WhatsApp Image 2024-07-03 at 11.44.10-min
WhatsApp Image 2024-06-20 at 13.58.11
WhatsApp Image 2024-06-23 at 07.34.50
web
WhatsApp Image 2024-04-14 at 21.42.31
WhatsApp Image 2024-04-13 at 10.53.44
WhatsApp Image 2024-04-11 at 08.11.54
WhatsApp Image 2024-02-26 at 14.41.51
previous arrow
next arrow
Punjabi Khabarsaar
ਅਮ੍ਰਿਤਸਰ

ਅੰਮ੍ਰਿਤਸਰ ਪੁਲਿਸ ਵੱਲੋਂ ਸਰਹੱਦ ਪਾਰੋ ਹਥਿਆਰਾਂ ਤੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫ਼ਾਸ, 8 ਕਾਬੂ

ਅੰਮ੍ਰਿਤਸਰ, 20 ਜੂਨ: ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 10 ਦਿਨਾਂ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਸਰਹੱਦ ਪਾਰੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਾਰਕੋ ਟੈਰਰਿਜ਼ਮ ਹਵਾਲਾ ਰੈਕੇਟ ਦਾ ਪਰਦਾਫਾਸ਼ ਕਰਦਿਆਂ ਮੁੱਖ ਸਾਜਿਸ਼ਕਰਤਾ ਸਹਿਤ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਸਾਜ਼ਿਸ਼ਕਰਤਾ ਰਣਜੀਤ ਸਿਘ ਉਰਫ਼ ਕਾਕਾ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਹੋਰ ਵਿਅਕਤੀਆਂ ਦੀ ਪਛਾਣ ਰਜਿੰਦਰ ਉਰਫ਼ ਰਾਜਾ, ਅਭਿਸ਼ੇਕ ਉਰਫ਼ ਅਭੀ, ਵਿਸ਼ਾਲ ਉਰਫ਼ ਸ਼ਾਲੂ, ਲਵਪ੍ਰੀਤ ਉਰਫ਼ ਕਾਲੂ, ਗੁਰਭੇਜ ਉਰਫ਼ ਭੀਜਾ, ਗੁਰਜੰਟ ਅਤੇ ਜਸਪਾਲ ਸਾਰੇ ਵਾਸੀ ਘਰਿੰਡਾ ਅੰਮ੍ਰਿਤਸਰ ਵਜੋਂ ਹੋਈ ਹੈ।

ਸਿਹਤ ਮੰਤਰੀ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਸੰਸਥਾਵਾਂ ਨੂੰ ਵਿਦੇਸ਼ੀ ਮੈਡੀਕਲ ਗ੍ਰੈਜੂਏਟਾਂ ਨੂੰ ਇੰਟਰਨਸ਼ਿਪ ਅਲਾਟ ਕਰਨ ਦੇ ਨਿਰਦੇਸ਼

ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਉਕਤ ਮੁਲਜ਼ਮਾਂ ਕੋਲੋਂ 4.10 ਕਿਲੋ ਹੈਰੋਇਨ, ਦੋ ਪਿਸਤੌਲ ਜਿਨ੍ਹਾਂ ਵਿੱਚ ਪਾਕਿਸਤਾਨ ਦਾ ਬਣਿਆ ਜ਼ਿਗਾਨਾ ਪਿਸਤੌਲ ਅਤੇ .32 ਬੋਰ ਦਾ ਪਿਸਤੌਲ ਸ਼ਾਮਲ ਹੈ ਸਮੇਤ 45 ਜਿੰਦਾ ਕਾਰਤੂਸ ਅਤੇ 2.07 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ ਸੱਤ ਵਾਹਨ :- ਹੁੰਡਈ ਵਰਨਾ, ਮਹਿੰਦਰਾ ਥਾਰ, ਹੁੰਡਈ ਆਈ-20, ਮਾਰੂਤੀ ਸਵਿਫਟ ਡਿਜ਼ਾਇਰ, ਮਾਰੂਤੀ ਜ਼ੈਨ, ਐਕਟਿਵਾ ਸਕੂਟਰ ਅਤੇ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤੇ ਗਏ ਹਨ। ਡੀਜੀਪੀ ਨੇ ਕਿਹਾ ਕਿ ਸਰਹੱਦ ਪਾਰ ਸਬੰਧਾਂ ਅਤੇ ਹਵਾਲਾ ਗਤੀਵਿਧੀਆਂ ਵਿੱਚ ਸ਼ਾਮਲ ਹੋਰ ਗਿਰੋਹਾਂ ਨੂੰ ਫੜਨ ਲਈ ਮੁਹਿੰਮ ਅਜੇ ਵੀ ਜਾਰੀ ਹੈ। ਉਨ੍ਹਾਂ ਦਸਿਆ ਕਿ ਇਹ ਕਾਰਵਾਈ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਵੱਲੋਂ ਬਾਰੀਕੀ ਨਾਲ ਅਗਲੀਆਂ -ਪਿਛਲੀਆਂ ਕੜੀਆਂ ਫਰੋਲਣ ਤੋਂ ਬਾਅਦ ਇੱਕ ਸਥਾਨਕ ਨਸ਼ਾ ਤਸਕਰ ਰਜਿੰਦਰ ਉਰਫ਼ ਰਾਜਾ (22) ਵਾਸੀ ਪਿੰਡ ਘਰਿੰਡਾ ਅੰਮ੍ਰਿਤਸਰ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਈ ਹੈ ।

ਵਿੱਤ ਵਿਭਾਗ ਵੱਲੋਂ ਸਹਾਇਤਾ ਪ੍ਰਾਪਤ ਸੰਸਥਾਵਾਂ ਦੇ ਕਰਮਚਾਰੀਆਂ ‘ਤੇ ਛੇਵੇਂ ਤਨਖਾਹ ਕਮਿਸ਼ਨ ਨੂੰ ਲਾਗੂ ਕਰਨ ਲਈ ਮਨਜ਼ੂਰੀ: ਹਰਪਾਲ ਸਿੰਘ ਚੀਮਾ

ਜ਼ਿਕਰਯੋਗ ਹੈ ਕਿ ਉਕਤ ਨਸ਼ਾ ਤਸਕਰ ਨੂੰ 500 ਗ੍ਰਾਮ ਹੈਰੋਇਨ, 40,000 ਰੁਪਏ ਡਰੱਗ ਮਨੀ , ਵਰਨਾ ਕਾਰ ਅਤੇ ਇੱਕ ਪਿਸਤੌਲ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਰਜਿੰਦਰ ਰਾਜਾ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਵੀ ਇਰਾਦਾ-ਕਤਲ ਕੇਸ ਵਿੱਚ ਲੋੜੀਂਦਾ ਸੀ।ਪੁਲਿਸ ਕਮਿਸ਼ਨਰ ਅੰਮ੍ਰਿਤਸਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇੰਸਪੈਕਟਰ ਅਮਨਦੀਪ ਸਿੰਘ ਦੀ ਅਗਵਾਈ ਵਾਲੀ ਸੀ.ਆਈ.ਏ 1 ਦੀ ਟੀਮ ਅਤੇ ਪੁਲਿਸ ਥਾਣਾ ਇਸਲਾਮਾਬਾਦ ਦੀ ਟੀਮ ਨੇ ਏ.ਡੀ.ਸੀ.ਪੀ ਜ਼ੋਨ- 1 ਡਾ: ਦਰਪਣ ਆਹਲੂਵਾਲੀਆ ਅਤੇ ਏ.ਡੀ.ਸੀ.ਪੀ. ਡਿਟੈਕਟਿਵ ਨਵਜੋਤ ਸਿੰਘ ਸੰਧੂ ਦੀ ਨਿਗਰਾਨੀ ਹੇਠ ਇਸ ਅਪ੍ਰੇਸ਼ਨ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਰਜਿੰਦਰ ਰਾਜਾ ਦੀਆਂ ਅਗਲੇਰੀਆਂ -ਪਿਛਲੇਰੀਆਂ ਕੜੀਆਂ ਦੀ ਜਾਂਚ ਤੋਂ ਬਾਅਦ ਇਹ ਪਾਇਆ ਕਿ ਉਹ ਸਾਜ਼ਿਸਕਰਤਾ ਰਣਜੀਤ ਸਿੰਘ ਉਰਫ਼ ਕਾਕਾ ਦੇ ਸੰਪਰਕ ਵਿੱਚ ਸੀ।

ਭਿਆਨਕ ਗਰਮੀ ਤੋਂ ਬਾਅਦ ਪਏ ਮੀਂਹ ਨੇ ਜਨ-ਜੀਵਨ ਦੇ ਕਾਲਜ਼ੇ ਪਾਈ ਠੰਢ

ਉਨ੍ਹਾਂ ਦੱਸਿਆ ਕਿ ਵਿੱਤੀ ਟਰਾਇਲ ਅਤੇ ਤਕਨੀਕੀ ਜਾਂਚ ਦੀ ਬਾਰੀਕੀ ਨਾਲ ਪੈਰਵੀ ਕਰਨ ਤੋਂ ਬਾਅਦ ਪੁਲਿਸ ਟੀਮਾਂ ਨੇ ਸਾਜ਼ਿਸ਼ਕਰਤਾ ਰਣਜੀਤ ਕਾਕਾ ਅਤੇ ਹੋਰ ਮੁਲਜ਼ਮਾਂ ਨੂੰ ਤਸਕਰੀ ਕੀਤੀ ਹੈਰੋਇਨ, ਅਸਲਾ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ । ਕਮਿਸ਼ਨਰ ਪੁਲੀਸ ਨੇ ਕਿਹਾ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸਾਜਿਸ਼ਕਰਤਾ ਰਣਜੀਤ ਕਾਕਾ, ਜੋ ਕਿ ਪਾਕਿਸਤਾਨ ਅਧਾਰਤ ਸੰਸਥਾਵਾਂ ਨਾਲ ਸਿੱਧੇ ਸੰਪਰਕ ਵਿੱਚ ਸੀ, ਪੰਜਾਬ ਵਿੱਚ ਹੈਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਦਾ ਰੈਕੇਟ ਚਲਾ ਰਿਹਾ ਸੀ । ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇਰੀਆਂ-ਪਿਛਲੇਰੀਆਂ ਕੜੀਆਂ ਨੂੰ ਸਥਾਪਤ ਕਰਨ ਲਈ ਹੋਰ ਜਾਂਚ ਜਾਰੀ ਹੈ।

 

 

Related posts

3 ਕਿਲੋ ਸੋਨਾ ਤੇ 90 ਲੱਖ ਦੀ ਲੁੱਟ:ਪੀੜਤ ਦੇ ਡਰਾਈਵਰ ਦੀ ਧੀ ਤੇ ਮੰਗੇਤਰ ਸਮੇਤ 7 ਗ੍ਰਿਫਤਾਰ

punjabusernewssite

ਭਾਈ ਰੋਡੇ ਦਾ ਸਾਥੀ ਪਰਮਜੀਤ ਸਿੰਘ ਉਰਫ ਢਾਡੀ ਗ੍ਰਿਫਤਾਰ

punjabusernewssite

ਸ਼੍ਰੋਮਣੀ ਕਮੇਟੀ ਨੇ ਐਕਸ (ਟਵਿੱਟਰ) ਨੂੰ ਭੇਜਿਆ ਕਨੂੰਨੀ ਨੋਟਿਸ

punjabusernewssite