ਬਠਿੰਡਾ 6 ਮਾਰਚ :- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਧਰਮ ਪਤਨੀ ਅੰਮ੍ਰਿਤਾ ਵੜਿੰਗ ਵੱਲੋਂ ਅੱਜ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਖੇਤਰ ਦਾ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਅਤੇ ਕਰੀਬ 12 ਤੋਂ ਵੱਧ ਕੌਂਸਲਰਾਂ ਨਾਲ ਪਰਿਵਾਰਕ ਮੀਟਿੰਗਾਂ ਕੀਤੀਆਂ ਤੇ ਵੱਖ-ਵੱਖ ਵਾਰੜਾਂ ਵਿੱਚ ਲੋਕਾਂ ਨਾਲ ਵੀ ਵਿਚਾਰ ਸਾਂਝੇ ਕੀਤੇ ਗਏ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ,ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ, ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ, ਸਾਬਕਾ ਚੇਅਰਮੈਨ ਕੇ ਕੇ ਅਗਰਵਾਲ, ਪਵਨ ਮਾਨੀ, ਕਿਰਨਦੀਪ ਕੌਰ ਵਿਰਕ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਠੇਕੇਦਾਰ ਮੀਤ ਪ੍ਰਧਾਨ ਰੁਪਿੰਦਰ ਬਿੰਦਰਾ ਟਹਿਲ ਸਿੰਘ ਬੁੱਟਰ ਮਲਕੀਤ ਗਿੱਲ ਕੌਂਸਲਰ ਸਮੇਤ ਵੱਖ-ਵੱਖ ਵਾਰੜਾਂ ਦੇ ਐਮਸੀ ਸਾਹਿਬਾਨ, ਵੱਖ ਵੱਖ ਵਿੰਗਾਂ ਦੇ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਿਲ ਸਨ ,ਜਿਨਾਂ ਵੱਲੋਂ ਅੰਮ੍ਰਿਤਾ ਵੜਿੰਗ ਦਾ ਬਠਿੰਡਾ ਪਹੁੰਚਣ ਤੇ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।
MP ਰਵਨੀਤ ਬਿੱਟੂ ਸਮੇਤ ਹੋਰ ਕਾਂਗਰਸੀ ਆਗੂਆਂ ਨੂੰ ਅਦਾਲਤ ਤੋਂ ਵੱਡੀ ਰਾਹਤ
ਇਸ ਮੌਕੇ ਅੰਮ੍ਰਿਤਾ ਵੜਿੰਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਦੌਰੇ ਨੂੰ ਪਰਿਵਾਰਕ ਦੌਰਾ ਦੱਸਿਆ ਤੇ ਕਿਹਾ ਕਿ ਆਸਰਾ ਫਾਊਂਡੇਸ਼ਨ ਵੱਲੋਂ ਅੱਖਾਂ ਚੈੱਕ ਅਪ ਕੈਂਪ ਅਤੇ ਐਣਕਾਂ ਵੰਡਣ ਦੀ ਪ੍ਰਕਿਰਿਆ ਕੀਤੀ ਗਈ ਹੈ ਉਸੇ ਤਹਿਤ ਇਹ ਪ੍ਰੋਗਰਾਮ ਉਲੀਕੇ ਜਾ ਰਹੇ ਹਨ ।ਇਸ ਮੌਕੇ ਉਹਨਾਂ ਪੰਜਾਬ ਦੀ ਸਿਆਸਤ ਤੇ ਵੱਡੀ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਸੈਸ਼ਨ ਦੀ ਕਾਰਗੁਜ਼ਾਰੀ ਨੂੰ ਨਿੰਦਣਯੋਗ ਕਰਾਰ ਦਿੱਤਾ ਤੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਕਿਸਾਨ ਹਤੈਸ਼ੀ ਅਖਵਾਉਂਦੀ ਸੀ ਸਭ ਤੋਂ ਵੱਧ ਕਿਸਾਨ ਵਿਰੋਧੀ ਸਾਬਤ ਹੋਈ ਹੈ। ਪੰਜਾਬ ਸਰਕਾਰ ਦੇ ਪੇਸ਼ ਕੀਤੇ ਬਜਟ ਵਿੱਚ ਲੋਕਾਂ ਲਈ ਕੁਝ ਵੀ ਨਹੀਂ ਰੱਖਿਆ ਚੋਣਾਂ ਵੇਲੇ ਦਿੱਤੀਆਂ ਗਰੰਟੀਆਂ ਵੱਲ ਕੋਈ ਧਿਆਨ ਨਹੀਂ ਨਸ਼ੇ ਨਾਲ ਜਵਾਨੀ ਮਰ ਰਹੀ ਹੈ ਔਰਤਾਂ 1000 ਰੁਪਏ ਪ੍ਰਤੀ ਮਹੀਨਾ ਨੂੰ ਉਡੀਕ ਰਹੀਆਂ ਹਨ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾ ਹਾਲ ਹੈ ਪਰ ਮੁੱਖ ਮੰਤਰੀ ਸਾਹਿਬ ਇਹਨਾਂ ਮੁੱਦਿਆਂ ਤੇ ਜਵਾਬ ਦੇਣ ਦੀ ਬਜਾਏ ਵਿਰੋਧੀ ਧਿਰਾਂ ਤੇ ਤੰਜ ਕਸ ਕੇ ਧਿਆਨ ਭਟਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ।
ਅਦਾਲਤ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਅਰਜ਼ੀ ਕੀਤੀ ਰੱਦ
ਉਹਨਾਂ ਕਿਹਾ ਕਿ ਬਾਰਡਰ ਤੇ ਸ਼ਹੀਦ ਹੋਏ ਸ਼ੁਭ ਕਰਨ ਸਿੰਘ ਦੇ ਸਿਰ ਵਿੱਚੋਂ ਗੋਲੀ ਨਿਕਲੀ ਹੈ ਪਰ ਹਾਲੇ ਤੱਕ ਸਰਕਾਰ ਨੇ ਅਣਪਛਾਤੀ ਪੁਲਿਸ ਤੇ ਪਰਚਾ ਦਰਜ ਕੀਤਾ ਹੈ ਜੋ ਠੀਕ ਨਹੀਂ ।ਉਹਨਾਂ ਕਿਹਾ ਕਿ ਇਸ ਵਾਰ ਦੇ ਵਿਧਾਨ ਸਭਾ ਸੈਸ਼ਨ ਤੋਂ ਦੇਸ਼ ਵਿਦੇਸ਼ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਨੂੰ ਵੀ ਸ਼ਰਮਸਾਰ ਹੋਣਾ ਪਿਆ ਹੈ। ਕਿਉਂਕਿ ਜਿਸ ਵਿਧਾਨ ਸਭਾ ਵਿੱਚੋਂ ਲੋਕਾਂ ਲਈ ਕਾਨੂੰਨ ਅਤੇ ਵਿਕਾਸ ਦੀਆਂ ਗੱਲਾਂ ਹੋਣੀਆਂ ਸਨ ਉੱਥੇ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਨਾਲ ਹਰ ਵਿਅਕਤੀ ਦਾ ਸਿਰ ਝੁਕਿਆ ਹੈ ਜਿਸ ਪਾਸੇ ਮੁੱਖ ਮੰਤਰੀ ਨੂੰ ਧਿਆਨ ਦੇਣ ਦੀ ਜਰੂਰਤ ਹੈ ਕਿਉਂਕਿ ਅੱਜ ਲੋਕ ਕੰਮ ਚਾਹੁੰਦੇ ਹਨ ਅਤੇ ਕੰਮਾਂ ਦੇ ਅਧਾਰ ਤੇ ਹੀ ਸਰਕਾਰਾਂ ਦਾ ਕੱਦ ਚੁਣਿਆ ਜਾਂਦਾ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀਆਂ ਸਰਕਾਰਾਂ ਦੇ ਰਿਕਾਰਡ ਵਿੱਚ ਸਭ ਤੋਂ ਨਿਕੰਮੀ ਅਤੇ ਫੇਲ ਸਰਕਾਰ ਸਬਤ ਹੋਈ ਹੈ ਜਿਸ ਤੋਂ ਪੰਜਾਬ ਦੇ ਭਲੇ ਦੀ ਕੋਈ ਉਮੀਦ ਨਹੀਂ । ਇਸ ਮੌਕੇ ਉਹਨਾਂ ਕੌਂਸਲਰ ਕੁਲਵਿੰਦਰ ਕੌਰ ਕਾਂਗਰਸੀ ਆਗੂ ਜਗਪਾਲ ਸਿੰਘ ਗੋਰਾ ਕੌਂਸਲਰ ਰਾਜਰਾਣੀ ਸਾਧੂ ਸਿੰਘ ਪੁਸ਼ਪਾ ਰਾਣੀ ਕੌਂਸਲਰ ਵਿੱਪਣ ਮਿੱਤੂ ਕੌਂਸਲਰ ਪ੍ਰਵੀਨ ਗਰਗ ਕੌਂਸਲਰ ਸ਼ਾਮ ਲਾਲ ਜੈਨ ਕੌਂਸਲਰ ਮਨਜੀਤ ਕੌਰ ਬੁੱਟਰ ਕੌਂਸਲਰ ਮਮਤਾ ਰਾਣੀ ਕੌਂਸਲਰ ਸੁਖਦੇਵ ਸਿੰਘ ਭੁੱਲਰ ਭਗਵਾਨ ਦਾਸ ਭਾਰਤੀ ਡਿਪਟੀ ਸਪੀਕਰ ਸਿੰਘ ਭੱਟੀ ਦੇ ਡਾਕਟਰ ਅਮਨਜੋਤ ਭੱਟੀ ਰੀਨਾ ਗੁਪਤਾ ਆਦੀ ਦੇ ਗ੍ਰਹਿ ਵਿਖੇ ਭਰਮੀਆਂ ਮੀਟਿੰਗਾਂ ਨੂੰ ਵੀ ਸੰਬੋਧਨ ਕੀਤਾ। ਇਸ ਮੌਕੇ ਬਲਵੰਤ ਰਾਏ ਨਾਥ ਸੰਦੀਪ ਵਰਮਾ ਨਥੂਰਾਮ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।
Share the post "ਅੰਮ੍ਰਿਤਾ ਵੜਿੰਗ ਨੇ ਕੀਤਾ ਬਠਿੰਡਾ ਸ਼ਹਿਰ ਦਾ ਦੌਰਾ, ਬਜਟ ਨੂੰ ਦਸਿਆ ਅੱਖਾਂ ਪੂੰਝਣ ਵਾਲਾ"