ਅੰਮ੍ਰਿਤਸਰੀ ਔਰਤ ਦੀ ਦਲੇਰੀ ਦੀ ਚਾਰ-ਚੁਫ਼ੇਰੇ ਚਰਚਾ, ਘਰੇ ਵੜੇ ਲੁਟੇਰਿਆਂ ਦਾ ਕੀਤਾ ਡਟ ਕੇ ਮੁਕਾਬਲਾ, ਦੇਖੋ ਵੀਡੀਓ

0
114
+4

ਅੰਮ੍ਰਿਤਸਰ, 1 ਅਕਤੂਬਰ: ਬੀਤੇ ਕੱਲ ਤੋਂ ਸੋਸਲ ਮੀਡੀਆ ’ਤੇ ਅੰਮ੍ਰਿਤਸਰ ਦੀ ਇੱਕ ਔਰਤ ਛਾਈ ਹੋਈ ਹੈ, ਜਿਸਦੀ ਦਲੇਰੀ ਦੇ ਚਾਰ-ਚੁਫ਼ੇਰੇ ਚਰਚੇ ਹਨ। ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦੀ ਸਟਾਰ ਐਵਨਿਊ ਕਲੌਨੀ ਦੀ ਰਹਿਣ ਵਾਲੀ ਇਹ ਔਰਤ ਜਦ ਘਰ ਵਿਚ ਆਪਣੇ ਬੱਚਿਆਂ ਨਾਲ ਇਕੱਲੀ ਹੁੰਦੀ ਹੈ ਤਾਂ ਮੂੰਹ ਬੰਨੀ ਤਿੰਨ ਨੌਜਵਾਨ ਲੁਟੇਰੇ ਦਾਖ਼ਲ ਹੋ ਜਾਂਦੇ ਹਨ ਪ੍ਰੰਤੂ ਇਸਦੀ ਭਿਣਕ ਇਸ ਔਰਤ ਨੂੰ ਲੱਗ ਜਾਂਦੀ ਹੈ ਤੇ ਉਹ ਘਰ ਦ ਡਰਾਇੰਗ ਰੂਮ ਦਾ ਦਰਵਾਜ਼ਾ ਬੰਦ ਕਰਨ ਦੀ ਕੋਸ਼ਿਸ ਕਰਦੀ ਹੈ।

ਪਟਿਆਲਾ ’ਚ ਕਾਰ ਸਵਾਰ ਨੇ ਚਲਾਈਆਂ ਗੋ+ਲੀਆਂ, ਆਪਣਾ ਹੀ ਸਾਥੀ ਹੋਇਆ ਜਖ਼.ਮੀ

ਇਸ ਦੌਰਾਨ ਉਸਦੀ ਲੁਟੇਰਿਆਂ ਨਾਲ ਕਾਫ਼ੀ ਜਦੋ-ਜਹਿਦ ਕਰਨੀ ਪੈਂਦੀ ਹੈ, ਜੋਕਿ ਇਸ ਦਰਵਾਜ਼ੇ ਰਾਹੀਂ ਅੰਦਰ ਵੜਣ ਦੀ ਕੋਸ਼ਿਸ ਕਰਦੇ ਹਨ। ਪ੍ਰੰਤੂ ਇਸ ਔਰਤ ਦੀ ਬਹਾਦਰੀ ਤੇ ਦਲੇਰੀ ਕਾਰਨ ਉਹ ਅੰਦਰ ਦਾਖ਼ਲ ਨਹੀਂ ਹੋ ਪਾਉਂਦੇ। ਇਸ ਮੌਕੇ ਔਰਤ ਵੱਲੋਂ ਰੋਲਾਂ ਵੀ ਪਾਇਆ ਜਾਂਦਾ ਹੈ ਤੇ ਕਾਫ਼ੀ ਜੋਰ-ਅਜਮਾਇਸ਼ ਤੋਂ ਬਾਅਦ ਇਹ ਲੁਟੇਰੇ ਮੁੜ ਪੁੱਠੇ ਪੈਰੀ ਭੱਜ ਜਾਂਦੇ ਹਨ। ਇਹ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਵੀ ਕੈਦ ਹੋ ਗਈ,

ਗੋ+ਲੀ ਲੱਗਣ ਕਾਰਨ ਹਿੰਦੀ ਫ਼ਿਲਮਾਂ ਦਾ ਮਸ਼ਹੂਰ ਅਦਾਕਾਰ ਹੋਇਆ ਜਖ਼ਮੀ

ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਮਰੇ ਦੇ ਅੰਦਰ ਔਰਤ ਦਰਵਾਜ਼ਾ ਬੰਦ ਕਰਨ ਲਈ ਇੰਨ੍ਹਾਂ ਲੁਟੇਰਿਆਂ ਨਾਲ ਭਿੜ ਰਹੀ ਹੈ ਤੇ ਬਾਹਰੋ ਇਹ ਲੁਟੇਰੇ ਦਰਵਾਜ਼ੇ ਤੋੜਣ ਦੀ ਕੋਸ਼ਿਸ ਕਰ ਰਹੇ ਹਨ। ਇਹ ਘਰ ਇੱਕ ਸੁਨਿਆਰੇ ਦਾ ਦਸਿਆ ਜਾ ਰਿਹਾ, ਜਿਸਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਹ ਲੁਟੇਰੇ ਲੁੱਟਣ ਦੇ ਮਕਸਦ ਨਾਲ ਹੀ ਘਰ ਦੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਏ ਸਨ ਪ੍ਰੰਤੂ ਇਸ ਬਹਾਦਰ ਔਰਤ ਦੀ ਦਲੇਰੀ ਤੇ ਸੂਝ-ਬੂਝ ਨਾਲ ਉਹ ਆਪਣੇ ਮਕਸਦ ਵਿਚ ਕਾਮਯਾਬ ਨਹੀਂ ਹੋ ਸਕੇ।

 

+4

LEAVE A REPLY

Please enter your comment!
Please enter your name here