਂਸਕ ਅਤੇ ਤਕਨੀਕੀ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਹਾਲੇ ਕੁੱਝ ਕਹਿਣਾ ਸਹੀ ਨਹੀਂ ਹੋਵੇਗਾ। ਦਸਣਾ ਬਣਦਾ ਹੈ ਕਿ 13 ਅਕਤੂਬਰ ਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦੇ ਹੋਏ ਕਤਲ ਤੋਂ ਬਾਅਦ ਪਹਿਲਾਂ ਹੀ ਮਾਨਸਾ ਵਿਚ ਸਥਿਤੀ ਤਨਾਅਪੂਰਨ ਬਣੀ ਹੋਈ ਹੈ ਤੇ ਇੱਥੇ ਵੱਡੀ ਗਿਣਤੀ ਵਿਚ ਪੁਲਿਸ ਤੈਨਾਤ ਕੀਤੀ ਗਈ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



